Pls explain this
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ ੩੦॥
Share
Respected Darshpreet ji
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।।
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ।।
ਭਾਵ ਹੈ ਹਿੰਦੂ ਮੱਤ ਅਨੁਸਾਰ ਇਹ ਖਿਆਲ ਪ੍ਰਚਲਿਤ ਸੀ ਕਿ ਇੱਕਲੀ ਮਾਇਆ ਕਿਸੇ ਜੁਗਤੀ ਨਾਲ ਪ੍ਰਸੂਤ ਹੋਈ ,ਉਸ ਦੇ ਘਰ ਤਿੰਨ ਪੁੱਤਰ ਪੈਦਾ ਹੋ ਗਏ ਇੱਕ ਬ੍ਰਹਮਾ ਜਿਸ ਕੋਲ ਜੀਵਾਂ ਨੂੰ ਪੈਦਾ ਕਰਨ ਦਾ ਮਹਿਕਮਾ ਹੈ।ਦੂਜਾ ਵਿਸ਼ਨੂੰ ਜੋ ਕਿ ਸਾਰੇ ਜੀਵਾਂ ਨੂੰ ਅੰਨ ਦਾਣਾ ਦਿੰਦਾ ਹੈ, ਤੀਜਾ ਸ਼ਿਵ ਜਿਸ ਕੋਲ ਸਾਰਿਆਂ ਨੂੰ ਮਾਰਨ ਦਾ ਭਾਵ ਮੌਤ ਦਾ department ਹੈ।ਪਰ ਧੰਨ ਗੁਰੂ ਨਾਨਕ ਸਾਹਿਬ ਜੀ ਉਸ ਗਲਤ ਧਾਰਨਾ ਦਾ ਖੰਡਨ ਕਰਦੇ ਹੋਏ ਸਮਝਾ ਰਹੇ ਹਨ ਕਿ ਸਭ ਕੁੱਝ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੋ ਰਿਹਾ ਹੈ।ਇਹ ਬ੍ਰਹਮਾ, ਵਿਸ਼ਨੂੰ ,ਸ਼ਿਵ ਸਭ ਮਨਘੜਤ ਗੱਲਾਂ ਹਨ ਜਦੋਂ ਕਿ ਸਾਰੇ ਸੰਸਾਰ ਦੀ ਡੋਰ ਤਾਂ ਅਕਾਲ ਪੁਰਖ ਦੇ ਹੱਥ ਹੈ।ਇਹ ਸਭ ਉਸ ਦੀ ਹੀ ਰਚਨਾ ਹੈ।ਉਹ ਆਪਣੀ ਨਦਰ ਸਭ ਤੇ ਕਰ ਰਿਹਾ ਹੈ।ਸੋ ਸਦਾ ਉਸ ਇਕ ਉਅੰਕਾਰ ਨੂੰ ਹੀ ਨਮਸ਼ਕਾਰ ਕਰੋ ਜੋ ਸਭ ਜੀਵਾਂ ਦੀ ਸਾਭ ਸੰਭਾਲ ਕਰ ਰਿਹਾ ਹੈ।ਸਦਾ ਉਸ ਇੱਕ ਨਾਲ ਹੀ ਜੁੜਨਾ ਚਾਹੀਦਾ ਹੈ ਜੋ ਖਾਣ ਵਾਸਤੇ ਅੰਨ ਭੰਡਾਰ ਵੀ ਦੇ ਰਿਹਾ ਹੈ ਅਤੇ ਆਤਮਿਕ ਸੁੱਖ ਵਾਸਤੇ ਗੁਣਾਂ ਦੀ ਦਾਤ ਵੀ ਵੰਡ ਰਿਹਾ ਹੈ। ਸਦਾ ਉਸ ਇੱਕ ਨੂੰ ਨਮਸ਼ਕਾਰ ਹੈ।