Is it compulsory once you do Amrit that your hair must be covered at all times?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
The answer is simply no. As a Sikh you want to keep hair covered in public places.
ਸਤਿਕਾਰ ਯੋਗ ਕਰਨ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਵਿਦਵਾਨ ਵੀਰ ਕੰਡੋਲਾ ਸਾਹਿਬ ਦੇ ਜਵਾਬ ਨਾਲ ਸਹਿਮਤ ਨਹੀਂ ਹੈ। ਇਤਿਹਾਸ ਵਿਚ ਆਉਂਦਾ ਹੈ ਕਿ ਬਰਤਾਨਵੀ ਸਰਕਾਰ ਵੇਲੇ ਵੀ ਸਿੱਖ ਫੌਜਾਂ ਵਿੱਚ ਦਸਤਾਰ ਦੀ ਮਹੱਤਤਾ ਸੀ। ਹਰ ਸਿੱਖ ਫੌਜੀ ਨੂੰ ਪੰਜ ਮੀਟਰ ਦੀ ਦਸਤਾਰ ਦਿਤੀ ਜਾਂਦੀ ਸੀ। ਪਰ ਸਿੱਖ ਫੌਜੀਆਂ ਨੇ ਮੰਗ ਕੀਤੀ ਕਿ ਸਾਨੂੰ ਦੋਹਰੀ ਦਸਤਾਰ ਸਜਾਉਣ ਲਈ ਕੇਸਕੀ ਦਿੱਤੀ ਜਾਏ। ਇਸ ਲਈ ਪੰਜ ਮੀਟਰ ਦਸਤਾਰ ਦੇ ਨਾਲ ਸਰਕਾਰੀ ਤੌਰ ’ਤੇ ਢਾਈ ਮੀਟਰ ਦੀ ਛੋਟੀ ਪੱਗ ਹੇਠਾਂ ਸਜਾਣ ਲਈ ਦਿੱਤੀ ਜਾਂਦੀ ਸੀ। ਉਦੋਂ ਹਰ ਸਿੱਖ ਫੌਜੀ ਅੰਮ੍ਰਿਤਧਾਰੀ ਹੁੰਦਾ ਸੀ। ਕੇਸਕੀ ਇਸ ਵਾਸਤੇ ਬੰਨ੍ਹੀ ਜਾਂਦੀ ਸੀ ਤਾਂ ਜੋ ਕੇਸ, ਜਿਨ੍ਹਾਂ ਨੂੰ ਗੁਰੂ ਕੀ ਮੋਹਰ ਕਿਹਾ ਜਾਂਦਾ ਹੈ, ਕਿਸੇ ਵੇਲੇ ਵੀ ਨੰਗੇ ਨਾਂਹ ਰਹਿਣ। ਦਾਸ ਖ਼ੁਦ ਇਸ ਸਿੱਖਿਆ ਤੇ ਅਮਲ ਕਰਦਾ ਹੈ ਤੇ ਕੇਸਕੀ ਅਰਥਾਤ ਛੋਟੀ ਦਸਤਾਰ ਹਰ ਵਕਤ ਸਿਰ ਤੇ ਰਹਿੰਦੀ ਹੈ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ