Sikhi allows the worship of only Akaal purakh or all the Gurus?
Sikhi allows the worship of only Akaal purakh or all the Gurus?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਕੀ ਸਿੱਖੀ ਵਿਚ ਸਿਰਫ਼ ਅਕਾਲਪੁਰਖ ਦੀ ਪੂਜਾ ਕਰਨੀ ਹੈ ਜਾਂ ਸਾਰੇ ਗੁਰੂਆਂ ਦੀ?
ਇਸ ਦਾ ਸੌਖਾ ਜਿਹਾ ਜਵਾਬ ਇਹ ਹੈ ਕਿ ਸਿੱਖੀ ਜਾਂ ਸਿੱਖ ਧਰਮ ਵਿਚ ਪੂਜਾ ਦਾ ਕੋਈ ਸਥਾਨ ਨਹੀਂ ਹੈ। ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨਾਲ ਆਪਣੇ ਵਿਚਾਰ ਵਟਾਂਦਰੇ ਵਿਚ ਹੀ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਗੁਰੂ ਸ਼ਬਦ ਹੈ ਜਦੋਂ ਉਨ੍ਹਾਂ ਨੇ ਕਿਹਾ ‘ਸਬਦ ਗੁਰੂ ਸੁਰਤਿ ਧੁਨਿ ਚੇਲਾ’। ਇਸ ਲਈ ਸਿੱਖ ਦਾ ਗੁਰੂ ਵੀ ਸ਼ਬਦ ਹੈ ਨਾਂਹ ਕਿ ਗੁਰੂ ਸਰੀਰ। ਸਿੱਖ ਨੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਗੁਰੂ ਸਰੀਰਾਂ ਦੀ ਬਾਣੀ ਦੇ ਉਪਦੇਸ਼ ਤੇ ਚੱਲਣਾ ਹੈ ਤੇ ਅਕਾਲਪੁਰਖ ਦੇ ਹੁਕਮ/ਰਜ਼ਾ/ਭਾਣੇ ਵਿਚ ਆਪਣਾ ਜੀਵਨ ਜੀਉਣਾ ਹੈ।
ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ‘ਧਰਮ’ ਦਾ ਅਰਥ ਹੈ ਕਿ ਮਨੁੱਖ/ਸਿੱਖ ਵਿਚਾਰ ਕਰੇ ਕਿ ਮਨੁੱਖਾ ਜੀਵਨ ਉਸ ਨੂੰ ਕਿਸ ਲਈ ਮਿਲਿਆ ਹੈ ਤੇ ਜੋ ਇਹ ਵਿਚਾਰਦਾ ਹੈ, ਉਹ ਹੀ ਅਸਲ ਵਿੱਚ ਬੰਦਾ ਹੈ। ਗੁਰੂ ਸਾਹਿਬ ਸਿੱਖਿਆ ਦਿੰਦੇ ਹਨ, ‘ਵਖਤੁ ਵੀਚਾਰੇ ਸੁ ਬੰਦਾ ਹੋਇ।। (ਪੰਨਾ 84)’ ਅਰਥਾਤ ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇਂ ਨੂੰ ਵਿਚਾਰਦਾ ਹੈ (ਭਾਵ) ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ, ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ। ਉਹ ਫ਼ਿਰ ਗੁਰੂ ਸਾਹਿਬ ਦੀ ਇਸ ਸਿੱਖਿਆ ‘ਭਈ ਪਰਾਪਤਿ, ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ॥ (ਪੰਨਾ 12)’ ਤੇ ਆਪਣੇ ਤਨ ਤੇ ਮਨ ਨਾਲ ਅਮਲ ਕਰਦਾ ਹੈ। ਕਿਸੇ ਸੂਰਤ ਵਿਚ ਪਿੱਛੇ ਨਹੀਂ ਹਟਦਾ।
ਸੂਖਮਨੀ ਸਾਹਿਬ ਵਿੱਚ ਪੰਜਵੇਂ ਗੁਰੂ ਸਰੀਰ ਗੁਰੂ ਗੁਰੂ ਅਰਜਨ ਸਾਹਿਬ ਉਪਦੇਸ਼ ਦਿੰਦੇ ਹਨ, ‘ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ 266)’ ਅਰਥਾਤ ਹੇ ਮਨ!) ਪ੍ਰਭੂ ਦਾ ਨਾਮ ਜਪ ਤੇ ਪਵਿਤ੍ਰ ਆਚਰਣ ਬਣਾ। ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।’
ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਸਾਹਿਬ, ਗਉੜੀ ਕੀ ਵਾਰ ਮਹਲਾ ੪, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 300 ਤੋਂ 318 ਤੇ ਸੁਸ਼ੋਭਿਤ ਹੈ, ਦੀ ਹੇਠਾਂ ਲਿੱਖੀ ਪਉੜੀ ਵਿਚ ਉਪਦੇਸ਼ ਦਿੰਦੇ ਹਨ ਕਿ ਇਹ ਮਨੁੱਖਾ ਜਨਮ ਧਰਮ ਕਮਾਉਣ ਲਈ ਹੈ ਤੇ ਨਾਲ ਰਸਤਾ ਵੀ ਦੱਸਦੇ ਹਨ:-
ਪਉੜੀ ॥ ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥ ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥ {ਪੰਨਾ 309}
ਅਰਥ: ਇਹ ਸਾਰਾ (ਮਨੁੱਖਾ) ਸਰੀਰ ਧਰਮ (ਕਮਾਉਣ ਦੀ ਥਾਂ) ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ। ਇਸ (ਸਰੀਰ) ਵਿਚ (ਦੈਵੀ ਗੁਣ-ਰੂਪ) ਗੁੱਝੇ ਲਾਲ ਲੁਕੇ ਹੋਏ ਹਨ। ਸਤਿਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ (ਭਾਵ, ਡੂੰਘੀ ਵਿਚਾਰ ਨਾਲ) ਕੱਢਦਾ ਹੈ। (ਜਦੋਂ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ) ਤਦੋਂ ਇਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ (ਇਸ ਤਰ੍ਹਾਂ) ਰਵਿਆ ਹੋਇਆ ਪਛਾਣਦਾ ਹੈ, ਜਿਵੇਂ ਤਾਣੇ ਤੇ ਪੇਟੇ ਵਿਚ ਇੱਕੋ ਸੂਤਰ ਹੁੰਦਾ ਹੈ। (ਤਦੋਂ ਉਹ ਸੇਵਕ ਸਾਰੇ ਸੰਸਾਰ ਵਿਚ) ਇਕ ਹਰੀ ਨੂੰ ਹੀ ਵੇਖਦਾ ਹੈ, ਇਕ ਹਰੀ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੀ ਕੰਨੀਂ ਇਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ। ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ। 16।
ਗੁਰੂ ਗ੍ਰੰਥ ਸਾਹਿਬ, ਜੋ ਕਿ ਸਿੱਖ ਧਰਮ ਦਾ ਸੋਮਾ ਹੈ, ਮਨੁੱਖ/ਸਿੱਖ ਨੂੰ ਜੀਵਨ ਜਾਚ ਦੇਂਦਾ ਹੈ ਤੇ ਉਸ ਉੱਪਰ ਚੱਲਣ ਦਾ ਰਸਤਾ ਵੀ ਦੱਸਦਾ ਹੈ।
ਸਿੱਖ ਨੇ ਅਕਾਲਪੁਰਖ ਦੇ ਹੁਕਮ ਤੇ ਗੁਰੂ ਉਪਦੇਸ਼ ਅਨੁਸਾਰ ਜੀਵਨ ਜੀਉਣਾ ਹੈ, ਕੋਈ ਪੂਜਾ ਨਹੀਂ ਕਰਨੀ ਹੈ, ਤੇ ਔਗੁਣਾਂ/ਵਿਕਾਰਾਂ ਨੂੰ ਛੱਡ ਕੇ, ਗੁਣ ਧਾਰਨ ਕਰਨੇ ਹਨ ਤੇ ਜੀਵਨ ਮੁਕਤ ਹੋ ਜਾਣਾ ਹੈ ਕਿਉਂਕਿ ਸਿੱਖੀ ਵਿਚ ਮਰਨ ਤੋਂ ਬਾਅਦ ਮੁਕਤੀ ਦਾ ਕੋਈ ਸਿਧਾਂਤ ਨਹੀਂ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
Sikhi is a spiritual way of life. Sikhism teaches the presence of the creator inside and outside us. Sikhism guides us the way of life and all this light is shed by our ten Gurus. Sikhism is a relationship between a Guru ( a teacher) and a Sikh ( a disciple of whole life).