ਸਿਮਰਣ’ ਕੀ ਹੈ?
ਸਿਮਰਣ’ ਕੀ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਿਮਰਨ ਕੀ ਹੈ
….ਆਪਣੀ ਨਿੱਕੀ ਜਿਹੀ ‘ਸੁਰਤਿ’ ਨੂੰ ਇਸ ਨੇ ਸਰਬ-ਵਿਆਪਕ ‘ਸੁਰਤਿ’ ਵਿਚ ਜੋੜਨਾ ਹੈ, ਆਪਣੇ ਨਿੱਕੇ ਜਿਹੇ ਮਨ ਨੂੰ ਇਸ ਨੇ ਸਰਬ-ਵਿਆਪਕ ਮਨ ਵਿਚ ਇਕ-ਮਿਕ ਕਰਨਾ ਹੈ, ਆਪਣੀ ਨਿੱਕੀ ਜਿਹੀ ਜਿੰਦ ਨੂੰ ਇਸ ਨੇ ਸਰਬ-ਵਿਆਪਕ ਜਿੰਦ ਵਿਚ ਚੁਭੀ ਲੁਆਣੀ ਹੈ। ਇਸੇ ਦਾ ਨਾਮ ‘ਸਿਮਰਨ’ ਹੈ। ਸਿਮਰਨ ਦਾ ਅਰਥ ਹੈ, ‘ਯਾਦ ਕਰਨਾ, ਯਾਦ ਰੱਖਣਾ’। ਉਸ ਸਰਬ-ਵਿਆਪਕ ਜੋਤਿ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ‘ਤੂੰ ਹੈਂ ਤੂੰ’ ਆਖਦੇ ਰਹਿਣਾ ਉਸ ਦਾ ‘ਸਿਮਰਨ’ ਹੈ। ਸ਼ਬਦ ਦੀ ਰਾਹੀਂ ਉਸ ਦੀਆਂ ਸਿਫਤਾਂ ਪੜ੍ਹਨੀਆਂ ਸੁਣਨੀਆਂ ਗਾਣੀਆਂ ਭੀ ਉਸ ਦਾ ਸਿਮਰਨ ਹੈ। …..
(ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਪੁਸਤਕ ‘ਸਿਮਰਨ ਦੀਆਂ ਬਰਕਤਾਂ ਤੇ ਹੋਰ ਲੇਖ ‘ ਵਿਚੋਂ – ਪੰਨਾ 12)
Respected Anonymous ji
ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਕੁਲਵਿੰਦਰ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਰਾਹੀਂ ਸਿਮਰਨ ਬਾਰੇ ਦੱਸਿਆ ਹੈ।ਮੈਂ ਇਥੇ ਗੁਰਬਾਣੀ ਦੇ ਫੁਰਮਾਨ ਰਾਹੀਂ ਲਿਖ ਰਹੀ ਹਾਂ ਤਾਂ ਕਿ ਸਿਮਰਨ ਦੇ ਅਰਥ ਹੋਰ ਸਪੱਸ਼ਟ ਹੋ ਜਾਣ।ਸਿਮਰਨ ਸ਼ਬਦ ਸਿਮ੍ਰਿਤੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਸਦਾ ਯਾਦ ਕਰਨਾ।ਗੁਰਬਾਣੀ ਦਾ ਉਪਦੇਸ਼ ਹੈ
ਹਰਿ ਜਨ ਸਿਮਰਹੁ ਹਿਰਦੈ ਰਾਮ ॥
ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥(SGGS, JI, PAGE 702)
ਅਕਾਲ ਪੁਰਖ ਨੂੰ ਹਿਰਦੇ ਤੋਂ ਯਾਦ ਕਰੋ ਜੇਕਰ ਹਿਰਦੇ ਵਿੱਚ ਅਕਾਲ ਪੁਰਖ ਦਾ ਵਾਸਾ ਕਰ ਲਿਆ ਤਾਂ ਜੀਵਨ ਦੇ ਸਾਰੇ ਕਾਰਜ ਸੰਪੂਰਨ ਹੋਣਗੇ ਭਾਵ ਜਦੋਂ ਅਕਾਲ ਪੁਰਖ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾ ਲਿਆ ਤਾਂ ਹਰ ਜਗ੍ਹਾ ਤੇ ਉਸ ਦੀ ਹੀ ਜੋਤ ਨਜਰ ਆਵੇਗੀ ਫਿਰ ਅਸੀਂ ਕੋਈ ਗਲਤ ਕੰਮ ਵੀ ਨਹੀਂ ਕਰਾਂਗੇ ਅਤੇ ਮਨ ਵਿਕਾਰਾਂ ਤੋਂ ਵੀ ਦੂਰ ਹੋ ਜਾਵੇਗਾ।
ਪੂਰੇ ਗੁਰ ਕਾ ਸੁਨਿ ਉਪਦੇਸੁ ॥
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
ਸਾਸਿ ਸਾਸਿ ਸਿਮਰਹੁ ਗੋਬਿੰਦ ॥
ਮਨ ਅੰਤਰ ਕੀ ਉਤਰੈ ਚਿੰਦ ॥(SGGS, JI, P: 295)
ਪੂਰੇ ਗੁਰੂ ਦਾ ਉਪਦੇਸ਼ ਧਿਆਨ ਨਾਲ ਸੁਣਨਾ ਤੇ ਮੰਨਣਾ ਹੈ।ਪੂਰਾ ਗੁਰੂ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਉਪਦੇਸ਼ ਮੰਨਣ ਨਾਲ ਹੀ ਮਨ ਦੀਆਂ ਚਿੰਤਾਵਾਂ ਦੂਰ ਹੋਣਗੀਆਂ।ਭਾਵ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਉਪਦੇਸ਼ ਨੂੰ, ਅਟੱਲ ਹੁਕਮ ਨੂੰ ਸਮਝਣਾ ਹੈ ,ਮੰਨਣਾ ਹੈ।ਇਹੋ ਹੀ ਅਸਲ ਸਿਮਰਨ ਹੈ।
nice explained