I’ve seen this before in Hazoor Sahib.
Some friends of mine don’t believe me.
Do any Gurdwara serve meat in the langar?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
I’ve seen this before in Hazoor Sahib.
Some friends of mine don’t believe me.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਕੀ ਕੋਈ ਗੁਰਦੁਆਰਾ ਲੰਗਰ ਵਿਚ ਮਾਸ ਵਰਤਾਉਂਦਾ ਹੈ? ਤੁਸੀਂ ਲਿੱਖਿਆ ਹੈ ਤੁਸੀਂ ਕੁੱਝ ਸਾਲ ਪਹਿਲਾਂ ਹਜ਼ੂਰ ਸਾਹਿਬ ਮਾਸ ਵਰਤਾਉਂਦੇ ਹੋਏ ਦੇਖਿਆ ਹੈ ਪਰ ਕੋਈ ਇਸ ਗੱਲ ਨੂੰ ਮੰਨਦਾ ਨਹੀਂ ਹੈ।
ਦਾਸ ਨੂੰ ਹਜ਼ੂਰ ਸਾਹਿਬ ਦੇ ਲੰਗਰ ਵਿਚ ਮਾਸ ਵਰਤਾਉਣ ਬਾਰੇ ਤਾਂ ਪਤਾ ਨਹੀਂ ਹੈ ਪਰ ਇੰਨਾ ਜ਼ਰੂਰ ਪਤਾ ਹੈ ਕਿ ਉੱਥੇ ਬੱਕਰੇ ਵੱਢ ਕੇ ਉਨ੍ਹਾਂ ਦਾ ਲਹੂ ਪਾਲਕੀਆਂ ਆਦਿ ਨੂੰ ਲਗਾਉਣ ਦਾ ਕਰਮਕਾਂਡ ਤਾਂ ਹੁੰਦਾ ਹੈ। ਜ਼ਰੂਰ ਹੋਵੇਗਾ, ਕਿ ਜੋ ਬੱਕਰੇ ਵੱਢੇ ਜਾਂਦੇ ਹਨ, ਉਹ ਪਕਾ ਕੇ ਲੰਗਰ ਵਿਚ ਵਰਤਾਏ ਜਾਂਦੇ ਹੋਣ।
ਹਾਲਾਂ ਕਿ ਗੁਰਬਾਣੀ ਅਨੁਸਾਰ ਮਾਸ ਖਾਣ ਜਾਂ ਨਾਂਹ ਖਾਣ ਦਾ ਧਰਮ ਨਾਲ ਕੋਈ ਸੰਬੰਧ ਨਹੀ ਹੈ ਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਵੀ ਸਿੱਖਾਂ ਨੂੰ ਕੁੱਠਾ (ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਾਸ) ਖਾਣ ਦੀ ਮਨਾਹੀ ਹੈ ਪਰ ਲੰਗਰ ਕਿਉਂਕਿ ਇੱਕ ਸਾਂਝੀ ਰਸੋਈ ਹੈ, ਜਿੱਥੇ ਗੁਰਦੁਆਰੇ ਵਿੱਚ ਸਾਰੇ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਮੁਫ਼ਤ ਖਾਣਾ ਛਕਾਇਆ ਜਾਂਦਾ ਹੈ, ਇਸ ਲਈ ਲੰਗਰ ਵਿੱਚ ਆਮ ਤੌਰ ਉੱਤੇ ਸ਼ਾਕਾਹਾਰੀ ਖਾਣਾ ਪਰੋਸਿਆ ਜਾਂਦਾ ਹੈ ਤਾਂ ਜੋ ਸਾਰੇ ਲੋਕ ਆਪਣੇ ਪਿਛੋਕੜ ਦੇ ਵਿਤਕਰੇ ਬਗ਼ੈਰ ਲੰਗਰ ਛਕ ਸਕਣ। ਇਸ ਲਈ ਹਜ਼ੂਰ ਸਾਹਿਬ ਵਿਚ ਜੋ ਹੋ ਰਿਹਾ ਹੈ, ਉਹ ਇੱਕ ਅਸਾਧਾਰਣ ਗੱਲ ਹੈ, ਜੋ ਸ਼ਾਇਦ ਜਾਗ੍ਰਤੀ ਆਉਣ ਨਾਲ ਠੀਕ ਹੋ ਜਾਵੇਗਾ।
ਆਦਰ ਸਹਿਤ,
ਆਪ ਦਾ ਵੀਰ