What is Sikhi da pehla asool?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਜੀਵਨ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਦੀ ਸਮਝ ਅਨੁਸਾਰ ਸਿੱਖੀ ਦਾ ਪਹਿਲਾ ਅਸੂਲ ਸਚਿਆਰ ਬਣਨਾ ਹੈ। ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਨੇ ਜਪੁ ਬਾਣੀ ਦੀ ਪਹਿਲੀ ਪਉੜੀ ਵਿਚ ਇਹ ਅਸੂਲ ਦੱਸ ਦਿੱਤਾ ਹੈ, ਜਦੋਂ ਉਨ੍ਹਾਂ ਨੇ ਉਚਾਰਿਆ:-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਅਰਥ: (ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ) । ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।1।
ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਹੈ, ਅਰਥਾਤ ਅਰਥ ਕੀਤੇ ਹਨ, ਅਨੁਸਾਰ ਪੂਰਾ ਗੁਰੁ ਗ੍ਰੰਥ ਸਾਹਿਬ ਇਸ ਪੰਗਤੀ ਦੀ ਵਿਆਖਿਆ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
In my perspective, it is the comprehension of oneness. To see the creator everywhere and in everyone.
ਸਤਿਕਾਰ ਯੋਗ ਭੈਣ ਰਮਨੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਦਾ ਤੁਹਾਨੂੰ ਇੱਕ ਸਵਾਲ ਹੈ ਕਿ ਜੇ ਸਿੱਖ ਸਚਿਆਰ ਅਰਥਾਤ ਗੁਰਮੁਖ ਬਣਨ ਦੇ ਰਾਹ ਤੇ ਟੁਰਿਆ ਹੀ ਨਹੀਂ ਤੇ ਉਸ ਦੀ ਗੁਰੂ ਵੱਲ ਪਿੱਠ ਹੈ ਅਰਥਾਤ ਮਨਮੁਖ ਹੈ, ਕੀ ਉਹ ਏਕੇ ਨਾਲ ਜੁੜ ਸਕੇਗਾ ਤੇ ਸਾਰਿਆਂ ਵਿਚ ਅਕਾਲਪੁਰਖ ਨੂੰ ਦੇਖ ਸਕੇਗਾ? ਵਿਚਾਰਨਾ ਜੀ।
ਭੁੱਲ ਚੁੱਕ ਦੀ ਖਿਮਾਂ ਕਰਨੀ ਜੀ।
ਆਦਰ ਸਹਿਤ,
ਆਪ ਦਾ ਵੀਰ
Respected brother,
I think you are right in your way but I think the question is about the principle tenet of Sikhi and the bani of Shri Guru Granth Sahib Ji starts with Ikko. The journey to realize Ikko can be treaded by becoming Gurmukh as explained by you.