What is the history of Rehras Sahib and how did it come to be an important part of Sikh prayer?
What is the history of Rehras Sahib and how did it come to be an important part of Sikh prayer?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਬਾਣੀ ਰਹਿਰਾਸ ਸਾਹਿਬ ਦੇ ਇਤਿਹਾਸ ਬਾਰੇ ਸਵਾਲ ਪੁੱਛਿਆ ਹੈ ਤੇ ਇਹ ਵੀ ਪੁੱਛਿਆ ਹੈ ਕਿ ਇਹ ਬਾਣੀ ਸਿੱਖ ਦੇ ਰੋਜ਼ਾਨਾ ਨਿੱਤਨੇਮ ਦਾ ਜ਼ਰੂਰੀ ਹਿੱਸਾ ਕਿਵੇਂ ਬਣੀ?
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਉਨ੍ਹਾਂ ਨੇ ਜਪੁ ਬਾਣੀ ਤੋਂ ਬਾਅਦ ਸੋਦਰੁ ਦਾ ਇੱਕ ਸ਼ਬਦ ਤੇ ਉਸ ਤੇ ਬਾਅਦ ਅੱਠ ਸ਼ਬਦ ਵੱਖ ਵੱਖ ਰਾਗਾਂ ਵਿਚੋਂ ਅੰਕਿਤ ਕੀਤੇ, ਜਿਨ੍ਹਾਂ ਦਾ ਉਨ੍ਹਾਂ ਨੇ ਕੋਈ ਸਿਰਲੇਖ ਨਹੀਂ ਦਿੱਤਾ ਜਿਵੇਂ ਕਿ ਜਪੁ ਬਾਣੀ ਤੇ ਸੋਹਿਲਾ ਬਾਣੀ ਦਾ ਦਿੱਤਾ ਹੈ।
ਸਿੱਖ ਨੇ ਆਪਣੀ ਅਕਲ ਇਸਤੇਮਾਲ ਕਰਕੇ ਇਸ ਸ਼ਬਦ ਦੀ ਇੱਕ ਪੰਗਤੀ ‘ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ’ ਤੋਂ ਸੇਧ ਲੈ ਕੇ ਬਾਣੀ ਰਹਿਰਾਸ ਬਣਾਈ ਜਿਸ ਦਾ ਪਾਠ ਸ਼ਾਮ ਨੂੰ ਕਰਨ ਦਾ ਵਿਧਾਨ ਬਣਾਇਆ ਗਿਆ। ਰਹਰਾਸਿ ਦਾ ਅਰਥ ਹੈ ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ।
ਚੰਗੀ ਗੱਲ ਹੁੰਦੀ ਜੇ ਸਿੱਖ ਆਪਣੀ ਅਕਲ ਦਾ ਇਸਤੇਮਾਲ ਇੱਥੇ ਤੱਕ ਹੀ ਸੀਮਤ ਰੱਖਦਾ ਪਰ ਇਹ ਹੋਇਆ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਕੀਤੇ ਨੋਂ ਸ਼ਬਦਾਂ ਤੋਂ ਬਾਅਦ ਹੋਰ ਬਹੁਤ ਕੁੱਝ ਰਹਿਰਾਸ ਦੇ ਨਾਲ ਜੋੜਿਆ ਗਿਆ ਜਿਸ ਦਾ ਸਦਕਾ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਹੋਈਆਂ ਤੇ ਹਾਲਾਂ ਵੀ ਕਾਇਮ ਹਨ। ਨਤੀਜਾ ਇਹ ਹੈ ਕਿ ਬਹੁਤ ਸਾਰੀਆਂ ਰਹਿਰਾਸਾਂ ਬਣ ਗਈਆਂ ਹਨ, ਜਿਨ੍ਹਾਂ ਉੱਪਰ ਆਪਸ ਵਿਚ ਸਹਿਮਤੀ ਨਹੀਂ ਹੈ। ਇਸ ਦਾ ਇੱਕੋ ਹਲ਼ ਹੈ ਕਿ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਦੁਆਰਾ ਅੰਕਿਤ ਨੋਂ ਸ਼ਬਦਾਂ ਨੂੰ ਹੀ ਰਹਿਰਾਸ ਮੰਨ ਲਿਆ ਜਾਵੇ। ਦੇਖੋ ਇਹ ਕਦੋਂ ਹੁੰਦਾ ਹੈ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
P.S. I have written a reply to your question in Gurmukhi because I could explain it better. However, if you have any difficulty, please let me know and I will write in English.