ਨਾਨਕ ਸੁਖਿ ਸਵਨੁ ਸੋਹਾਗਣੀ ਜਿਨੑ ਸਹ ਨਾਲਿ ਪਿਆਰੁ ॥੨॥ Please brief me this line
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਅਨੀਸ਼ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ ਪੰਗਤੀ ‘ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ’ ਲਿੱਖ ਕੇ ਵਿਚਾਰ ਮੰਗੀ ਹੈ। ਇਹ ਪੰਗਤੀ ਦੂਜੇ ਗੁਰੂ ਸਰੀਰ ਗੁਰੂ ਅੰਗਦ ਸਾਹਿਬ ਦੇ ਉਚਾਰਨ ਕੀਤੇ ਸਲੋਕ ਵਿਚੋਂ ਹੈ ਜੋ ਕਿ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਮਲਾਰ ਰਾਗ ਵਿਚ ਵਾਰ ਵਿਚ ਦਰਜ ਹੈ। ਪੂਰੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1278 ਤੋਂ 1291 ਤੇ ਹੈ।
ਇਸ ‘ਵਾਰ’ ਵਿਚ 28 ਪਉੜੀਆਂ ਹਨ। ਹਰੇਕ ਪਉੜੀ ਵਿਚ ਅੱਠ ਅੱਠ ਤੁਕਾਂ ਹਨ। ਪਉੜੀ ਨੰ: 27 ਗੁਰੂ ਅਰਜਨ ਸਾਹਿਬ ਦੀ ਹੈ। ਇਹ ‘ਵਾਰ’ ਜੋ ਗੁਰੂ ਨਾਨਕ ਸਾਹਿਬ ਨੇ ਲਿਖੀ ਸੀ; ਉਸ ਵਿਚ ਪਹਿਲਾਂ 27 ਪਉੜੀਆਂ ਹੀ ਸਨ ਤੇ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਦੀ ਸੰਪਾਦਨਾ ਦੇ ਵਕਤ ਇੱਕ ਪਉੜੀ ਆਪਣੀ ਦਰਜ ਕੀਤੀ।
ਇਸ ਸਲੋਕ ਵਿਚ ਗੁਰੂ ਸਾਹਿਬ ਉਪਦੇਸ਼ ਇਹ ਦੇ ਰਹੇ ਹਨ ਕਿ ਗੁਰੂ ਦੀ ਮਿਹਰ ਦਾ ਸਦਕਾ ਨਾਮ ਦੀ ਵਰਖਾ ਦਾ ਸਮਾਂ ਆਇਆ ਹੈ ਤੇ ਇਸ ਸੁਹਾਵਣੇ ਸਮੇਂ ਵਿਚ ਜਿਨ੍ਹਾਂ ਜੀਵ ਇਸਤ੍ਰੀਆਂ ਦੀ ਪ੍ਰਭੂ ਨਾਲ ਲਿਵ ਲੱਗ ਗਈ ਹੈ, ਉਹ ਸੁਖੀ ਵਸ ਰਹੀਆਂ ਹਨ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
————————–
ਮਃ ੨ ॥ ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥ ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ ॥੨॥ {ਪੰਨਾ 1280}
ਅਰਥ: ਹੇ ਸਖੀ! ਸਾਵਣ (ਭਾਵ ‘ਨਾਮ’ ਦੀ ਵਰਖਾ ਦਾ ਸਮਾ) ਆਇਆ ਹੈ, ਬੱਦਲ ਵਰ੍ਹਾਊ ਹੋ ਗਿਆ ਹੈ (ਭਾਵ, ਗੁਰੂ ਮੇਹਰ ਕਰ ਰਿਹਾ ਹੈ) । ਹੇ ਨਾਨਕ! (ਇਸ ਸੁਹਾਵਣੇ ਸਮੇ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (-ਪ੍ਰਭੂ) ਨਾਲ ਪਿਆਰ ਬਣਿਆ ਹੈ ਉਹ ਭਾਗਾਂ ਵਾਲੀਆਂ ਪਈਆਂ ਸੁਖ ਨਾਲ ਸਉਣ (ਭਾਵ, ਸੁਖੀ ਜੀਵਨ ਬਿਤੀਤ ਕਰਨ) ।2।
Let me explain the spiritual message of these two lines in the context of daily living. NANAKJI says GURU has given the gift of (SHABAD GURU) DIVINE WISDOM, DIVINE VIRTUES to the whole humanity, the path to spiritual enlightenment. Those who contemplate, understand, internalize the message become SACHIARA, GURMUKH and thereby enjoy inner peace, happiness, bliss and SEHAJ in daily life