How will you get ready to pray? Does your preparation differ from activity to activity?
How will you get ready to pray? Does your preparation differ from activity to activity?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
In the spiritual philosophy of GUR NANAK there is only one prayer. communication with SATGURU WITHIN, GURU give me the divine wisdom so that I am able to destroy Me, ego and become you , THE DIVINE. There is no preparation for this.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਪ੍ਰਾਰਥਨਾ/ਅਰਦਾਸ ਕਰਨ ਵਕਤ ਮਨੁੱਖ/ਸਿੱਖ ਨੇ ਕੀ ਪਹਿਨਣਾ ਹੈ ਤੇ ਕੀ ਮੌਕੇ ਦੇ ਮੁਤਾਬਕ ਪੁਸ਼ਾਕ ਨੂੰ ਬਦਲਣਾ ਹੈ?
ਸਤਿਕਾਰ ਯੋਗ ਵਿਦਵਾਨ ਵੀਰ ਕੰਡੋਲਾ ਸਾਹਿਬ ਨੇ ਸੰਖੇਪ ਵਿਚ ਬਹੁਤ ਸੁੰਦਰ ਜਵਾਬ ਦਿੱਤਾ ਹੈ।
ਦਾਸ ਦੀ ਸਮਝ ਅਨੁਸਾਰ, ਕਿਸ ਮੌਕੇ ਤੇ ਕੀ ਪਹਿਨਣਾ ਹੈ ਤੇ ਕੀ ਨਹੀਂ, ਇਹ ਇੱਕ ਸਭਿਆਚਾਰ ਦਾ ਹਿੱਸਾ ਹੈ ਜਾਂ ਮਨੁੱਖ/ਸਿੱਖ ਦੀ ਆਪਣੀ ਮਰਜ਼ੀ।
ਗੁਰੂ ਸਾਹਿਬ ਸਿੱਖਿਆ ਦਿੰਦੇ ਹਨ:-
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ (ਪੰਨਾ 16)
ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।1। ਰਹਾਉ।
ਇਸ ਸਿੱਖਿਆ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ, ਕਿਸ ਮੌਕੇ ਤੇ ਕੀ ਪਹਿਨਣਾ ਹੈ ਜਾਂ ਕੀ ਨਹੀਂ ਪਹਿਨਣਾ ਹੈ, ਦੀ ਮਨੁੱਖ/ਸਿੱਖ ਨੂੰ ਖੁਲ੍ਹ ਵੀ ਦੇ ਰਹੇ ਹਨ ਤੇ ਸੰਜ਼ਮ ਵਰਤਣ ਦਾ ਉਪਦੇਸ਼ ਵੀ ਦੇ ਰਹੇ ਹਨ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ