What is Gurmat’s view of Devi Devta (gods/deities)?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Bani kaur ji
Devta means giver. In this way, a different myth was given to each deity giving a divine gift. Some became a creator, some a follower and some a killer. But Gurbani’s Hukam is
ਦੇਵੀ ਦੇਵਾ ਮੂਲ ਹੈ ਮਾਇਆ।।(129)
The powers of Akal Purakh are understood by human beings, gods and goddesses. While all of them are under the Hukam of that God Himself.
ਮਾਇਆ ਮੋਹੇ ਦੇਵੀ ਸਭਿ ਦੇਵਾ।।(227)
That is, those who are themselves slaves of Maya and are under the Hukam of God, what can they give to another? So in Gurbani we are only explained about one and only Akal Purakh. The whole universe is under His Hukam then let us also be under his Hukam. Let us read and understand Gurbani ourselves and live our life according to the golden principles of Gurbani.
all devi devtas are creation of the Almighty, who have powers more than men but remain under His guidance
gurbani says to follow the Almighty instead of devi devtas
ਗੁਰਬਾਣੀ ਅਨੁਸਾਰ ਦੇਵੀ ਦੇਵਤੇ ਦਾ ਕੋਈ ਮਹੱਤਵ ਨਹੀਂ ਹੈ। ਲੋਕ ਪੁਜਾਰੀਆਂ ਦੇ ਚਲਾਏ ਹੋਏ ਪਾਖੰਡਾਂ ਤੇ ਭਰਮਾਂ ਵਿਚ ਫਸੇ ਹੋਏ ਹਨ।
ਲੋਕ ਮਿੱਟੀ ਦੇ ਦੇਵੀ ਦੇਵਤੇ ਬਣਾ ਕੇ, ਉਸ ਦੇਵੀ ਜਾਂ ਦੇਵਤੇ ਅੱਗੇ ਬੱਕਰੇ ਆਦਿਕ ਦੀ ਕੁਰਬਾਨੀ ਦੇਂਦੇ ਹਨ। ਇਸ ਤਰ੍ਹਾਂ ਦੇ ਮਿੱਟੀ ਦੇ ਬਣਾਏ ਹੋਏ ਤੁਹਾਡੇ ਦੇਵੀ ਦੇਵਤੇ ਪਿਤਰ ਅਖਵਾਉਂਦੇ ਹਨ। ਉਹਨਾਂ ਅੱਗੇ ਜੋ ਭੀ ਤੁਹਾਡਾ ਚਿੱਤ ਕਰਦਾ ਹੈ, ਤੁਸੀਂ ਉਹ ਰੱਖ ਦੇਂਦੇ ਹੋ, ਪਰੰਤੂ ਉਹ ਆਪਣੇ ਮੂੰਹੋਂ ਮੰਗ ਕੇ ਕੁਝ ਨਹੀਂ ਲੈ ਸਕਦੇ ਹਨ।
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥ (੩੩੨)
ਜੇਕਰ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਇਹਨਾਂ ਅੱਗੇ ਭੇਟਾਵਾਂ ਵੀ ਰੱਖੀਏ, ਤਾਂ ਵੀ ਅਸੀਂ ਇਹਨਾਂ ਪਾਸੋਂ ਕੀ ਕੁਝ ਮੰਗ ਸਕਦੇ ਹਾਂ, ਇਹ ਤਾਂ ਆਪ ਕੁਝ ਭੀ ਨਹੀਂ ਦੇ ਸਕਦੇ ਹਨ। ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ ਉਹ ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ ਪਾਣੀ ਵਿਚ ਡੁੱਬ ਜਾਂਦੇ ਹਨ। ਫਿਰ ਉਹ ਆਪਣੇ ਪੁਜਾਰੀਆਂ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਕਿਵੇਂ ਤਾਰ ਸਕਦੇ ਹਨ?
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ ॥੬॥ (੬੩੭)
ਗੁਰੁ ਸਾਹਿਬ ਸਮਝਾਂਦੇ ਹਨ, ਕਿ ਜਿਵੇਂ ਸੁਪਨਾ ਹੈ, ਤੇ ਸੁਪਨੇ ਵਿਚ ਮਨੁੱਖ ਦਾ ਕਈ ਲੋਕਾਂ ਤੇ ਪਦਾਰਥਾਂ ਨਾਲ ਵਾਹ ਪੈਂਦਾ ਹੈ, ਪਰੰਤੂ ਜਾਗਦਿਆਂ ਹੀ ਉਹ ਸਾਥ ਮੁੱਕ ਜਾਂਦਾ ਹੈ, ਤਿਵੇਂ ਹੀ ਇਹ ਸਾਰੇ ਸੰਸਾਰ ਦਾ ਸਾਥ ਹੈ। ਇਸ ਲਈ ਸੰਸਾਰ ਦੇ ਪਦਾਰਥਾਂ ਦੇ ਪਿਛੇ ਆਪਣੀ ਭਟਕਣ ਦੀ ਸੋਚ ਤੇ ਆਦਤ ਮਿਟਾ ਦਿਓ। ਇਸ ਮਾਇਆ ਦੇ ਚੋਜ ਤਮਾਸ਼ਿਆਂ ਦੀ ਖ਼ਾਤਰ ਕਲਪਿਤ ਸਵਰਗ ਦੇ ਜੀਵ, ਮਨੁੱਖ, ਦੇਵੀ ਦੇਵਤੇ, ਖ਼ੁਆਰ ਹੁੰਦੇ ਸੁਣੇ ਜਾਂਦੇ ਹਨ। ਵੱਡੇ ਵੱਡੇ ਸਾਧਨਾਂ ਵਿਚ ਪੁੱਗੇ ਹੋਏ ਸਿਧ, ਸਾਧਨਾਂ ਕਰਨ ਵਾਲੇ ਜੋਗੀ, ਬ੍ਰਹਮਾ ਵਰਗੇ ਭੀ ਇਹਨਾਂ ਪਿਛੇ ਭਟਕਦੇ ਸੁਣੇ ਜਾਂਦੇ ਹਨ। ਇਸ ਧਰਤੀ ਦੇ ਮਨੁੱਖ ਮਾਇਕ ਪਦਾਰਥਾਂ ਦੀ ਖ਼ਾਤਰ, ਭਟਕ ਭਟਕ ਕੇ ਧੋਖੇ ਵਿਚ ਆਉਂਦੇ ਵੇਖੇ ਚਲੇ ਆ ਰਹੇ ਹਨ, ਇਹ ਮਾਇਆ ਇਕ ਐਸਾ ਮਹਾਨ ਔਖਾ ਸਮੁੰਦਰ ਹੈ, ਜਿਸ ਵਿਚੋਂ ਤਰਨਾ ਬਹੁਤ ਹੀ ਕਠਨ ਹੈ। ਗੁਰੁ ਸਾਹਿਬ ਸਮਝਾਂਦੇ ਹਨ, ਕਿ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਸਰਨ ਵਿਚ ਆ ਕੇ ਮਾਇਆ ਪਿਛੇ ਭਟਕਣਾ, ਆਪਣਾ ਡਰ ਤੇ ਮੋਹ ਆਪਣੇ ਅੰਦਰੋਂ ਮਿਟਾ ਲਿਆ, ਉਹਨਾਂ ਨੇ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਹਾਸਲ ਕਰ ਲਿਆ ਹੈ।
ਪਉੜੀ ॥ ਭਭਾ ਭਰਮੁ ਮਿਟਾਵਹੁ ਅਪਨਾ ॥ ਇਆ ਸੰਸਾਰੁ ਸਗਲ ਹੈ ਸੁਪਨਾ ॥ ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥ ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥ ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥ ਨਾਨਕ ਤੇਹ ਪਰਮ ਸੁਖ ਪਾਇਆ ॥੪੦॥ (੨੫੮)