ਗੁਰਬਾਣੀ ਦੇ ਪ੍ਰਚਾਰਕਾਂ ਨੂੰ ਕਈ ਥਾਵਾਂ ‘ਤੇ ਸੰਗਤਾਂ ਵੱਲੋਂ ਭਗਤ ਰਵੀਦਾਸ ਜੀ ਨੂੰ ਗੁਰੂ ਰਵੀਦਾਸ ਜੀ ਕਹਿਣ ਲਈ ਕਿਹਾ ਜਾਂਦਾ ਹੈ, ਇਹ ਕਿੰਨਾ ਸਾਰਥਕ ਹੈ?
ਗੁਰਬਾਣੀ ਦੇ ਪ੍ਰਚਾਰਕਾਂ ਨੂੰ ਕਈ ਥਾਵਾਂ ‘ਤੇ ਸੰਗਤਾਂ ਵੱਲੋਂ ਭਗਤ ਰਵੀਦਾਸ ਜੀ ਨੂੰ ਗੁਰੂ ਰਵੀਦਾਸ ਜੀ ਕਹਿਣ ਲਈ ਕਿਹਾ ਜਾਂਦਾ ਹੈ, ਇਹ ਕਿੰਨਾ ਸਾਰਥਕ ਹੈ?
Share
ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ ਨੇ ਜੋਗੀਆਂ ਦੇ ਨਾਲ ਆਪਣੇ ਵਿਚਾਰ ਵਟਾਂਦਰੇ ਵਿਚ ਬਿਲਕੁਲ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਗੁਰੂ ਸ਼ਬਦ ਹੈ। ਇਸ ਲਈ ਨਾਂਹ ਗੁਰੂ ਸਾਹਿਬਾਨ ਦਾ ਸ਼ਰੀਰ ਗੁਰੂ ਹੈ ਤੇ ਨਾਂਹ ਭਗਤ ਸਾਹਿਬਾਨ ਦਾ ਸਰੀਰ ਗੁਰੂ ਹੈ। ਇਸ ਲਈ ਰਵਿਦਾਸ ਜੀ ਦੀ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੈ, ਉਹ ਗੁਰੂ ਹੈ, ਭਗਤ ਜੀ ਦਾ ਸਰੀਰ ਗੁਰੂ ਨਹੀਂ ਹੈ। ਗੁਰਬਾਣੀ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ:-
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
ਗੁਰੁ ਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।।
ਗੁਰੁ ਗ੍ਰੰਥ ਸਾਹਿਬ ਦੇ ਪੰਨਾ 92 ਤੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਸਿਰਲੇਖ ਵਿਚ ਦਰਜ਼ ਕੀਤਾ ਹੈ:-
ਸ੍ਰੀਰਾਗ ਭਗਤ ਕਬੀਰ ਜੀਉ ਕਾ ।।
ਅੱਗੇ ਪੰਨਾ 93 ਤੇ ਦਰਜ਼ ਕੀਤਾ ਹੈ:-
ਸ੍ਰੀਰਾਗ ਬਾਣੀ ਭਗਤ ਬੈਣੀ ਜੀਉ ਕੀ।।
ਅੱਗੇ ਪੰਨਾ 487 ਤੇ ਦਰਜ਼ ਕੀਤਾ ਹੈ:-
ਆਸਾ ਬਾਣੀ ਭਗਤ ਧੰਨੇ ਜੀ ਕੀ।।
ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬ ਨੇ ਕਿੰਨੇ ਸਤਿਕਾਰ ਨਾਲ ‘ਭਗਤ ਜੀ’ ‘ਭਗਤ ਜੀਉ’ ਲਿੱਖਿਆ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ਦੇ ਸਿਰਲੇਖ ਇਵੇਂ ਹੀ ਲਿੱਖੇ ਹਨ।
ਇਸ ਲਈ ਜੋ ਵੀ ਸੱਜਣ ਸਵਾਲ ਉਠਾਉਂਦੇ ਹਨ, ਉਨ੍ਹਾਂ ਨੂੰ ਸਮਝਾਉਣ ਦੀ ਲੋੜ ਹੈ।
ਇਸ ਵਿਸ਼ੇ ਤੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦਾ ਇੱਕ ਬਹੁਤ ਸੁੰਦਰ ਲੇਖ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-
http://www.khalsanews.org/newspics/2012/10Oct2012/31%20Oct%2012/31%20Oct%2012%20JS%20Jachak%20at%20Bangla%20Sahib.htm
Bahut Vadia Veer jee🙏
ਸਿਧਾਂਤਕ ਤੌਰ ਉੱਤੇ ਤੁਹਾਡੇ ਵਿਚਾਰ ਠੀਕ ਆ, ਪਰ ਵਿਵਹਾਰ ਦੇ ਤੌਰ ਤੇ ਗੁਰੂ ਸਾਹਿਬਾਨਾਂ ਨਾਲ ਅਨੇਕਾਂ ਲਕਬ ਜਾਂ ਵਿਸ਼ੇਸ਼ਣ ਲਾ ਲਏ ਜਾਂਦੇ ਹਨ ਤਾਂ ਭਗਤ ਸਾਹਿਬਾਨਾਂ ਵੇਲੇ ਕੀ ਇਤਰਾਜ਼ ਹੈ। ਇਹ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਇੰਝ ਲਿਖਿਆ ਹੈ ਆਦਿ ਸਿਰਫ਼ ਭਗਤ ਸਾਹਿਬਾਨਾਂ ਨੂੰ ਮਹਿਦੂਦ ਕਰਨ ਲਈ ਕਿਉਂ ਹੈ ਜਦਕਿ ਗੁਰੂ ਸਾਹਿਬਾਨਾਂ ਲਈ ਅਜਿਹੇ ਵਿਸ਼ੇਸ਼ਣ ਨਹੀਂ ਗੁਰੂ ਗ੍ਰੰਥ ਸਾਹਿਬ ਵਿਚ ਜੋ ਵਰਤੇ ਜਾ ਰਹੇ ਹਨ।
ਵਿਸ਼ੇਸ਼ਣ ਮਨੁੱਖ ਆਪਣੀ ਸਮਝ ਅਨੁਸਾਰ ਲਗਾ ਰਹੇ ਹਨ ਤੇ ਮਨੁੱਖ ਦੀ ਸਮਝ ਅਧੂਰੀ ਹੈ ਤੇ ਅਧੂਰੀ ਹੀ ਰਹੇਗੀ। ਸਿਰਫ਼ ਤੇ ਸਿਰਫ਼ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਪੂਰੇ ਹਨ।
ਗੁਰੁ ਗ੍ਰੰਥ ਸਾਹਿਬ ਵਿਚ ਭਗਤਾਂ ਦਾ ਪੂਰਾ ਪੂਰਾ ਸਤਿਕਾਰ ਹੈ। ਜੇ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਹੈ ਤਾਂ ਭਗਤ ਸਾਹਿਬਾਨ ਦੀ ਬਾਣੀ ਵੀ ਗੁਰੂ ਹੈ। ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ ਤਾਂ ਉਹ ਸਾਰੀ ਬਾਣੀ ਨੂੰ ਗੁਰੂ ਜਾਣ ਕੇ ਮੱਥਾ ਟੇਕਦਾ ਹੈ।
ਇਹ ਸਾਰੇ ਫ਼ਰਕ ਰਾਜਨੀਤਕਾਂ ਦੁਆਰਾ ਆਪਣੇ ਫਾਇਦੇ ਲਈ ਪਾਏ ਜਾ ਰਹੇ ਹਨ ਤੇ ਸਾਵਧਾਨ ਰਹਿਣ ਦੀ ਲੋੜ ਹੈ।
ਵੀਰ ਜੀ ਮਨੁੱਖ ਸਮਾਜ ਵਿਚ ਆਪਣਾ ਅਸਤਿਤਵ ਤਾ ਵਿਸ਼ੇਸ਼ਣ ਤੋਂ ਹੀ ਸਮਝਦਾ ਹੈ ਨਾ, ਕਹਿਣ ਦਾ ਭਾਵ ਇਹ ਸੀ ਕਿ ਜੇਕਰ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨਾਲ ਸਬੰਧਿਤ ਦਸ ਸਰੀਰਾਂ ਨੂੰ ਗੁਰੂ ਕਹਿ ਲੈਂਦੇ ਚੂੰਕਿ ਉਹਨਾਂ ਰਾਂਹੀ ਸਬਦ ਗੁਰੂ ਸਾਡੇ ਸਾਹਮਣੇ ਪ੍ਰਕਾਸ਼ਮਾਨ ਹੋਇਆ ਹੈ ਤਾਂ ਗੁਰਬਾਣੀ ਦੇ ਬਾਕੀ ਰਚਨਹਾਰੇ ਵੀ ਸਾਡੇ ਲਈ ਤਾਂ ਉੰਨੇ ਹੀ ਸਤਿਕਾਰਤ ਹਨ, ਫਿਰ ਉਨ੍ਹਾਂ ਲਈ ਗੁਰੂ ਪਦ ਉਚਾਰਨ ਕਿਸੇ ਇਤਰਾਜ਼ ਜਾਂ ਨਾ ਨੁੱਕਰ ਦਾ ਵਿਸ਼ਾ ਤਾਂ ਨਾ ਹੀ ਹੋਵੇ।
ਗੁਰੁ ਗ੍ਰੰਥ ਸਾਹਿਬ ਦੀ ਬਾਣੀ ਨੂੰ ਦਸਾਂ ਗੁਰੂਆਂ ਦੀ ਜੋਤ ਕਹਿਣਾ, ਮਨੁੱਖਾਂ ਦਾ ਫੈਸਲਾ ਹੈ। ਗੁਰੂ ਸਾਹਿਬ ਦਾ ਨਹੀਂ। ਦਸਵੇਂ ਗੁਰੂ ਸਰੀਰ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ ਸੀ । ਕੋਈ ਵਖਰੇਵਾਂ ਨਹੀਂ ਕੀਤਾ।
ਇਸ ਤੋਂ ਪਹਿਲਾਂ ਆਦਿ ਗੁਰੂ ਗ੍ਰੰਥ ਸਾਹਿਬ, ਜੋ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਨੇ ਸੰਪਾਦਿਤ ਕੀਤਾ, ਉਸ ਵਿਚ ਵੀ ਭਗਤਾਂ ਦੀ ਬਾਣੀ ਸੰਮਿਲਤ ਸੀ ਤੇ ਉਦੋਂ ਵੀ ਗੁਰੂ ਜੀ।
ਸੋ ਇਨਸਾਨਾਂ ਦੀਆਂ ਭੁੱਲਾਂ ਨੂੰ ਮਹੱਤਵ ਨਾਂਹ ਦੇ ਕੇ ਇੱਕਠੇ ਰਹਿਣ ਦੀ ਲੋੜ ਹੈ। ਨਹੀਂ ਤਾਂ ਕੱਖਾਂ ਵਾਂਗ ਰੁਲ ਜਾਵਾਂਗੇ।
ਪਰ ਵੀਰ ਜੀ ਸਿੱਖ ਪ੍ਰਚਾਰਕਾਂ ਨੇ ਕਦੇ ਉਹਨਾਂ ਤੇ ਰੋਕ ਟੋਕ ਨਹੀਂ ਕੀਤੀ ਜੋ ਪੁਰਾਣੇ ਪ੍ਰਚਾਰਕਾਂ ਨੂੰ ਸੰਤ ਕਹਿੰਦੇ ਕਹਿੰਦੇ ਮਹਾਰਾਜ ਤੱਕ ਕਹਿਣ ਲੱਗ ਪਏ, ਪਰ ਜੋ ਲੋਕ ਇੰਨੇ ਸਮਝਦਾਰ ਨਹੀਂ ਕਿ ਉਹਨਾਂ ਨੂੰ ਕੋਈ ਵਰਗਲਾ ਰਿਹਾ ਉਹਨਾਂ ਨਾਲ ਬਹਿਸ ਕਰਦੇ ਰਹਿੰਦੇ ਆ।
ਇਕ ਥਾਂ ਕਥਾ ਦੌਰਾਨ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਨੂੰ ਇਹ ਕਹਿੰਦੇ ਸੁਣਿਆ ਕਿ ਗੁਰੂ ਸਾਹਿਬਾਨ ਨੇ ਭਗਤਾਂ ਲਈ ਭਗਤ ਪਦ ਵਰਤਿਆ ਹੈ, ਉਸਦੀ ਬਜਾਇ ਹੋਰ ਪਦ ਵਰਤਣਾ ਗੁਰੂ ਸਾਹਿਬ ਦੇ ਉਲਟ ਹੋਵੇਗਾ – ਇਸਦਾ ਭਾਵ ਉਲੰਘਣਾ, ਬੇਅਦਬੀ ਵਰਗਾ ਬਣ ਜਾਂਦਾ। ਤੁਹਾਨੂੰ ਨਹੀਂ ਲਗਦਾ ਕਿ ਬਾਣੀਕਾਰ ਸਾਰੇ ਹੀ ਸਾਡੀ ਮੁੱਹਬਤ ਰੂਹਾਨੀ ਪਿਆਰ ਦੇ ਹੱਕਦਾਰ ਹਨ
ਜੀ ਹਾਂ। ਦਾਸ ਤੁਹਾਡੇ ਨਾਲ ਪੂਰਾ ਪੂਰਾ ਸਹਿਮਤ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਹੈ ਤਾਂ ਗੁਰੂ ਸਾਹਿਬਾਨ ਦੀ ਬਾਣੀ ਤੇ ਭਗਤ ਸਾਹਿਬਾਨ ਦੀ ਬਾਣੀ ਵਿਚ ਕੋਈ ਫ਼ਰਕ ਨਹੀਂ ਹੈ। ਦੋਨੋਂ ਹੀ ਗੁਰੂ ਹਨ।
ਦਾਸ ਫੇਸਬੁੱਕ ਤੇ ਨਹੀਂ ਹੈ। ਇਸ ਕਰਕੇ ਕੋਸ਼ਿਸ਼ ਕਰਨ ਦੇ ਬਾਵਜੂਦ ਸੁਣ ਨਹੀਂ ਸੱਕਿਆ। ਅਸੀਂ ਗੁਰੂ ਸਾਹਿਬ ਵੱਲ ਧਿਆਨ ਕਰੀਏ। ਮਨੁੱਖਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਵਾਲਾ ਕੰਮ ਹੈ।