MAN TU JOT SAROOP HAI APNA MOOL PACHAN what is the real meaning of this shabad ji?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜਸਮੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।।
ਤੁਸੀਂ ਆਪਣੇ ਸਵਾਲ ਵਿਚ ਗੁਰਬਾਣੀ ਦੀ ਇੱਕ ਪੰਗਤੀ ‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ’ ਲਿੱਖ ਕੇ ਵਿਚਾਰ ਮੰਗੀ ਹੈ।
ਇਹ ਤੁੱਕ ਤੀਜੇ ਗੁਰੂ ਸਰੀਰ, ਗੁਰੂ ਅਮਰਦਾਸ ਸਾਹਿਬ ਦੇ ਆਸਾ ਰਾਗ ਵਿਚ ਉਚਾਰਨ ਕੀਤੇ ਛੰਤ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 440-442 ਤੇ ਸੁਸ਼ੋਭਿਤ ਹੈ, ਵਿਚੋਂ ਹੈ। ਇਸ ਛੰਤ ਦੇ ਦਸ ਬੰਦ ਹਨ ਤੇ ਪੂਰੇ ਸ਼ਬਦ ਦੀ ਵਿਚਾਰ ਸਮਝਣ ਦੀ ਲੋੜ ਹੈ।
ਦਾਸ ਦੀ ਸਮਝ ਅਨੁਸਾਰ ਸਾਰੀ ਬਾਣੀ ਆਤਮਕ ਤਲ਼ ਤੇ ਹੈ ਨਾਂ ਕਿ ਸਰੀਰਕ ਤਲ਼ ਤੇ। ਇਸ ਲਈ ਜਿਥੋਂ ਤਕ ਗੁਰਬਾਣੀ ਦਾ ਸਵਾਲ ਹੈ, ਦਾਸ ਨੂੰ ਜਿੰਨੀ ਕੁਝ ਸਮਝ ਹੁਣ ਤਕ ਆਈ ਹੈ, ਆਤਮਕ ਤਲ਼ ਤੇ ਹੋਣ ਕਰਕੇ ਬਾਣੀ ਮਨ ਨੂੰ ਸੰਬੋਧਿਤ ਕਰਦੀ ਹੈ ਕਿਉਂਕਿ ਮਨ ਉਸ ਦਾ ਹੀ ਅੰਸ਼ ਹੈ ਤੇ ਮਨ ਵਿਚ ਜਨਮ ਲੈਣ ਤੋਂ ਬਾਅਦ ਜੋ ਵੀ ਸੰਸਕਾਰ ਬਣਦੇ ਹਨ ਉਹ ਹੀ ਜੀਵਨ ਦੀ ਗੱਡੀ ਨੂੰ ਚਲਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 441 ਤੇ ਗੁਰੂ ਸਾਹਿਬ ਕਹਿੰਦੇ ਹਨ: –
“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥ {ਪੰਨਾ 441}
ਅਰਥ: ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ!) ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਹੇ ਮਨ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ। ਹੇ ਮਨ! ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਭੀ ਆ ਜਾਇਗੀ ਕਿ ਆਤਮਕ ਮੌਤ ਕੀਹ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀਹ ਹੈ।
ਹੇ ਮਨ! ਜੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ।
ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।
ਨਾਨਕ ਇਉਂ ਦੱਸਦਾ ਹੈ– ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ (ਹੇ ਮਨ! ਆਪਣੇ ਉਸ ਅਸਲੇ ਨਾਲ ਸਾਂਝ ਬਣਾ।5।
ਇਸ ਤੁੱਕ ਵਿਚ ਗੁਰੂ ਸਾਹਿਬ ਆਤਮਿਕ ਜ਼ਿੰਦਗੀ ਤੇ ਆਤਮਿਕ ਮੌਤ ਬਾਰੇ ਸਮਝਾਉਣ ਦੇ ਨਾਲ ਨਾਲ ਇਹ ਵੀ ਸਮਝਾ ਰਹੇ ਹਨ ਕਿ ਚੜ੍ਹਦੀ ਕਲ੍ਹਾ ਕਿਵੇਂ ਪ੍ਰਾਪਤ ਹੋ ਸਕਦੀ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਕਿਵੇਂ ਕਬੂਲ ਹੋਇਆ ਜਾ ਸਕਦਾ ਹੈ। ਇਸ ਸ਼ਬਦ ਦੀਆਂ ਹੋਰ ਤੁੱਕਾਂ ਵਿਚ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਸਿੱਖਿਆ ਬਾਰੇ ਵੀ ਗੁਰੂ ਸਾਹਿਬ ਨੇ ਸਮਝਾਇਆ ਹੈ।
ਅੱਗਲੀ ਤੁੱਕ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ:-
ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥ ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥ ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥ ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥ ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥ ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥ {ਪੰਨਾ 441}
ਅਰਥ: ਹੇ ਮਨ! ਤੂੰ (ਹੁਣ) ਅਹੰਕਾਰ ਨਾਲ ਲਿਬੜਿਆ ਪਿਆ ਹੈਂ, ਅਹੰਕਾਰ ਨਾਲ ਲੱਦਿਆ ਹੋਇਆ ਹੀ (ਜਗਤ ਤੋਂ) ਚਲਾ ਜਾਵੇਂਗਾ, (ਵੇਖਣ ਨੂੰ) ਸੋਹਣੀ ਮਾਇਆ ਨੇ ਤੈਨੂੰ (ਆਪਣੇ) ਮੋਹ ਵਿਚ ਫਸਾਇਆ ਹੋਇਆ ਹੈ (ਇਸ ਦਾ ਨਤੀਜਾ ਇਹ ਨਿਕਲੇਗਾ ਕਿ) ਤੈਨੂੰ ਮੁੜ ਮੁੜ ਅਨੇਕਾਂ ਜੂਨਾਂ ਵਿਚ ਪਾਇਆ ਜਾਇਗਾ। ਹੇ ਮੂਰਖ ਮਨ! ਜਦੋਂ ਤੂੰ ਅਹੰਕਾਰ ਵਿਚ ਫਸਿਆ ਹੋਇਆ ਹੀ (ਇਥੋਂ) ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਂਗਾ, ਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ (ਇਹ ਮਨੁੱਖਾ) ਜਨਮ ਵਿਅਰਥ ਗਵਾ ਰਿਹਾ ਹੈਂ।
ਹੇ ਆਪ-ਹੁਦਰੇ ਮੂਰਖ ਮਨ! ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ, ਪਰਲੋਕ ਜਾ ਕੇ ਅਫਸੋਸ ਕਰੇਂਗਾ। (ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਅਹੰਕਾਰ ਨਾਲ ਭਰਿਆ ਹੋਇਆ ਹੈਂ (ਜਗਤ ਤੋਂ ਤੁਰਨ ਵੇਲੇ ਭੀ) ਅਹੰਕਾਰ ਨਾਲ ਲੱਦਿਆ ਹੋਇਆ ਹੀ ਜਾਵੇਂਗਾ।6।”
ਉਪਰ ਲਿਖੀ ਵਿਆਖਿਆ ਤੋਂ ਦਾਸ ਨੂੰ ਇਹ ਹੀ ਸਮਝ ਆਉਂਦਾ ਹੈ ਕਿ ਮਨ ਨੇ ਹੀ ਮਾਇਆ ਵਿੱਚ ਫਸ ਕੇ ਜੂਨਾਂ ਵਿੱਚ ਪੈਣਾ ਹੈ।
ਪੰਨਾ ੬੯੩ ਤੇ ਭਗਤ ਨਾਮਦੇਵ ਜੀ ਕਹਿੰਦੇ ਹਨ:-
ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥
ਅਰਥ: ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ; ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ।੩।”
ਪੰਨਾ ੫੨੩ ਤੇ ਗੁਰੂ ਸਾਹਿਬ ਕਹਿੰਦੇ ਹਨ:-
ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥
ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥
ਅਰਥ: ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ, ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ।
ਇਸ ਵਿਚਾਰ ਤੋਂ ਇਹ ਸਮਝ ਆਉਂਦੀ ਹੈ ਕਿ ਅਕਾਲਪੁਰਖ ਪਰਮਾਤਮਾ ਨੇ ਮੈਨੂੰ ਇਹ ਮਨੁੱਖਾ ਜਨਮ ਆਪਣੇ ਅਸਲੇ ਨੂੰ ਪਹਿਚਾਨਣ ਤੇ ਉਸ ਨੂੰ ਮਿਲਣ ਵਾਸਤੇ ਦਿੱਤਾ ਹੈ: –
ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥” (ਪੰਨਾ ੧੨)
ਦਾਸ ਨੂੰ ਇਸ ਵਿਚਾਰ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਮੈਂ ਪਿਛਲੇ ਜਨਮ ਜਾਂ ਅਗਲੇ ਜਨਮ (ਜੇ ਕੋਈ ਹਨ) ਬਾਰੇ ਪ੍ਰੇਸ਼ਾਨ ਹੋਣ ਦੀ ਬਜਾਏ ਇਸ ਜਨਮ ਵਿੱਚ ਹੀ, ਪਰਮਾਤਮਾ ਦੀ ਕਿਰਪਾ ਸਦਕਾ ਵਿਕਾਰਾਂ (ਮਾਇਆ) ਤੋਂ ਛੁਟਕਾਰਾ ਪਾ ਲਵਾਂ ਤੇ ਜੀਵਨ ਮੁਕਤ ਹੋ ਜਾਵਾਂ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਵੀਰ ਉਥੇ ਪਰਮਾਤਮਾ ਦੀ ਗੱਲ ਹੀ ਨਹੀਂ । ਮੰਨ ਨੂੰ ਕਿਹਾ ਕਿ ਆਪਣਾ ਮੂਲ ਪਹਿਚਾਣ ਨਾ ਕਿ ਪਰਮਾਤਮਾ ਦੀ ਅੰਸ਼। ਤੁਸੀ ਧਿਆਨ ਨਾਲ ਜਵਾਬ ਦੇਵੋ ਕਿਸੇ ਦੀ ਜਿੰਦਗੀ ਦਾ ਸਵਾਲ ਹੈ ।ਤੁਹਾਡੇ ਤੋਂ ਜਵਾਬ ਮੰਗਿਆ ਜਾਣਾ।
ਦਾਸ ਪ੍ਰੋਫੈਸਰ ਸਾਹਿਬ ਸਿੰਘ ਜੀ ਨਾਲੋਂ ਸਿਆਣਾ ਨਹੀਂ ਹੈ। ਉਨ੍ਹਾਂ ਦੁਆਰਾ ਕੀਤੇ ਹੋਏ ਅਰਥ ਦਿੱਤੇ ਗਏ ਹਨ ਜੀ।
ਵੀਰ ਸਾਹਿਬ ਸਿੰਘ ਜੀ ਨੇ ਜੋਂ ਅਰਥ ਕੀਤੇ ਪਰ ਗੁਰਮੱਤ ਦੀ ਕਸੌਟੀ ਤੇ ਖਰੇ ਨਹੀਂ ਹਨ। ਗੁਰਮੁੱਖ ਨਹੀਂ ਹੋ ਸਕਿਆ। ਇਹ ਗੁਰਬਾਣੀ ਕੋਈ ਵਿਰਲਾ ਵਿਚਾਰ ਸਕਦੇ ਜੋਂ ਗੁਰਮੁੱਖ ਹੋਏ। ਤੁਸੀ ਅੱਗੇ ਦੀ ਖੋਜ ਕਰੋ ਤੇ ਸਹੀ ਸੁਝਾਓ ਦੇਵੋ।
ਦਾਸ ਇਸ ਦੇ ਬਾਰੇ ਹੋਰ ਕੁੱਝ ਨਹੀ ਕਹਿਣਾ ਚਾਹੁੰਦਾ। ਭੁੱਲ ਚੁੱਕ ਦੀ ਖਿਮਾਂ ਕਰ ਦੇਣੀ ਜੀ।
ਓਹ ਪਰਮਾਤਮਾ ਵਾਲਾ ਕਨਸੈਪਟ ਤੁਸੀ ਸਮਜਯਾ ਨਹੀਂ । ਇੱਕ ਵਾਰ ਸਮਜ ਲੋ ਗੁਰਬਾਣੀ ਵਿਚੋਂ ਹੀ। ਓਹ ਜੋਂ ਮੂਲ ਹੈਗਾ ਉਹ ਬ੍ਰਹਮ ਹੀ ਹੈਗਾ। ਕਿਉਕਿ ਮਨ ਮੂਲ(ਬ੍ਰਹਮ) ਤੋਂ ਹੀ ਪੈਦਾ ਹੋਇਆ। ਮੰਨ ਏਕ ਲਹਿਰ ਹੈਗੀ। ਜਦੋਂ ਮੰਨ ਲੋਭ ਲਹਿਰ ਨਹੀਂ ਰਹਿੰਦੀ । ਫੇਰ ਇਹ ਖੁਦ ਆਪ ਹੀ ੧ ਹੈ ਜੋਂ ਗੁਰਬਾਣੀ ਦੇ ਮੂਲ ਮੰਤਰ ਵਿਚ ਹੈਗਾ । ਸੱਚਖੰਡ ਵਿਚ ਸਭ ੧ ਨੇ ਪਰ ਗਿਣਤੀ ਬੁਹਤ ਹੈ। ਜਿਸਨੂੰ ੧੦ ਪਾਤਸ਼ਾਹੀ !!ਅਨੇਕ ਹੈ ਫਿਰ ਏਕ ਹੈ!! ਕਹਿੰਦੇ ਹਨ। ਅਤੇ ਜੋਂ ਇਹ ਭਵਸਾਗਰ ਵਿਚ ਦਵੈਤ ਵਿੱਚ ਨੇ। ਮੰਨ ਅਲਗ ਉਪਾਇਆ ਹੋਇਆ ਬ੍ਰਹਮ ਨੇ। ਆਸੀ ਹੁਣ ਇਕ ਹੋਣਾ। ਜਿਸਨੂੰ ਗੁਰਬਾਣੀ ਇਹ ਯੁੱਗ ਏਕੇ ਕੋ ਆਇਆ। ਹੋਰ ਕਈ ਵਾਕ ਨੇ ।!! ਅਬ ਕਿਉ ਉਗਵੈ ਦਾਲ!!? ਅੱਗੇ ਜਵਾਬ ਆਈਆ। ਇੱਕ ਹੋਏ ਤਾਂ ਉੱਗਵੇ। ਮਤਲਬ ਮਨ ਜਦੋਂ ਆਪਣੇ ਮੂਲ ਬ੍ਰਹਮ ਨੂੰ ਪਹਿਚਾਣ ਯ ਬੁੱਝ ਲੈਂਦਾ ਗੁਰਬਾਣੀ ਚ ਤਾਂ ਇਹ ਆਪਣੇ ਮੂਲ ਚ ਰਮਤ ਜਾਂਦਾ ਹੈ। ਫੇਰ ਅੱਗੇ ਦਾ ਕੰਮ ਮੂਲ(ਬ੍ਰਹਮ,ਸਤਿਗੁਰ) ਦਾ ਹੈ। !! ਥਿਰ ਘਰ ਬੈਠੋ ਹਰਿ ਜਨ ਪਿਆਰੇ।। ਸਤਿਗੁਰ ਤੁਮਰੇ ਕਾਜ ਸਵਾਰੇ।। ਏਥੇ ਮਨ ਹਿਰਦੇ ਘਰ ਵਿਚ ਆ ਬੈਠਾ ਹੈ ।ਹੁਣ ਮਨ ਦਾ ਕੰਮ ਖਤਮ। ਅੱਗੇ ਜੋਂ ਵੀ ਕਰਨਾ ਓਹ ਸਤਿਗੁਰ,ਮੂਲ,ਬ੍ਰਹਮ ਨੇ ਹੀ ਕਰਨਾ।ਉਹ ਹੈਗਾ ਨਾਮ ਦੀ ਅਰਾਧਨਾ ਕਰਣੀ ।ਜੋਂ ਕਿ ਸੱਚਖੰਡ ਸਮੁੱਚੇ ਦਾ ਹੁਕਮ,ਇਸ਼ਾ,ਨਾਮ ਅਪਣੀ ਮਰਜੀ ਨਾਲ ਦੇਣ ਗੇ। ਗੁਰਬਾਣੀ ਵਿੱਚ ਲਿਖਿਆ ਕਿ ।।ਸਤਿਗੁਰ ਤੇ ਖਾਲੀ ਕੋਈ ਨਹੀਂ।। ਆਸੀ ਸਾਰਿਆ ਵਿਚ ਉਹ ਸਤਿਗੁਰ,ਮੂਲ,ਬ੍ਰਹਮ ਹੈਗਾ ।ਜਿਸਨੂੰ ਆਸੀ ਜਾਣਨਾ। ਬਾਕੀ ਜਦੋਂ ਇਕ ਹੋ ਕੇ ਉੱਗ ਪਿਆ ਤਾਂ ਸ਼ਬਦ ਰੂਪ ਹੋ ਜਾਂਦਾ । ਭਾਵ ਇਸਦੀ ਇਸ਼ਾ ਵੀ ਉਨ੍ਹਾਂ ਸਾਰਿਆ ਸੱਚਖੰਡ ਨਾਲ ਮਿਲ ਜਾਂਦੀ। ਜਿਵੇਂ ਭਗਤ ਫਰੀਦ ਜੀ ਕਹਿ ਰਹੇ ਨੇ ਕਿ ।।ਫਰੀਦਾ ਯੇ ਤੂੰ ਮੇਰਾ ਹੋਇਆ ਰਹੇ ਸਭ ਜਗ ਤੇਰਾ ਹੋਏ।। ਓਹ ਮੂਲ,ਬ੍ਰਹਮ ਹੀ ਮਨ ਨੂੰ ਸੰਬੋਧਨ ਕਰ ਰਿਹਾ । ਕਿਉਕਿ ਸ਼ੈਖ਼ ਫਰੀਦ ਜੀ ਵੀ ੧ ਹੋ ਕੇ ਉੱਗ ਪਏ ਸੀ। ਅਤੇ ਹੁਣ ਓਹ ਹੁਕਮ ਰੂਪ ਵਿਚ ਸਭ ਜਗ ਤੇ ਅਪਣੀ ਇਸ਼ਾ ਚਲਾ ਰਹੇ ਨੇ।। ਬਾਕੀ sach khoj academy search ਬਾਬਾ ਤੁਹਾਨੂੰ ਸ਼ੁਰੂ ਤੋਂ ਕੌੜਾ ਜਰੂਰ ਲਗੇਗਾ । ਪਰ ਜਦੋਂ ਗੱਲ ਸਮਜ ਚ ਆਯੁਗੀ ਫੇਰ ਤੁਸੀ ਪੂਰੀ ਕਥਾ ਵਾਰ ਵਾਰ ਸੁਣੋਗੇ ।
jeev atma Or human soul is a part of Almighty power but very a few understand it or follow it
Please read my article to know my views.
thank you ji