ਗੁਰੂ ਤੇਗਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਹੈ।
Knowledge
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰੂ ਤੇਗਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਹੈ।
Respected Anonymous ji
ਪਹਿਲੀ ਗੱਲ ਤਾਂ ਇਹ ਹੈ ਕਿ ਧੰਨ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਜੋ ਆਪਣਾ ਆਪ ਵਾਰਿਆ, ਸ਼ਹਾਦਤ ਦਿੱਤੀ ਉਹ ਧਰਮ ਦੀ ਖਾਤਰ ਸੀ। ਇਸ ਲਈ ਸਹੀ ਸ਼ਬਦ ਹੈ ,ਗੁਰੂ ਤੇਗਬਹਾਦਰ ਧਰਮ ਦੀ ਚਾਦਰ । ਕਿਉਂਕਿ ਜੇ ਉਸ ਵਕਤ ਗੁਰੂ ਸਾਹਿਬ ਦੇ ਕੋਲ ਹਿੰਦੂ ਪੰਡਿਤਾਂ ਦੀ ਜਗ੍ਹਾ ਕੋਈ ਮੁਸਲਮਾਨ ਵੀਰ ਵੀ ਆਉਂਦੇ ਤਾਂ , ਤਾਂ ਵੀ ਗੁਰੂ ਸਾਹਿਬ ਦਾ ਇਹੋ ਹੀ ਫੈਸਲਾ ਹੁੰਦਾ ਜੋ ਹੁਣ ਸੀ। ਗੁਰੂ ਸਾਹਿਬ ਨੇ ਸ਼ਹਾਦਤ ਇਨਸਾਨੀਅਤ ਲਈ ਦਿੱਤੀ ਸੀ, ਮਨੁੱਖੀ ਹੱਕਾਂ ਲਈ ਦਿੱਤੀ ਸੀ। ਸੋ ਬੇਨਤੀ ਹੈ ਕਿ ਗੁਰੂ ਸਾਹਿਬ ਨੂੰ ਕੇਵਲ ਕਿਸੇ ਇੱਕ ਫਿਰਕੇ ਨਾਲ ਨਾ ਜੋੜੀਏ। ਕਿਉਂਕਿ ਸਿੱਖੀ ਵਿੱਚ ਸਭ ਤੋਂ ਪਹਿਲਾਂ ਮਨੁੱਖੀ ਹੱਕਾਂ ਦੀ ਗੱਲ ਕੀਤੀ ਗਈ ਹੈ। ਕੁੱਲ ਇਨਸਾਨੀਅਤ ਵਾਸਤੇ ਬਰਾਬਰੀ ਦੀ ਗੱਲ ਕੀਤੀ ਹੈ। ਸੋ ਸਦਾ ਯਾਦ ਰੱਖੀਏ ਗੁਰੂ ਤੇਗਬਹਾਦਰ ਧਰਮ ਦੀ ਚਾਦਰ।
Kavi ਸੈਨਾਪਤਿ a poet in the court of Guru Gobind Singh wrote
ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸਟਿ ਪੈ ਢਪੀ ਚਾਦਰ।
the line was twisted for some specific motives.