Can Sikh women wear western dress?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਯਸ਼ਦੀਪ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਕੀ ਸਿੱਖ ਭੈਣਾਂ ਪੱਛਮੀ ਬਾਣਾ (Western dress) ਪਾ ਸੱਕਦੀਆਂ ਹਨ। ਬਾਣਾ ਕਿਹੜਾ ਪਾਉਣਾ ਹੈ, ਉਹ ਸਭਿਆਚਾਰ ਦਾ ਅੰਗ ਹੈ ਜਾਂ ਫ਼ਿਰ ਮਨੁੱਖ ਦੀ ਆਪਣੀ ਮਰਜ਼ੀ ਹੈ। ਦੋ ਕਹਾਵਤਾਂ ਚੇਤੇ ਵਿਚ ਆਉਂਦੀਆਂ ਹਨ। ਇੱਕ ‘ਜੇਹਾ ਦੇਸ਼ ਤੇਹਾ ਵੇਸ਼’ ਤੇ ਦੂਸਰੀ ‘ਖਾਣਾ ਮਨ ਭਾਉਂਦਾ, ਪਾਉਣਾ ਜੱਗ ਭਾਉਂਦਾ’।
ਪਰ ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਹਨ ‘ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥’ (ਪੰਨਾ 16) ਅਰਥਾਤ ‘ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।1। ਰਹਾਉ।’ ਇਸ ਵਿਚ ਦਾਸ ਦੀ ਸਮਝ ਅਨੁਸਾਰ ਗੁਰੂ ਸਾਹਿਬ ਬਾਣਾ ਪਾਉਣ ਦੀ ਖੁਲ੍ਹ ਵੀ ਦੇ ਰਹੇ ਹਨ ਪਰ ਸੰਜਮ ਵਰਤਣ ਦੀ ਸਿੱਖਿਆ ਵੀ ਦੇ ਰਹੇ ਹਨ।
ਹੋਰ ਗੁਰੂ ਗ੍ਰੰਥ ਸਾਹਿਬ ਵਿਚ ਬਸਤ੍ਰ ਸ਼ਬਦ 26 ਵਾਰ ਆਉਂਦਾ ਹੈ ਪਰ ਵੱਖ ਵੱਖ ਸੰਦਰਭ ਵਿਚ ਤੇ ਉਸਦੇ ਵੱਖਰੇ ਵੱਖਰੇ ਅਰਥ ਨਿਕਲਦੇ ਹਨ। ਇਕ ਉਦਾਹਰਣ ਦੇ ਰਿਹਾ ਹਾਂ ਕਿ ਆਸਾ ਕੀ ਵਾਰ ਵਿਚ ਗੁਰੂ ਸਾਹਿਬ ਕਰਮਕਾਂਡ ਦੀ ਨਿਖੇਧੀ ਕਰਦੇ ਹੋਏ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ‘ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ॥ (ਪੰਨਾ 467) ਅਰਥਾਤ ‘ਕੱਪੜੇ ਨਹੀਂ ਪਾਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਹੈ’।
ਇੱਕ ਛੋਟੀ ਜਿਹੀ ਵੀਡੀਓ ਦਾ ਲਿੰਕ ਭੇਜ ਰਿਹਾ ਹਾਂ ਜਿਸ ਵਿਚ ਤੁਸੀਂ ਦੇਖੋਗੇ ਕਿ ਇੱਕ ਪਾਸੇ ਤਾਂ ਪੰਜਾਬ ਵਿਚ ਸਿੱਖ, ਸਿੱਖੀ (ਬਾਣੀ ਤੇ ਬਾਣਾ ਦੋਨੋਂ) ਛੱਡ ਕੇ ਦੂਜੇ ਰਾਹਾਂ ਤੇ ਜਾ ਰਹੇ ਹਨ, ਦੂਜੇ ਪਾਸੇ ਪੱਛਮੀ ਦੇਸ਼ਾਂ ਵਿਚ ਮਨੁੱਖ ਸਿੱਖੀ (ਬਾਣੀ ਤੇ ਬਾਣੇ) ਨੂੰ ਅਪਨਾ ਰਹੇ ਹਨ ਤੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪੂਰਾ ਸਤਿਕਾਰ ਕਰ ਰਹੇ ਹਨ।
ਇੱਕ ਹੋਰ ਲਿੰਕ ਵੀ ਪਾ ਰਿਹਾ ਹਾਂ ਜਿਸ ਤੇ ਕਲਿੱਕ ਕਰਕੇ ਤੁਸੀਂ ਬਾਣੇ ਦਾ ਮਹੱਤਵ ਚੰਗੀ ਤਰ੍ਹਾਂ ਸਮਝ ਸਕੋਗੇ।
ਅੰਤਿਮ ਫ਼ੈਸਲਾ ਹਰ ਮਨੁੱਖ ਨੇ ਆਪਣਾ ਆਪਣਾ ਕਰਨਾ ਹੈ। ਇਹ ਤੁਹਾਡੇ ਤੇ ਹੋਰ ਸਾਰੇ ਵੀਰਾਂ/ਭੈਣਾਂ ਦੇ ਵਿਚਾਰ ਵਾਸਤੇ ਹੈ ਜੋ ਇਸ ਜਵਾਬ ਨੂੰ ਪੜ੍ਹਨਗੇ। ਤੁਹਾਡਾ ਅੱਗੇ ਕੋਈ ਹੋਰ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਤੁਹਾਡਾ ਵੀਰ
ਪੱਛਮੀ ਦੇਸ਼ਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਬਾਣੀ ਤੇ ਬਾਣੇ ਦਾ ਸਤਿਕਾਰ।
ਬਾਣੇ ਦਾ ਮਹੱਤਵ।