Can someone give a brief explanation about this line
ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Can someone give a brief explanation about this line
ਇਹ ਪੰਕਤੀ ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਣ ਕੀਤੀ ਹੋਇ ਹੈ ਜੀ|
ਇਸ ਦੀ ਪੂਰੀ ਪੰਕਤੀ ਹੈ;
ਮਨੁ ਤਰਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ||
ਘੱਟ ਹੀ ਭੀਤਰਿ ਸੋ ਸਹੁ ਤੋਲੀ ਇਨ੍ ਬਿਧਿ ਚਿਤੁ ਰਹਾਵਾਂ||
ਇੱਕ ਪੰਕਤੀ ਨਾਲ ਅਰਥ ਸਪਸ਼ਟ ਨਹੀਂ ਹੁੰਦੇ ਹਨ ਇਸ ਲਈ ਪਹਿਲਾਂ ਰਹਾਉ ਦੀ ਪੰਕਤੀ ਨੂੰ ਸਮਝਣਾ ਚਾਹੀਦਾ ਹੈ ਜੀ|
ਇਸ ਸ਼ਬਦ ਦੇ ਰਹਾਉ ਬੰਦ ਵਿੱਚ ਅਕਾਲ ਪੁਰਖ ਦੀ ਸਰਬ ਵਿਆਪਕਤਾ ਦੀ ਗੱਲ ਕੀਤੀ ਹੈ|
ਪਹਿਲੇ ਬੰਦ ਵਿੱਚ ਸਵਾਲ ਹੈ ਕਿ ਮੈਂ ਤੇਰੇ ਗੁਣਾਂ ਦਾ ਅੰਦਾਜ਼ਾ ਲਾਉਣ ਵਾਸਤੇ ਕੀ ਕਰਾਂ, ਜਿਸਦਾ ਜਵਾਬ ਇਸ ਬੰਦ ਵਿੱਚ ਦਿੱਤਾ ਹੈ ਕੀ;
ਜੇ ਮੇਰਾ ਮਨ ਤਕੜੀ ਬਣ ਜਾਏ, ਵੱਟਾ ਮੇਰਾ ਚਿੱਤ ਹੋਵੇ, ਤੇ ਮੈਂ ਤੇਰੀ ਸੇਵਾ ਸਿਮਰਨ ਕਰ ਸਕਾਂ| ਓਹ ਸਿਮਰਨ ਮੇਰੇ ਵਾਸਤੇ ਸਰਾਫ਼ ਬਨ ਜਾਏ, ਫਿਰ ਵੀ ਤੇਰੇ ਗੁਣਾਂ ਦਾ ਮੈਂ ਅੰਤ ਤੇ ਨਹੀਂ ਪਾ ਸਕਦਾ,ਪਰ ਅਪਨੇ ਚਿੱਤ ਨੂੰ ਤੇਰੇ ਚਰਨਾਂ ਵਿੱਚ ਟਿਕਾ ਕੇ ਰੱਖਣ ਜੋਗਾ ਹੋ ਜਾਵਾਂਗਾ|ਸਹੁ ਇੱਥੇ ਇਕ ਆਕਾਲ ਪੁਰਖ ਲਈ ਆਇਆ ਹੈ, ਅਤੇ ਤੋਲੀ ਤੋਂ ਭਾਵ ਹੈ, ਮੈਂ ਤੋਲਾਂ ਜਾਂ ਪਰਖ ਕਰਾਂ, ਤਾਂ ਮੈਂ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਬੈਠਾ ਜਾਂਚ ਸਕਾਂਗਾ|
ਮਾਇਆ ਵਿੱਚ ਫਸਿਆ ਮਨ ਜਿਸਨੂੰ ਮਾਇਆ ਚੰਬੜੀ ਹੋਈ ਹੈ, ਉਸਨੂੰ ਦੂਰ ਕਰਨ ਦਾ ਉਪਾਅ ਦੱਸਿਆ ਹੈ, ਕਿਵੇਂ ਉਸ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ|