ਕੀ ਸਿਰਫ ਰਣ ਵਿੱਚ ਲੜਨ ਵਾਲੇ ਨੂੰ ਹੀ ਸੂਰਮਾ ਕਿਹਾ ਜਾਂਦਾ ਹੈ।
Is only the one who fights in the battle called a warrior?
Knowledge
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਕੀ ਸਿਰਫ ਰਣ ਵਿੱਚ ਲੜਨ ਵਾਲੇ ਨੂੰ ਹੀ ਸੂਰਮਾ ਕਿਹਾ ਜਾਂਦਾ ਹੈ।
Is only the one who fights in the battle called a warrior?
Respected Anonymous ji
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ।।
Whenever the word Soorma comes into our thinking, we think that perhaps the one who fights in the War is called Soorma. While the one who fights in the War is called Soorma, there are other meanings of Soorma in Gurbani as well.
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ।।
This means that the human being is also a brave warrior / Soorma who has killed the evil one in the form of ego from his mind. The one who fights his vices and eliminates them from within is also a warrior / Soorma. So let us learn to fight our vices, become Brave Warriors / Soorma and paint our mind in the divine wisdom of Akal Purakh’s virtues.
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ।।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ।।
ਜਦੋਂ ਵੀ ਸੂਰਮਾ ਸ਼ਬਦ ਸਾਡੇ ਚਿੰਤਨ ਵਿੱਚ ਆਉਂਦਾ ਹੈ ਤਾਂ ਅਸੀਂ ਸੋਚਦੇ ਹਾਂ ਸ਼ਾਇਦ ਰਣ ਵਿੱਚ ਲੜਨ ਵਾਲੇ ਨੂੰ ਹੀ ਸੂਰਮਾ ਕਿਹਾ ਜਾਂਦਾ ਹੈ । ਜਿਥੇ ਰਣ ਵਿੱਚ ਜੂਝਣ ਵਾਲੇ ਨੂੰ ਸੂਰਮਾ ਕਿਹਾ ਜਾਂਦਾ ਹੈ ਉਥੇ ਨਾਲ ਹੀ ਗੁਰਬਾਣੀ ਵਿੱਚ ਸੂਰਮੇ ਦੇ ਹੋਰ ਵੀ ਅਰਥ ਹਨ।ਗੁਰਬਾਣੀ ਦਾ ਫੁਰਮਾਨ ਹੈ
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ।।
ਭਾਵ ਕਿ ਉਹ ਮਨੁੱਖ ਵੀ ਬਹਾਦਰ ਸੂਰਮਾ ਹੈ ਜਿਸ ਨੇ ਆਪਣੇ ਮਨ ਵਿਚੋਂ ਹੰਕਾਰ ਰੂਪੀ ਦੁਸ਼ਟ ਨੂੰ ਮਾਰ ਦਿੱਤਾ ਹੈ।ਆਪਣੇ ਵਿਕਾਰਾਂ ਨਾਲ ਲੜਨਾ ਅਤੇ ਉਨ੍ਹਾਂ ਨੂੰ ਆਪਣੇ ਅੰਦਰੋਂ ਖਤਮ ਕਰ ਦੇਣ ਵਾਲਾ ਵੀ ਸੂਰਮਾ ਹੈ।ਸੋ ਆਉ ਆਪਣੇ ਵਿਕਾਰਾਂ ਨਾਲ ਲੜਨਾ ਸਿੱਖੀਏ, ਸੂਰਮੇ ਬਣੀਏ ਅਤੇ ਪ੍ਰਭੂ ਦੇ ਸ਼ੁਭ ਗੁਣਾਂ ਨਾਲ ਆਪਣਾ ਮਨ ਰੰਗੀਏ।
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ।।
ਸਤਿਕਾਰ ਯੋਗ ਵਿਦਵਾਨ ਭੈਣ ਮਨਦੀਪ ਕੌਰ ਜੀ ਨੇ ਸਵਾਲ ਦਾ ਬਹੁਤ ਸੁਹਣਾ ਜਵਾਬ ਦਿੱਤਾ ਹੈ। ਦਾਸ ਸਿਰਫ਼ ਇਹ ਵਾਧਾ ਕਰਨਾ ਚਾਹੇਗਾ ਕਿ ਗੁਰਬਾਣੀ ਅਨੁਸਾਰ ਇਕ ਹੋਰ ਭੀ ਸੂਰਮਾ ਹੈ। ਉਸ ਮਨੁੱਖ ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ (ਦੀਨਾਂ) ਗ਼ਰੀਬਾਂ ਦੀ ਖ਼ਾਤਰ ਲੜਦਾ ਹੈ, ਗ਼ਰੀਬਾਂ ਵਾਸਤੇ ਲੜਦਾ ਲੜਦਾ ਟੋਟੇ ਟੋਟੇ ਹੋ ਮਰਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ। ਪਿਛਾਂਹ ਪੈਰ ਨਹੀਂ ਹਟਾਂਦਾ, ਆਪਣੀ ਜਿੰਦ ਬਚਾਣ ਦੀ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਬਹੁਤ ਬਹੁਤ ਧੰਨਵਾਦ ਵੀਰ ਜੀ