ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਸਾਧ ਸੰਗਤ ਜੀ, ਪਹਿਲੀ ਪਉੜੀ ਦੀ ਇਸ ਅਖੀਰਲੀ ਪੰਕਤੀ ਜੋ ਕਿ, “ਕਿਵ ਕੂੜੈ ਤੁਟੈ ਪਾਲਿ” ਦਾ ਜਵਾਬ ਹੈ। ਅਰਥ ਸਾਨੂੰ ਅਕਾਲ ਪੁਰਖ ਦੀ ਰਜ਼ਾ ਵਿੱਚ ਚਲਣਾ ਚਾਹੀਦਾ ਹੈ। ਇਸ ਵਿਚ ਹੁਕਮਿ ਦਾ ਸੰਪੂਰਨ ਅਰਥ ਕੀ ਹੈ? ਕਿਰਪਾ ਕਰ ਕੇ ਵਿਸਥਾਰ ਨਾਲ ਸਮਝਾਉਣਾ ਕਰੋ 🙏🙏
ਸਤਿੰਦਰ ਜੀ, ਅਕਾਲਪੁਰਖ ਬੇਅੰਤ ਹੈ, ਵੱਡਾ ਹੈ ਤੇ ਅਸੀਂ ਬਹੁਤ ਛੋਟੇ ਹਾਂ। ਗੁਰੂ ਸਾਹਿਬ ਫੁਰਮਾਉਂਦੇ ਹਨ ‘ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥ ਅਰਥਾਤ ਅਰਥ: ਹੇ ਰਾਮ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ (ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ)।’
ਕਿਉਂਕਿ ਉਹ ਬਹੁਤ ਵੱਡਾ ਹੈ, ਉਸ ਨੂੰ ਸਮਝਣ ਲਈ ਉਸ ਜਿਨ੍ਹਾਂ ਵੱਡਾ ਬਣਨਾ ਪਵੇਗਾ। ਜਪੁ ਬਾਣੀ ਵਿਚ ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:-
ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥
ਅਰਥ: ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ। ਉਸ ਦਾ ਨਾਮਣਾ ਭੀ ਉੱਚਾ ਹੈ। ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ, ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ) ।
ਇਸ ਲਈ ਹੁਕਮ ਦੀ ਪੂਰੀ ਤਰ੍ਹਾਂ ਥਾਹ ਪਾਉਣਾ ਸਾਡੇ ਵਸ ਤੋਂ ਬਾਹਰ ਲੱਗਦਾ ਹੈ।
ਵੀਰ ਸਤਵਿੰਦਰ ਸਿੰਘ ਜੀ, ਅਕਾਲਪੁਰਖ ਵੱਡਾ ਤੇ ਅਸੀਂ ਛੋਟੇ ਇਸੇ ਲਈ ਹਾਂ ਕਿਉਂਕਿ ਹਉਮੈ ਤੋਂ ਛੁਟਕਾਰਾ ਪਾਉਣ ਲਈ ਗੁਰੂ ਦਾ ਸ਼ਬਦ ਕਮਾਉਣਾ ਪਵੇਗਾ ਅਰਥਾਤ ਗੁਰਮੁਖ ਬਣਨਾ ਪਵੇਗਾ, ਜੋ ਅਸੀਂ ਕਰਦੇ ਨਹੀਂ ਹਾਂ। ਦਾਸ ਦੀ ਸਮਝ ਅਨੁਸਾਰ, ਇਹ ਹੀ ਸਿੱਖਿਆ ਗੁਰੂ ਸਾਹਿਬ ਹੇਠ ਲਿੱਖੇ ਸਲੋਕ ਵਿਚ ਦੇ ਰਹੇ ਹਨ:-
ਮਹਲਾ ੨ ॥ ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ 466}
ਅਰਥ: ‘ਹਉਮੈ’ ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ। ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।
(ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।
(ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ) ।
ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ। ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ।2।
ਗੱਲ ਤਾਂ ਸਾਰੀ ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ ਗੁਰਮੁਖ ਬਣਨ ਦੀ ਹੈ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਨ ਦੀ ਹੈ।
ਹੁਕਮ ਹਰ ਇੱਕ ਰੂਹ ਲਈ ਅਲੱਗ ਹੈ ਅਤੇ ਇਹ ਕਿਤੇ ਬਾਹਰ ਨਹੀ ਹੈ, ਹਉਮੈ ਦੀ ਪਰਤ ਫ਼ਿੱਕੀ ਪੈਣ ਤੋ ਬਾਦ ਮਨ ਵਿੱਚ ਹੀ ਸੁਣਾਈ ਦੇਦਾ ਹੈ, ਜੇ ਹੁਕਮ ਬੁਝ ਲਿਆ ਜਾਵੇ ਤੇ ਉਹ ਹੁਕਮ ਇੱਕ ਰੱਬ ਦਾ ਅਹਿਸਾਸ ਕਰਵਾਓਦਾ ਹੈ। ਇਹ ਮੇਰੀ ਨਿੱਜੀ ਜਿੰਦਗੀ ਦਾ ਤਜ਼ਰਬਾ ਜੀ, ਕਿਤੇ ਪੜਿਆ ਸੁਣਿਆ ਨਹੀ, ਮਾਫ਼ ਕਰਨਾ ਕਿਸੇ ਦੀ ਨਿਗਾਹ ਮੈ ਗਲਤ ਹੋਵਾ, ਪਰ ਮੇਰਾ ਸੱਚ ਇਹ ਹੀ ਹੈ ਜੀ।
ਵੀਰ ਸਤਵਿੰਦਰ ਸਿੰਘ ਜੀ, ਤੁਹਾਡੀ ਸੋਚ ਮੁਬਾਰਕ ਯੋਗ ਹੈ। ਕ੍ਰਿਪਾ ਕਰਕੇ ਹੇਠ ਲਿੱਖੀ ਪਉੜੀ ਤੇ ਉਸ ਦੇ ਅਰਥ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-
ਪਉੜੀ ॥ ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥ ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥ ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥ ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥ ਜਿਨ੍ਹ੍ਹੀ ਪਛਾਤਾ ਹੁਕਮੁ ਤਿਨ੍ਹ੍ਹ ਕਦੇ ਨ ਰੋਵਣਾ ॥ ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥ {ਪੰਨਾ 523}
ਅਰਥ: (ਹੇ ਪ੍ਰਭੂ! ਜਗਤ ਵਿਚ) ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ, ਜਿਥੇ ਜਿਥੇ ਤੂੰ ਆਪ (ਜੀਵਾਂ ਨੂੰ) ਰੱਖਦਾ ਹੈਂ, ਓਥੇ ਹੀ (ਜੀਵ) ਜਾ ਖਲੋਂਦੇ ਹਨ; ਜੋ ਜੀਵ ਤੇਰੇ ਨਾਮ ਦੇ ਪਿਆਰ ਵਿਚ (ਰਹਿੰਦੇ) ਹਨ ਉਹ ਭੈੜੀ ਮੱਤ ਧੋ ਲੈਂਦੇ ਹਨ, ਹੇ ਨਿਰੰਕਾਰ! ਤੈਨੂੰ ਸਿਮਰ ਸਿਮਰ ਕੇ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ। ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ, ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ।
ਹੇ ਨਾਨਕ! ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ ਉਹ ਕਦੇ ਪਛੁਤਾਂਦੇ ਨਹੀਂ (ਕਿਉਂਕਿ ਉਹ ਕਿਸੇ ਵਿਕਾਰ ਵਿਚ ਫਸਦੇ ਹੀ ਨਹੀਂ, ਸਗੋਂ) ਪ੍ਰਭੂ ਦਾ ਨਾਮ-ਰੂਪ ਬਖ਼ਸ਼ੀਸ਼ (ਸਦਾ ਆਪਣੇ) ਮਨ ਵਿਚ ਪਰੋਈ ਰੱਖਦੇ ਹਨ।੧੮।
ਦਾਸ ਦੀ ਸਮਝ ਅਨੁਸਾਰ ਹੁਕਮ ਬੁੱਝਣ ਜਾਂ ਪਛਾਣਨ ਦੇ ਯੋਗ ਹੋਣ ਲਈ ਗੁਰਮੁਖ ਬਣਨਾ ਪਵੇਗਾ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਸਚਿਆਰ/ਗੁਣਵਾਨ ਮਨੁੱਖ ਬਣਿਆ ਜਾਵੇ ਅਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਿਆ ਜਾਵੇ। ਤੁਹਾਡਾ ਕੀ ਵਿਚਾਰ ਹੈ?
ਭਾਈ ਸਾਹਿਬ ਜੀ, ਤੁਹਾਡੇ ਹਿਸਾਬ ਨਾਲ ਵਿਕਾਰ ਕੀ ਹਨ। ਤੇ ਬਹੁਤ ਮਨੁੱਖ ਵਿਕਾਰਾ ਤੋ ਛੁਟਕਾਰਾ ਪਾੳਣ ਤੋ ਬਾਦ ਵੀ, ਗੁਰਮੁਖ।ਗੁਣਵਾਨ ਬਣਨ ਤੋ ਬਾਦ ਵੀ, ਅਕਾਲ ਪੁਰਖ ਨੂੰ ਕਿਓ ਨਹੀ ਪਾ ਸਕੇ। ਕੀ ਵਿਚਾਰ ਹਨ ਜੀ ਤੁਹਾਡੇ
ਵੀਰ ਸਤਵਿੰਦਰ ਸਿੰਘ ਜੀ, ਦਾਸ ਜਾਣਨਾ ਚਾਹੁੰਦਾ ਹੈ ਤੁਹਾਡੇ ਵਿਚਾਰ ਅਨੁਸਾਰ ਅਕਾਲਪੁਰਖ ਨੂੰ ਪਾਉਣਾ ਕੀ ਹੈ? ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।
ਇਹ ਮਨ ਦੀ ਓ ਸਥਿਤੀ ਹੈ ਜਿਥੇ ਸਾਰੀਆਂ ਇੱਛਾਵਾਂ ਖ਼ਤਮ ਹੋ ਜਾਂਦੀਆਂ ਹਨ, ਮਨ ਕਿਸੇ ਚੀਜ ਦੀ ਭਾਲ ਵਿਚ ਨਹੀਂ ਰਿਹਾ, ਆਪਣੇ ਆਪ ਨੂੰ ਲੈ ਕੇ ਕੋਈ ਸਵਾਲ ਨਹੀਂ ਰਿਹਾ. ਇਨਸਾਨ ਆਪਣੇ ਕੀਤੇ ਕਰਮਾ ਤੋਂ ਛੁਟਕਾਰਾ ਪਾ ਚੁੱਕਾ, ਆਉਣ ਵਾਲੇ ਸਮੇ ਤੋਂ ਕੋਈ ਆਸ ਨਹੀਂ ਹੈ, ਜੋ ਵੀ ਹੋਵੇਗਾ ਓ ਪਹਿਲਾ ਹੀ ਮੰਜੂਰ ਹੈ. ਓ ਆਪਣੀ ਮੌਤ ਨੂੰ ਵੀ ਮੰਜੂਰ ਕਰ ਚੁੱਕਾ ਕਿਉਂਕਿ ਮੌਤ ਤੋਂ ਡਰਨ ਵਾਲੀ ਹਉਮੈ ਦੀ ਮੌਤ ਪਹਿਲਾ ਹੀ ਹੋ ਚੁਕੀ ਹੈ. ਉਹ ਦਵੈਤ ਤੋਂ ਬਾਹਰ ਹੋ ਜਾਂਦਾ ਹੈ, ਚੰਗੇ ਮਾੜੇ ਤੋਂ ਉਪਰ ਉੱਠ ਜਾਂਦਾ. ਕਿਸੇ ਇਨਸਾਨ ਨੂੰ ਲੈ ਕਿ ਉਸ ਦੇ ਮਨ ਵਿਚ ਕੋਈ ਵਿਚਾਰ ਨਹੀਂ ਕੇ ਓ ਚੰਗਾ ਆ ਮਾੜਾ ਹੈ, ਕੋਈ ਚੀਜ ਚੰਗੀ ਜਾ ਮਾੜੀ ਦੇ ਚੱਕਰ ਤੋਂ ਬਾਹਰ ਹੈ. ਇੱਕ ਅਕਾਲ ਪੁਰਖ ਦੀ ਝਲਕ ਮਿਲ ਜਾਂਦੀ ਹੈ, ਉਹ ਇਕ ਦਰਖ਼ਤ ਤੇ ਲੱਗੇ ਫੁਲ ਵੇਖ ਇਹ ਨੀ ਕਹਿੰਦਾ ਫੁਲ ਚੰਗੇ ਹਨ ਤੇ ਦਰਖ਼ਤ ਤੇ ਜੜ ਪਾਈ ਗੋਬਰ ਰੂਪ ਵਿਚ ਖਾਦ ਮਾੜੀ ਹੈ. ਦੋਨੋ ਇੱਕ ਹੀ ਅਕਾਲ ਪੁਰਖ ਦੇ ਰੂਪ ਹਨ. ਆਪਣੇ ਆਪ ਦੇ ਸਰੀਰ ਦੀ ਪਹਿਚਾਣ ਤੋਂ ਵੀ ਟੁੱਟ ਜਾਂਦਾ, ਸਮਝ ਆ ਜਾਂਦੀ ਇਹ ਇੱਕ ਨਕਾਬ ਹੈ. ਵਿਕਾਰ ਕੀ ਹਨ –
ਆਮ ਸੁਣਦੇ ਲਾਲਚ, ਲੋਭ, ਮੋਹ, ਹੰਕਾਰ, ਗੁੱਸਾ , ਇਹ ਪੰਜ ਤੋਂ ਛੁਟਕਾਰਾ ਪਾਉਣ ਤੋਂ ਉਹ ਅਕਾਲ ਪੁਰਖ ਦੇ ਥੋੜਾ ਨੇੜੇ ਹੋ ਜਾਂਦਾ. ਪਾਰ ਆਖ਼ਿਰੀ ਪੌੜੀ ਛੱਡਣ ਲਈ ਉਸ ਨੂੰ ਮੈਂ ਦੀ ਪਹਿਚਾਣ ਤੋਂ ਵੀ ਛੁਟਕਾਰਾ ਪਾਉਣਾ ਪੈਂਦਾ ਹੈ – ਉਸ ਸਥਿਤੀ ਵਿੱਚ ਨਾ ਓ ਸਿੱਖ ਰਹਿੰਦਾ, ਨਾ ਹਿੰਦੂ, ਨਾ ਗੁਰਮੁਖ, ਨਾ ਹੀ ਇਨਸਾਨ.
Final step one has to let go of all attachments and Surrender – even the idea that one is sikh, male or female, or an indian or punjabi. it is a final realization that idea of Me is just an illusion. when all search has ended one will realize, it is not a destination, only when search ends we realize.
ਆਖਰੀ ਵਿਕਾਰ ਮਨ ਹੈ ਤੇ ਉਸ ਨਾਲ ਜੁੜੀ ਉਸ ਦੀ ਪਹਿਚਾਣ
I am = Stuck in illusion of duality
When the I disappears, only Akal Purakh will be left
After that everything becomes a choice – No compulsions. Only to take action one has to step back in duality, But he is no longer attached to any group, country, religion and so forth. it is all a role and a drama, but now he becomes the observer. all internal search has ended. Constant bliss is there.
Please let me have your email address.
ਹਾਂਜੀ ਜਰੂਰ ਜੀ
[email protected]
ਵੀਰ ਸਤਵਿੰਦਰ ਸਿੰਘ ਜੀ, ਤੁਸੀਂ ਆਪਣਾ ਜਵਾਬ ਤੇ ਦਾਸ ਦਾ ਜਵਾਬ ਵੀ ਹਟਾ ਦਿੱਤਾ ਹੈ। ਕੀ ਹੋਇਆ?
ਹਾਜੀ ਮੈਨੁੰ ਕੋਈ ਕੁਝ ਖ਼ਾਸ ਨਾ ਸਮਝ ਲੈਵੇ, ਇਹ ਸੋਚ ਮੈ ਜਵਾਬ ਹਟਾ ਦੇਣ ਦਾ ਸੋਚਿਆ ਤੇ ਗਲਤੀ ਨਾਲ ੨ ਜਵਾਬ ਹਟਾ ਬੈਠਾ, ਮਾਫ਼ ਕਰਨਾ ਜੀ, ਮੈਨੂੰ ਜਿੰਦਗੀ ਦੀ ਸਮਝ ਤੇ ਆ ਚੁੱਕੀ ਹੈ ਪਰ ਮੈ ਆਪਣੀ ਨੋਜਵਾਨ ਪੀੜੀ ਨੂੰ ਗੁਰਬਾਣੀ ਜ਼ਰੀਏ ਹੀ ਸਮਝਾੳਣਾ ਚਾਹੁਦਾ ਹਾ ਜੀ। ਤੁਸੀ ਗੁਰਬਾਣੀ ਦੇ ਜਿਆਦਾ ਵਿਦਵਾਨ ਹੋ ਜੀ, ਮੈ ਤੇ ਬੱਸ ਜੀ ਤੁਹਾਡੇ ਸਾਰਿਆ ਨਾਲ ਮਿਲ ਬਾਣੀ ਦੇ ਸਹੀ ਮਤਲਬ ਸਮਝ ਕੇ ਬੱਚਿਆ ਤੱਕ ਪਹੁਚਾੳਨਾ ਚਾਹਨਾ। ਤੁਹਾਡੇ ਕੱਲ ਵਾਲੀ ਤੁਕ ਪੜ ਮੈ ਤੇ ਫ਼ਿਰ ਅੱਖ਼ਾ ਭਰ ਬੈਠਾ ਸਾ, ਮੈ ਜੋ ਕਿਸੀ ਚੀਜ਼ ਦੇ ਲਾਇਕ ਨਹੀ ਸੀ, ਉਸਨੂੰ ਗੁਰੂ ਦਾ ਪਿਆਰ ਮਿਲਿਆ।
ਦਾਸ ਦੀ ਸਨਿਮਰਤਾ ਸਹਿਤ ਬੇਨਤੀ ਹੈ ਕਿ ਕੁੱਝ ਵੀ ਹਟਾਉਣਾ ਠੀਕ ਨਹੀਂ ਹੈ ਕਿਉਂਕਿ ਅਸੀਂ ਸਾਰੇ ਅਧੂਰੇ ਹਾਂ ਤੇ ਸਿਰਫ਼ ਇਸ ਲਈ ਵਿਚਾਰ ਕਰ ਰਹੇ ਹਾਂ ਤਾਂ ਜੋ ਗੁਰਬਾਣੀ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੀਏ। ਇਸ ਲਈ ਜੇਕਰ ਸੰਭਵ ਹੋਵੇ ਤਾਂ ਹਟਾਏ ਹੋਏ ਮੈਸੇਜ ਦੁਬਾਰਾ ਨਾ ਇਓਂ ਜੀ।
ਤੁਹਾਡਾ ਕਿਹਾ ਸਿਰ ਮੱਥੇ ਜੀ, ਮਾਫ਼ ਕਰਨਾ ਗਲਤੀ ਸੁਧਾਰੀ ਨਹੀ ਜਾ ਰਹੀ, ਪਰ ਦੋਹਰਾਵਾਗਾ ਨਹੀ।