ਸਿੱਖ ਧਰਮ ਦੂਜੇ ਧਰਮਾਂ ਤੋਂ ਕਿਵੇਂ ਵੱਖਰਾ ਹੈ?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਵੀਰ ਕੁਲਦੀਪ ਸਿੰਘ ਜੀ
ਆਪ ਜੀ ਦਾ ਸੁਆਲ ਬਹੁਤ ਹੀ ਖਾਸ ਹੈ।ਦੁਨੀਆਂ ਵਿੱਚ ਸਿੱਖ ਧਰਮ ਤੋਂ ਪਹਿਲਾਂ ਵੀ ਬਹੁਤ ਧਰਮ ਸਨ।ਸਿੱਖ ਧਰਮ ਸਭ ਤੋਂ ਨਵੀਨ ਧਰਮ ਹੈ। ਗੁਰਬਾਣੀ ਵਿਚੋਂ ਪ੍ਰਮਾਣ ਲੈਂਦੇ ਹਾਂ ਕਿ ਧਰਮ ਕੀ ਹੈ।
ਸਰਬ ਧਰਮ ਮਹਿ ਸ੍ਰੇਸਟ ਧਰਮੁ।।ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।(266)
ਭਾਵ ਸਭ ਤੋਂ ਉੱਤਮ ਧਰਮ ਇਹ ਹੈ ਕਿ ਮਨੁੱਖ ਪ੍ਰਮੇਸ਼ਰ ਨੂੰ ਸਦਾ ਯਾਦ ਰੱਖੇ।ਧਰਮ ਦਾ ਅਰਥ ਹੈ ਧਾਰਨ ਕਰਨਾ।ਚੰਗਾ ਵਿਹਾਰ ਕਰੋ ਆਪਣੇ ਵਿੱਚ ਗੁਣ ਪੈਦਾ ਕਰੋ।ਚੰਗੀ ਗੁਣਵੱਤਾ ਵਾਲੀ ਜਿੰਦਗੀ ਜੀਉ।
ਏਕੋ ਧਰਮੁ ਦਿ੍ੜੈ ਸਚੁ ਕੋਈ।।ਗੁਰਮਤਿ ਪੂਰਾ ਜੁਗਿ ਜੁਗਿ ਹੋਈ।।(1188)
ਭਾਵ ਸੰਸਾਰ ਵਿੱਚ ਇਕੋ ਧਰਮ ਹੈ ਉਹ ਹੈ ਜਿੰਦਗੀ ਵਿੱਚ ਸਾਰੇ ਕੰਮ ਸੱਚ ਤੇ ਅਧਾਰਤ ਕੀਤੇ ਜਾਣ।ਗੁਰਬਾਣੀ ਪੜਕੇ ਸਿੱਖ ਨੇ ਸਚਿਆਰ ਬਣਨਾ ਹੈ ਸਭ ਨੂੰ ਇਕ ਸਮਾਨ ਦੇਖਣਾ ਹੈ।ਸਭ ਵਿੱਚ ਰੱਬ ਦੀ ਜੋਤ ਦੇਖਣੀ ਹੈ।ਕੋਈ ਭੇਦਭਾਵ ਨਹੀਂ ਰੱਖਣਾ ਹੈ।ਦੁਨੀਆਂ ਦੇ ਕਿਸੇ ਵੀ ਮੱਤ ਵਿੱਚ ਇਹ ਬਰਾਬਰਤਾ ਵਾਲਾ ਗੁਣ ਨਹੀਂ ਦੱਸਿਆ ਗਿਆ ਹੈ ਖਾਸ ਕਰਕੇ ਔਰਤਾਂ ਨੂੰ ਪਹਿਲੀ ਵਾਰ ਬਰਾਬਰ ਦੇ ਹੱਕ ਧੰਨ ਗੁਰੂ ਨਾਨਕ ਸਾਹਿਬ ਨੇ ਦਿੱਤੇ ਹਨ।ਊਚ ਨੀਚ ਭੇਦ ਭਾਵ ਨੂੰ ਤਿਆਗਨਾ ਇਹ ਵੀ ਧੰਨ ਗੁਰੂ ਨਾਨਕ ਸਾਹਿਬ ਨੇ ਆਵਾਜ਼ ਚੁੱਕੀ।ਸੋ ਅਸੀਂ ਆਪ ਗੁਰਬਾਣੀ ਪੜੀਏ, ਵਿਚਾਰੀਏ ਅਤੇ ਗੁਰਬਾਣੀ ਅਨੁਸਾਰ ਚੱਲਣ ਦਾ ਯਤਨ ਕਰੀਏ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ll
ਇਹ ਅਵਾਜ਼ ਵੀ ਸਭ ਤੋ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿਚੋਂ ਹੀ ਆਈ ਸੀ
I agree with what has been said earlier.
If I may add my two cents worth:
The concept/definition of God, concept of Creation, Concept of Heaven 7 Hell etc. are all different than other five major faiths of the world. Sikhi is a very logical philosophy and Guru Nanak Sahib has already explained what scientists are now discovering.
sikh is not a dharam Sikh is a disciple who follows the ideology or the thought process written in the Guru Granth Sahib called sikhi Sikh believes in the sach da dharam .Where is this sach .It is inside us the oneness . This dharam is the universal dharam Other dharam r polytheist or monotheist who believe in many god or a god who sits somewhere in the sky