Please explain me this
ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Please explain me this
Respected Anonymous ji
ਆਪ ਜੀ ਨੇ ਜੋ ਸੁਆਲ ਪੁੱਛਿਆ ਹੈ ਇਹ ਵਾਰਾਂ ਤੇ ਵਧੀਕ ਵਿਚੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਹੈ।ਉਪਰੋਕਤ ਪੰਕਤੀ ਨੂੰ ਸਮਝਣ ਲਈ ਸਾਰੇ ਸਲੋਕ ਦੀ ਵੀਚਾਰ ਸਮਝੀਏ।
ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥
ਕਿਹਾ ਜਾਂਦਾ ਸੀ ਕਿ ਬ੍ਰਾਹਮਣ ਦੀ ਹੱਤਿਆ, ਗਾਂ ਦੀ, ਧੀ ਦੀ ਹੱਤਿਆ ਅਤੇ ਕਿਰਦਾਰ ਤੋਂ ਡਿੱਗੇ ਬੰਦੇ ਕੋਲੋਂ ਦਾਨ ਲੈਣਾ ਜੇ ਬੁਰਾ ਹੈ ਗਲਤ ਹੈ
ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ॥
ਫਿਟਕ ਤੋਂ ਭਾਵ ਹੈ ਮਾੜੀ ਆਦਤ, ਕੋੜ ਬਦੀਆਂ ਭਾਵ ਕਰੋੜਾਂ ਹੀ ਪਾਪ।ਜੇ ਉਪਰੋਕਤ ਚਾਰ ਚੀਜ਼ਾਂ ਗਲਤ ਗਿਣਦੇ ਹੋ ਤਾਂ ਫਿਰ ਇਹ ਜੋ ਹੋਰ ਬੁਰਾਈਆਂ ਅਤੇ ਕਰੋੜਾਂ ਪਾਪ ਕਰਦਾ ਤੇ ਉਪਰੋਂ ਹੰਕਾਰ ਵਿਚ ਫਿਰਦਾ,ਜਿਸ ਮਨੁੱਖ ਵਿੱਚ ਵੀ ਇਹ ਪਾਏ ਜਾਂਦੇ ਕੀ ਇਸ ਵਿਚੋਂ ਨਿਕਲਿਆ ਜਾ ਸਕਦਾ ਤਾਂ ਜੁਆਬ ਹੈ
ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥
ਜਿਸ ਮਨੁੱਖ ਵਿੱਚ ਵੀ ਇਹ ਪਾਏ ਜਾਂਦੇ ਹਨ ਨਾਮ ਦੀ ਬਦੋਲਤ ਨਿਕਲ ਸਕਦੇ ਹਨ ਨਾਮ ਕੀ ਹੈ ਸ਼ੁਭ ਗੁਣ ਅਤੇ ਗੁਰਬਾਣੀ ਵਿੱਚ ਆਏ ਹੁਕਮ ਨੂੰ ਸਮਝਣਾ ਅਤੇ ਉਸ ਹੁਕਮ ਅਨੁਸਾਰ ਚੱਲਦਿਆਂ ਜੋ ਵੀ ਨਤੀਜਾ ਆਵੇ ਉਸ ਨੂੰ ਭਾਣਾ ਸਮਝਕੇ ਕਬੂਲ ਕਰਨਾ।