Is there a religious significance behind this?
Why do we have a Nagar Kirtan for Guru Nanak’s Birthday?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Is there a religious significance behind this?
https://www.sikhmarg.com/2015/0705-nagar-kirtan.html
https://gurparsad.com/let-see-the-nagar-kirtan/
https://m.facebook.com/khalsanews.khalsa/posts/1242065502640016
ਇਹ ਵੀਡੀਓ ਦੇਖਣ ਦੀ ਕ੍ਰਿਪਾਲਤਾ ਕਰਨੀ ਜੀ।
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਕੱਢੇ ਜਾਣ ਵਾਲੇ ਨਗਰ ਕੀਰਤਨ ਦੀ ਮਹੱਤਤਾ ਬਾਰੇ ਸਵਾਲ ਪੁੱਛਿਆ ਹੈ।
ਦਾਸ ਦੀ ਸਮਝ ਅਨੁਸਾਰ ਇਹ ਗੁਰਪੁਰਬਾਂ ਤੇ ਸ਼ਤਾਬਦੀਆਂ ਨੂੰ ਮਨਾਉਣ ਲਈ ਨਗਰ ਕੀਰਤਨ ਕੱਢਣ ਦੀ ਪਿਰਤ ਕੋਈ ਬਹੁਤ ਪੁਰਾਣੀ ਨਹੀਂ ਹੈ। ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਵਿਚ ਬਿਰਾਜਮਾਨ ਕਰ ਕੇ ਇਲਾਕੇ ਵਿਚ ਫੇਰੀ ਲਾਉਣ ਨੂੰ ਪਹਿਲਾਂ ਜਲੂਸ ਹੀ ਕਿਹਾ ਜਾਂਦਾ ਸੀ। ਮਹਾਨ ਕੋਸ਼ ਅਨੁਸਾਰ ਜਲੂਸ ਦਾ ਅਰਥ ਮਿਲ ਕੇ ਬੈਠਣਾ, ਰਾਜ ਸਿੰਘਾਸਨ ਤੇ ਬੈਠਣਾ ਜਾਂ ਸਜ ਧਜ ਕੇ ਕਿਸੇ ਇਕੱਠ ਵਿਚ ਸ਼ਾਮਲ ਹੋਣਾਹੈ। ਆਮ ਵਾਕਫੀਅਤ ਅਨੁਸਾਰ ਕਿਸੇ ਜਨ ਸਮੂਹ ਦਾ ਇਕ ਥਾਂ ਤੋਂ ਦੂਜੇ ਥਾਂ ਜਾਣਾ ਜਲੂਸ ਅਖਵਾਉਂਦਾ ਹੈ। ਜਲੂਸ ਕੱਢਣ ਦਾ ਰਿਵਾਜ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਹੈ। ਪਹਿਲਾਂ ਪਹਿਲ ਜਲੂਸ ਮੂਰਤੀਆਂ ਅਤੇ ਝੰਡਿਆਂ ਦੇ ਕੱਢੇ ਜਾਂਦੇ ਸਨ।
ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਵਿਚ ਬਿਰਾਜਮਾਨ ਕਰ ਕੇ ਇਲਾਕੇ ਵਿਚ ਫੇਰੀ ਲਾਉਣ ਦਾ ਪ੍ਰੋਗਰਾਮ ਮੂਰਤੀਆਂ ਦੇ ਜਲੂਸ ਕੱਢਣ ਦੀ ਕਿਰਿਆ ਨੂੰ ਦੇਖਾ-ਦੇਖੀ ਸ਼ੁਰੂ ਕੀਤਾ ਗਿਆ ਲੱਗਦਾ ਹੈ। ਜਲੂਸ ਨੂੰ ਨਗਰ ਕੀਰਤਨ ਦਾ ਨਾਮ ਸ਼ਾਇਦ ਇਸ ਲਈ ਦਿੱਤਾ ਗਿਆ ਲੱਗਦਾ ਹੈ ਕਿਉਂਕਿ ਆਮ ਬੋਲਚਾਲ ਦੀ ਭਾਸ਼ਾ ਵਿਚ ਕਿਹਾ ਜਾਂਦਾ ਹੈ ਕਿ ‘ਤੇਰਾ ਤਾਂ ਜਲੂਸ ਨਿਕਲ ਗਿਆ’ ਅਰਥਾਤ ‘ਤੇਰਾ ਤਾਂ ਸਭ ਦੇ ਸਾਹਮਣੇ ਪਾਜ ਖੁਲ੍ਹ ਗਿਆ’। ਇਸ ਲਈ ਜਲੂਸ ਲਫ਼ਜ਼ ਨੂੰ ਬਦਲ ਕੇ ਇਕ ਇਜ਼ਤਦਾਰ ਨਾਮ ਨਗਰ ਕੀਰਤਨ ਦਿੱਤਾ ਗਿਆ ਲੱਗਦਾ ਹੈ।
ਜਲੂਸ ਬਨਾਮ ਨਗਰ ਕੀਰਤਨ ਬਾਰੇ ਜ਼ਿਆਦਾ ਕੁੱਝ ਨਾਂਹ ਕਹਿੰਦੇ ਹੋਰ ਜਾਣਕਾਰੀ ਦੇਣ ਲਈ ਹੇਠਾਂ ਕੁੱਝ ਲਿੰਕ ਦਿੱਤੇ ਹਨ। ਇਕ ਵੀਡੀਓ ਦਾ ਲਿੰਕ ਵੀ ਭੇਜ ਰਿਹਾ ਹਾਂ। ਕਲਿੱਕ ਕਰਕੇ ਪੜ੍ਹਨ/ ਦੇਖਣ ਦੀ ਕ੍ਰਿਪਾਲਤਾ ਕਰਨੀ ਜੀ ਤੇ ਤੁਹਾਨੂੰ ਕਹੇ ਜਾਂਦੇ ਜਲੂਸ ਬਨਾਮ ਨਗਰ ਕੀਰਤਨਾਂ ਦਾ ਹੁਣ ਦਾ ਸਰੂਪ ਦੇਖਣ ਨੂੰ ਮਿਲ ਜਾਵੇਗਾ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
Prabhat Pheri are meant to collect Sangat to take them to the Guru.
Nagar Kirtan is the copy of others sects. This has become a funfair and of not much use.
Purpose is to learn and follow Gurbani written in Guru Granth Sahib.