After months of struggle, I've realized my problem: I can't let go of my dream and accept reality. I keep hoping and wishing, but it's not happening. How can I break this cycle?
After months of struggle, I've realized my problem: I can't let go of my dream and accept reality. I keep hoping and wishing, but it's not happening. How can I break this cycle?
Share
ਤੁਹਾਡੀ ਮਾਨਸਿਕ ਦਸ਼ਾ ਨੂੰ ਮੁੱਖ ਰੱਖਦੇ ਹੋਏ, ਦਾਸ ਤੁਹਾਨੂੰ ਗੁਰਬਾਣੀ ਵਿਚੋਂ ਇੱਕ ਪਉੜੀ ਤੇ ਉਸ ਦੇ ਅਰਥ, ਜੋ ਹੇਠਾਂ ਦਿੱਤੇ ਹਨ, ਪੜ੍ਹਨ ਦੀ ਬੇਨਤੀ ਕਰਦਾ ਹੈ:-
ਪਉੜੀ ॥ ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥ ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ॥ ਆਰਜਾ ਗਈ ਵਿਹਾਇ ਧੰਧੈ ਧਾਇਆ ॥ ਪੂਰਨ ਭਏ ਨ ਕਾਮ ਮੋਹਿਆ ਮਾਇਆ ॥ ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ॥੮॥ {ਪੰਨਾ 707}
ਅਰਥ: ਮੂਰਖ ਮਨੁੱਖ ਨੇ ਸੁਪਨੇ ਨਾਲ ਪਿਆਰ ਪਾਇਆ ਹੋਇਆ ਹੈ। ਇਸ ਰਾਜ ਤੇ ਰਸਾਂ ਦੇ ਭੋਗਾਂ ਵਿਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਬਰੜਾ ਰਿਹਾ ਹੈ। ਦੁਨੀਆ ਦੇ ਧੰਧੇ ਵਿਚ ਭਟਕਦੇ ਦੀ ਸਾਰੀ ਹੀ ਉਮਰ ਬੀਤ ਜਾਂਦੀ ਹੈ, ਪਰ ਮਾਇਆ ਵਿਚ ਮੋਹੇ ਹੋਏ ਦੇ ਕੰਮ ਮੁੱਕਣ ਵਿਚ ਨਹੀਂ ਆਉਂਦੇ। ਵਿਚਾਰੇ ਜੀਵ ਦੇ ਭੀ ਕੀ ਵੱਸ? ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ।੮।
ਦਾਸ ਤੁਹਾਨੂੰ ਬੇਨਤੀ ਕਰਦਾ ਹੈ ਕਿ ਸੁਪਨੇ ਵਿਚੋਂ ਨਿਕਲ ਕੇ ਸੱਚਾਈ ਨੂੰ ਸਵੀਕਾਰ ਕਰੋ ਤੇ ਅਰਦਾਸ ਕਰਕੇ ਚੜ੍ਹਦੀ ਕਲ੍ਹਾ ਵਿਚ ਵਿਚਰੋ ਅਤੇ ਗੁਰਮੁਖ ਬਣਨ ਦਾ ਉਪਰਾਲਾ ਕਰੋ ਤੇ ਆਪਣੇ ਇਸ ਕੀਮਤੀ ਜੀਵਨ ਨੂੰ ਸਫ਼ਲ ਕਰੋ।
Acceptance is the key. Accept the Hukam and live life according to Naam and Hukam. This is the only way to get your life on the track.