why are the five takhets important to Sikh people?
why are the five takhets important to Sikh people?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਹੈ ਅਤੇ ਬਾਕੀ ਦੇ ਚਾਰ ਤਖਤ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹਨ । ਤਖਤ ਦਾ ਮਤਲਬ ਹੁੰਦਾ ਹੈ ਉੱਚਾ ਸਿੰਘਾਸਨ ਜਿਥੇ ਬੈਠ ਕੇ ਰਾਜਸੀ ਅਤੇ ਧਾਰਮਿਕ ਮਾਮਲਿਆਂ ਬਾਰੇ ਫ਼ੈਸਲਾ ਕੀਤਾ ਜਾਂਦਾ ਸੀ ਜਾਂ ਵਿਚਾਰ ਕੀਤੀ ਜਾਂਦੀ ਸੀ । ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਸੁਪਰੀਮ ਕੋਰਟ ਹੈ ਜਾਂ ਅਦਾਲਤਾਂ ਹਨ ਤਾਂ ਪੁਰਾਣੇ ਸਮੇਂ ਦਿੱਲੀ ਦੇ ਬਾਦਸ਼ਾਹ ਜਾਂ ਉਸਦੇ ਵਜ਼ੀਰ ਆਦਿ ਪਿੰਡਾਂ ਸ਼ਹਿਰਾਂ ਦੇ ਵਿਚ ਬੈਠ ਕੇ ਫੈਸਲੇ ਕਰਦੇ ਸਨ। ਕਿਸੇ ਵੀ ਪ੍ਰਕਾਰ ਦੇ ਪਰ ਉਹ ਫੈਸਲੇ ਜ਼ਿਆਦਾਤਰ ਉਨ੍ਹਾਂ ਦੀ ਸਰਕਾਰ ਦੇ ਹੱਕ ਦੇ ਵਿੱਚ ਹੁੰਦੇ ਸਨ । ਇਸ ਲਈ ਫਿਰ ਗੁਰੂ ਪਾਤਸ਼ਾਹ ਜੀ ਨੇ ਲੰਮੀ ਸੋਚ ਨਾਲ ਕੌਮ ਦਾ ਇਕ ਵੱਖਰਾ ਤਖਤ ਛੇਵੇਂ ਗੁਰੂ ਜੀ ਨੇ ਸਥਾਪਿਤ ਕੀਤਾ ਏਥੇ ਸਾਰੇ ਰਾਜਸੀ ਧਾਰਮਿਕ ਫੈਸਲੇ ਕੀਤੇ ਜਾਂਦੇ ਸਨ ਸੋ ਇਸੇ ਹੀ ਪ੍ਰਕਾਰ ਅੱਜ ਵੀ ਜਦੋਂ ਵੀ ਕੋਈ ਕੌਮ ਦੇ ਲਈ ਵੱਡਾ ਫੈਸਲਾ ਲੈਣਾ ਹੁੰਦਾ ਹੈ ਤਾਂ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਇਕੱਠੇ ਹੋ ਕੇ ਫੈਸਲਾ ਲੈਂਦੇ ਹਨ ਇਸ ਲਈ ਪੰਜ ਤਖਤ ਜ਼ਰੂਰੀ ਹਨ। ਚਾਰ ਤਖ਼ਤ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦੇ ਨਾਲ ਸਬੰਧ ਰੱਖਦੇ ਹਨ। ਪਟਨਾ ਸਾਹਿਬ ਵਿਖੇ ਗੁਰੂ ਜੀ ਦਾ ਜਨਮ ਹੋਇਆ, ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਦੀ ਬਖਸ਼ਿਸ਼ ਕੀਤੀ, ਦਮਦਮਾ ਸਾਹਿਬ ਵਿਖੇ ਆਦਿ ਬੀੜ ਨੂੰ ਗੁਰੂ ਜੀ ਨੇ ਸੰਪੂਰਨ ਕੀਤਾ ਅਤੇ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾ ਗਏ
Takht Sri Akal Takht Sahib Amritsar Sahib It belongs to Sri Guru Hargobind Sahib Ji and the other four thrones belong to Guru Gobind Singh Ji. Takht means a high throne where political and religious matters were decided or discussed. Just like the Supreme Court or the courts are there today, in the olden days, the emperor of Delhi or his viziers used to sit in the middle of villages and cities to make decisions. Of any kind, but those decisions were mostly in favor of their government. Therefore, Guru Patshah ji established a separate throne of the nation with a long thought. The sixth Guru ji used to make all the political and religious decisions here. In the same way, even today, whenever a major decision has to be taken for the nation, there are five thrones. Jathedar sahibs take decisions together, so five thrones are necessary. Four Takhts relate to the history of Guru Gobind Singh Ji. Guru Ji was born at Patna Sahib, blessed with Amrit at Kesgarh Sahib, Guru Ji completed Adi Bir at Dam Dama Sahib and passed away after blessing Guru Granth Sahib Ji at Hazur Sahib.