What are the advantages of reciting “Satnam Satnam Satnam ji Waheguru Waheguru Waheguru ji” using prayer beads (mala)?
ਪ੍ਰਾਰਥਨਾ ਮਣਕਿਆਂ (ਮਾਲਾ) ਦੀ ਵਰਤੋਂ ਕਰਕੇ "ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ" ਦਾ ਪਾਠ ਕਰਨ ਦੇ ਕੀ ਫਾਇਦੇ ਹਨ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਲੋਵੀ ਜੀ,
ਤੁਹਾਡੇ ਪ੍ਰਸ਼ਨ ਦੇ ਉੱਤਰ ਵਿਚ, ਆਪਣੇ ਵਲੋਂ ਕੁੱਝ ਵੀ ਨਾਂਹ ਕਹਿੰਦੇ ਹੋਏ, ਦਾਸ ਕਬੀਰ ਜੀ ਦਾ ਇੱਕ ਸਲੋਕ ਤੇ ਉਸਦੇ ਪਦ ਅਰਥ ਅਤੇ ਅਰਥ ਹੇਠਾਂ ਤੁਹਾਡੇ ਵਿਚਾਰ ਵਾਸਤੇ ਦੇ ਰਿਹਾ ਹੈ:-
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥ {ਪੰਨਾ 1368}
ਪਦ ਅਰਥ: ਜਪਨੀ = ਮਾਲਾ। ਕਾਠ ਕੀ = ਤੁਲਸੀ ਰੁਦ੍ਰਾਖ ਆਦਿਕ ਦੀ। ਲੋਇ = ਜਗਤ ਵਿਚ ਲੋਕਾਂ ਨੂੰ। ਨ ਚੇਤਹੀ = ਨ ਚੇਤਹਿ, ਤੂੰ ਨਹੀਂ ਸਿਮਰਦਾ। ਕਿਆ ਹੋਇ = ਕੋਈ ਲਾਭ ਨਹੀਂ।
ਅਰਥ: ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ? ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ।75।
ਆਸ ਹੈ ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਪ੍ਰਸ਼ਨ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
In my perspective, the real essence of Bhakti is to feel a connection with your creator and these sacred words can help with that connection. The rosary can help one in keeping the focus as the human mind has a tendency to get distracted even during prayers.