ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥
ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥53॥
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥
ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥53॥
ਇਂਦਰ ਪਾਲ ਸਿੰਘ ਜੀ ਇਹ ਪੰਕਤੀ ਭਗਤ ਕਬੀਰ ਜੀ ਦੇ ਸਲੋਕ ੫੩ ਦੀ ਹੈ|
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੧੩੬੭ ਤੇ ਦਰਜ ਹੈ|
ਕਬੀਰ ਹਰਨਾ ਦੂਬਲਾ ਇਹੁ ਹਰਿਆਰਾ ਤਾਲੁ||
ਲਾਖ ਅਹੇਰੀ ਏਕੁ ਜਿਉ ਕੇਤਾ ਬੰਚਉ ਕਾਲੁ||
ਇਸ ਵਿੱਚ ਹਰਨਾ ਤੋਂ ਭਾਵ ਹੈ ਜੀਵ, ਦੂਬਲਾ- ਕਮਜ਼ੋਰ ਲਈ ਆਇਆ ਹੈ, ਇਹੁ- ਜਗਤ ਵਾਸਤੇ, ਅਤੇ ਹਰਿਆਰਾ ਤੋਂ ਭਾਵ ਹਰਿਆਵਲ ਹੈ|
ਇਸ ਵਿੱਚ ਕਬੀਰ ਸਾਹਿਬ ਜੀ ਸਮਝਾ ਰਹੇ ਹਨ, ਕਿ ਇਹ ਜਗਤ ਇੱਕ ਐਸਾ ਸਰੋਵਰ ਹੈ, ਜਿਸ ਵਿੱਚ ਮਾਇਆ ਦੀ ਹਰਿਆਵਲ ਹੈ|ਮੇਰੀ ਜਿੰਦ ਰੂਪੀ ਹਰਨ ਕਮਜ਼ੋਰ ਹੈ, ਜਿਸਨੂੰ ਇਸ ਮਾਇਆ ਵੱਲ ਜਾਣ ਤੋਂ ਮੈਂ ਰੋਕ ਨਹੀਂ ਸਕਦਾ|
ਕਿਉਂਕਿ; ਲਾਖ ਅਹੇਰੀ ਏਕੁ ਜਿਉ ਕੇਤਾ ਬੰਚਉ ਕਾਲੁ||
ਆਹੇਰੀ- ਸ਼ਿਕਾਰੀ ਲਈ ਆਇਆ ਹੈ, ਵਿਕਾਰ ਰੂਪੀ ਸ਼ਿਕਾਰੀ, ਏਕੁ- ਇਕੱਲਾ, ਜਿਉ- ਜੀਵ, ਕੇਤਾ ਕਾਲੁ- ਕਿਤਨਾ ਕੁ ਸਮਾਂ, ਬੰਚਉ- ਮੈਂ ਬਚ ਸਕਦਾ ਹਾਂ|
ਇਸ ਨੂੰ ਫਸਾਨ ਲਈ ਮਾਇਆ ਰੂਪੀ ਕਈ ਸ਼ਿਕਾਰੀ ਹਨ,ਪਰ ਬਚਾਨ ਲਈ ਮੇਰੀ ਜਿੰਦ ਇਕੱਲੀ ਹੈ, ਇਸ ਲਈ ਆਪਣੇ ਉੱਦਮ ਨਾਲ ਤੇ ਮੈਂ ਬਹੁਤਾ ਚਿਰ ਬਚਿਆ ਨਹੀਂ ਰਹਿ ਸਕਦਾ|
ਭਾਵ ਉਸ ਅਕਾਲਪੁਰਖ ਦੀ ਮਿਹਰ ਤੋਂ ਬਗੈਰ ਕੁਝ ਨਹੀਂ ਕੀਤਾ ਜਾ ਸਕਦਾ|
ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ||