please explain the meaning
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਵੀਰ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹੁ ਸ਼ਬਦ 164 ਵਾਰੀ, ਵਾਹਿਗੁਰੂ 13 ਵਾਰੀ ਅਤੇ ਵਾਹਗੁਰੂ 3 ਵਾਰੀ ਆਇਆ ਹੈ। ਹਰ ਜਗ੍ਹਾ ਇਹ ਸ਼ਬਦ ਨਿਰੰਕਾਰ ਦੀ ਸਿਫਤ ਸਾਲਾਹ ਲਈ ਵਰਤਿਆ ਗਿਆ ਹੈ। ਇਹ ਕਿਸੇ ਵੀ ਦੇਵੀ ਦੇਵਤਿਆਂ ਦੇ ਨਾਮ ਦੇ ਪਹਿਲੇ ਅੱਖਰ ਨਹੀਂ ਲਏ ਗਏ ਹਨ। ਇਹ ਗੱਲ ਕਹਿਕੇ ਸਿਰਫ ਭਰਮ ਭੁਲੇਖੇ ਪਾਏ ਗਏ ਹਨ। ਗੁਰਬਾਣੀ ਦਾ ਫੁਰਮਾਨ ਹੈ
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥(515)
ਭਾਵ ਕਿ ਨਿਰੰਕਾਰ ਦੀ ਵਾਹ ਵਾਹ ਆਖਕੇ ਸਿਫਤ ਸਲਾਹ ਕਰੀਏ ਜੋ ਸਚਾ ਹੈ, ਗਹਿਰ ਗੰਭੀਰ ਹੈ।ਜੋ ਗੁਣਾਂ ਦਾ ਖਜਾਨਾ ਹੈ, ਜੀਵਾਂ ਨੂੰ ਧੀਰਜ ਬਖਸ਼ਦਾ ਹੈ।ਪ੍ਰਮੇਸ਼ਰ ਨੂੰ ਵਾਹ ਵਾਹ ਆਖਕੇ ਵਡਿਆਈ ਕਰੀਏ ਜੋ ਸਾਰੇ ਜੀਵਾਂ ਵਿਚ ਰਮਿਆ ਹੋਇਆ ਹੈ।ਕੇਵਲ ਇੱਕ ਅਕਾਲ ਪੁਰਖ ਨੂੰ ਵਾਹ ਵਾਹ ਕਰਕੇ ਯਾਦ ਕਰੀਏ ਜਿਸ ਬਾਰੇ ਪੂਰਾ ਗਿਆਨ ਸਤਿਗੁਰੂ ਨੇ ਕਰਵਾ ਦਿੱਤਾ ਹੈ।
Dhanwaad ji