If we have to do it, why do we ask God, and then say that everything happens according to God’s will? Please explain it to me.
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
If we have to do it, why do we ask God, and then say that everything happens according to God’s will? Please explain it to me.
ਸਤਿਕਾਰ ਯੋਗ ਹਰਰਾਜ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ ਪੰਗਤੀ ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥’ ਲਿੱਖ ਕੇ ਪੁੱਛਿਆ ਹੈ ਕਿ ਜੇ ਅਸੀਂ ਆਪਣਾ ਕੰਮ ਆਪ ਹੀ ਕਰਨਾ ਹੈ ਤਾਂ ਅਕਾਲਪੁਰਖ ਨੂੰ ਅਰਦਾਸ ਕਰਨ ਦੀ ਕੀ ਲੋੜ ਹੈ ਤੇ ਇਹ ਕਿਉਂ ਕਹਿਣਾ ਹੈ ਕਿ ਸਾਰਾ ਕੁੱਝ ਅਕਾਲਪੁਰਖ ਦੇ ਹੁਕਮ ਵਿਚ ਹੁੰਦਾ ਹੈ?
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਪੂਰੀ ਪਉੜੀ ਦਾ ਮੂਲ ਪਾਠ ਤੇ ਉਸ ਦੇ ਅਰਥ ਹੇਠਾਂ ਦੇ ਰਿਹਾ ਹੈ। ਇਹ ਪਉੜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਤੇ ਸੁਸ਼ੋਭਿਤ ਹੈ ਤੇ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਦੁਆਰਾ ਉਚਾਰਨ ਕੀਤੀ ਆਸਾ ਰਾਗ ਵਿਚ ਵਾਰ ਵਿਚੋਂ ਹੈ।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਸਿੱਖਿਆ ਦੇ ਰਹੇ ਹਨ ਕਿ ਜਿਸ ਪ੍ਰਭੂ ਨੇ ਇਹ ਸਰੀਰ ਤੇ ਪ੍ਰਾਣ ਦਿੱਤੇ ਹਨ, ਉਸ ਨੂੰ ਕਦੋਂ ਮਨ ਤੋਂ ਵਿਸਾਰਨਾ ਨਹੀਂ ਚਾਹੀਦਾ ਤੇ ਉੱਦਮ ਕਰਕੇ ਉਸ ਨਾਲ ਜੁੜ ਕੇ ਇਸ ਜੀਵਨ ਨੂੰ ਸਫ਼ਲ ਕਰਨਾ ਚਾਹੀਦਾ ਹੈ।
ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੰਗਤੀ ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥’ ਤੁਸੀਂ ਲਿੱਖੀ ਹੈ, ਉਸ ਦਾ ਭਾਵ ਅਰਥ ਕੁੱਝ ਹੋਰ ਹੈ ਨਾਂਹ ਕਿ ਲਫ਼ਜ਼ੀ ਅਰਥ ਜੋ ਤੁਸੀਂ ਸੋਚ ਰਹੇ ਹੋ।
ਹੁਣ ਆਉਂਦੇ ਹਾਂ ਕਿ ਅਰਦਾਸ ਕਰਨ ਦੀ ਕੀ ਲੋੜ ਹੈ?
ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ, ਅਰਜ਼ੋਈ ਹੈ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਸਿੱਖ ਗੁਰੂ ਨਾਲ ਆਪਣਾ ਦੁੱਖ, ਸੁੱਖ ਸਾਂਝਾ ਕਰਦਾ ਹੈ ਤੇ ਚੜ੍ਹਦੀ ਕਲ੍ਹਾ ਵਿਚ ਰਹਿਣ ਲਈ ਅਸੀਸ ਮੰਗਦਾ ਹੈ। ਦੁੱਖ ਵਿਚ ਗੁਰੂ ਨਾਲ ਆਪਣਾ ਮਨ ਦੇ ਵਲਵਲੇ ਸਾਂਝੇ ਕਰਦਾ ਹੈ ਤੇ ਸੁੱਖ ਵਿਚ ਗੁਰੂ ਦਾ ਧੰਨਵਾਦ ਕਰਦਾ ਹੈ। ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਵਿਚ ਉਪਦੇਸ਼ ਦਿੰਦੇ ਹਨ ‘ਜੀਅ ਕੀ ਬਿਰਥਾ ਹੋਇ ਸੁੁ ਗੁਰ ਪਹਿ ਅਰਦਾਸਿ ਕਰ।। ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ॥ ਅਰਥਾਤ ਹੇ ਭਾਈ! ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ।
ਦਾਸ ਇੱਕ ਗੱਲ ਹੋਰ ਜੋ ਕਹਿਣਾ ਚਾਹੁੰਦਾ ਹੈ, ਉਹ ਇਹ ਹੈ ਕਿ ਉਹ ਪਰਮਾਤਮਾ ਸਾਡੇ ਅੰਦਰ ਬੈਠਾ ਸਾਡੇ ਮਨ ਦੀਆਂ ਪੱਟੀਆਂ ਪੜ੍ਹਦਾ ਹੈ ਤੇ ਬਿਨਾਂ ਮੰਗਿਆਂ ਗੁਰਮਤਿ ਅਨੁਸਾਰ ਸਾਡੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ। ਇਸੇ ਲਈ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਉਪਦੇਸ਼ ਦਿੰਦੇ ਹਨ ‘ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ’।
ਹੁਣ ਆਉਂਦੇ ਹਾਂ ਕਿ ਇਹ ਕਿਉਂ ਕਹਿਣਾ ਹੈ ਕਿ ਸਾਰਾ ਕੁੱਝ ਅਕਾਲਪੁਰਖ ਦੇ ਹੁਕਮ ਵਿਚ ਹੁੰਦਾ ਹੈ?
ਹੁਕਮ ਵਿਚ ਰਹਿਣ ਦੀ ਸਿੱਖਿਆ, ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੇ ਆਪਣੀ ਮੁੱਢਲੀ ਬਾਣੀ ਜਪੁ ਦੀ ਪਹਿਲੀ ਪਉੜੀ ਵਿਚ ਹੀ ਦੇ ਦਿੱਤੀ ਸੀ, ਜਦੋਂ ਉਨ੍ਹਾਂ ਨੇ ਉਚਾਰਿਆ ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ਅਰਥਾਤ (ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ) । ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।1।
ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ (ਅਰਥ) ਕੀਤੇ ਹਨ, ਦਾ ਵਿਚਾਰ ਹੈ ਕਿ ਪੂਰਾ ਗੁਰੂ ਗ੍ਰੰਥ ਸਾਹਿਬ, ਇਨ੍ਹਾਂ ਪੰਗਤੀਆਂ ਦੀ ਵਿਆਖਿਆ ਹੈ।
ਆਖ਼ਿਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਸਿੱਖ ਨੇ ਨਿਖੱਟੂ ਨਹੀਂ ਬਣਨਾ ਹੈ, ਉੱਦਮੀ ਬਣਨਾ ਹੈ ਪਰ ਕੁੱਝ ਕਰਕੇ ਵੀ ਹਉਮੈ ਨਹੀਂ ਕਰਨੀ ਹੈ ਕਿ ਇਹ ਮੈਂ ਕੀਤਾ ਹੈ, ਬਲਕਿ ਨਿਮਰਤਾ ਦੇ ਘਰ ਵਿਚ ਰਹਿ ਕੇ ਆਪਣੇ ਮਨ ਵਿਚ ਇਹ ਵਿਚਾਰ ਹੀ ਰੱਖਣੀ ਹੈ ਕਿ ਇਹ ਅਕਾਲਪੁਰਖ ਦੀ ਕ੍ਰਿਪਾ/ਬਖਸ਼ਿਸ਼ ਸਦਕਾ ਉਸ ਦੇ ਹੁਕਮ ਵਿਚ ਹੋਇਆ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————-
ਪਉੜੀ ॥ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ {ਪੰਨਾ 474}
ਅਰਥ: (ਹੇ ਪ੍ਰਭੂ!) ਤੂੰ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਅਤੇ ਤੂੰ ਆਪ ਹੀ ਇਸ ਵਿਚ (ਜਿੰਦ ਰੂਪ) ਸੱਤਿਆ ਪਾਈ ਹੈ। ਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਇਆਂ ਦੀ ਤੂੰ ਆਪ ਹੀ ਸੰਭਾਲ ਕਰ ਰਿਹਾ ਹੈਂ।
(ਹੇ ਭਾਈ!) ਜਿਸ ਪ੍ਰਭੂ ਦੇ ਦਿੱਤੇ ਹੋਏ ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਮਨ ਤੋਂ ਕਦੇ ਭੁਲਾਣਾ ਨਹੀਂ ਚਾਹੀਦਾ। (ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ) ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ, ਇਹ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ) । 20।
You have explained it very well. Chardi Kalaa
ਦਾਸ ਦੀ ਕੋਈ ਲਿਆਕਤ ਨਹੀਂ, ਵੀਰ ਜੀ। ਇਹ ਸਿਰਫ਼ ਤੇ ਸਿਰਫ਼ ਅਕਾਲਪੁਰਖ ਦੀ ਬਖਸ਼ਿਸ਼ ਹੈ!
What it means is that GURU SEHBAN have given us the divine wisdom, BANI in the form of SGGSJI and shown us the path to become SACHIARA, GOOD HUMAN BEING. Now is our responsibility to read, understand and internalize the wisdom and become the GURBANI. GURU says SARAM KHAND KEE BANI ROOP meaning we have to make efforts ourself. This is the HUKM, unless we do this there will be no change in our negative SANSKARS.
Chardi Kalaa