Poll Results
Participate in Poll, Choose Your Answer.
before voting read following shabad :
ਵੋਟਿੰਗ ਕਰਨ ਤੋਂ ਪਹਿਲਾਂ ਇਹ ਸ਼ਬਦ ਪੜ ਲੈਣਾ ਜੀ:
GGS- 317) ਮਃ ੪ ॥
ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ ਸਤਿਗੁਰ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ
ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥ ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥ ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥ ਜਿ ਠਗੀ ਆਵੈ ਠਗੀ ਉਠਿ ਜਾਇ
ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥ ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥ ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥
before voting read following shabad : ਵੋਟਿੰਗ ਕਰਨ ਤੋਂ ਪਹਿਲਾਂ ਇਹ ਸ਼ਬਦ ਪੜ ਲੈਣਾ ਜੀ:
GGS- 317) ਮਃ ੪ ॥
ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ ਸਤਿਗੁਰ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ
ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥ ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥ ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥ ਜਿ ਠਗੀ ਆਵੈ ਠਗੀ ਉਠਿ ਜਾਇ
ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥ ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥ ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥
ਸਤਿਕਾਰ ਯੋਗ ਵੀਰ ਕਰਨੈਲ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਆਪਣੀ ਆਮਦਨ ਦਾ ਕੁੱਝ ਹਿੱਸਾ ਲੋੜਵੰਦਾਂ ਲਈ ਕੱਢਣ ਦਾ ਸੰਕਲਪ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ “ਘਾਲ ਖਾਇ ਕਿਛੁ ਹਥਹੁ ਦੇਹਿ ਨਾਨਕ ਰਾਹੁ ਪਛਾਨਿਹ ਸੇਇ।” ਵਿੱਚ ਪਿਆ ਹੈ ਤੇ ਉਨ੍ਹਾਂ ਦੇ ਵੰਡ ਛਕੋ ਦੇ ਸਿਧਾਂਤ ਵਿੱਚ ਸੰਮਿਲਤ ਹੈ। ਗੁਰੂ ਦਾ ਸਿੱਖ ਦਾਨ ਨਹੀਂ ਕਰਦਾ ਭੇਂਟ ਕਰਦਾ ਹੈ। ਉਹ ਗੁਰੂ ਸਾਹਿਬ ਦੀ ਸਿੱਖਿਆ ਨੂੰ ਯਾਦ ਰੱਖਦਾ ਹੈ ਕਿ ‘ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥’
ਸਿੱਖੀ ਦੇ ਅਸੂਲਾਂ ਦੇ ਅਨੁਸਾਰ ਦਸਵੰਧ ਸਿੱਖੀ ਆਚਾਰ ਦਾ ਹਿੱਸਾ ਹੈ। ਇਹ ਪੰਜਵੇਂ ਗੁਰੂ ਸਰੀਰ ਗੁਰੂ ਅਰਜਨ ਸਾਹਿਬ ਨੇ ਲਾਗੂ ਕੀਤਾ ਸੀ ਅਤੇ ਬਹੁਤ ਸਾਰੇ ਸਿੱਖ ਅਜੇ ਵੀ ਇਸ ਦਿਨ ਤੱਕ ਇਸ ਦਾ ਪਾਲਣ ਕਰਦੇ ਹਨ।
ਕੀ ਦਸਵੰਧ ਸਿਰਫ਼ ਸਿੱਖਾਂ ਨੂੰ ਭੇਂਟ ਕਰਨਾ ਹੈ? ਤੁਹਾਡੇ ਇਸ ਸਵਾਲ ਦੇ ਜਵਾਬ ਵਿਚ ਦਾਸ ਆਪਣੀ ਸਮਝ ਅਨੁਸਾਰ ਕਹਿਣਾ ਚਾਹੁੰਦਾ ਹੈ ਕਿ ਗੁਰਬਾਣੀ ਇਹੋ ਜਿਹਾ ਕੋਈ ਆਦੇਸ਼ ਨਹੀਂ ਦੇਂਦੀ।
ਜਿਹੜਾ ਗੁਰੂ ਸਾਨੂੰ ਇਹ ਸਿੱਖਿਆ ਦੇ ਰਿਹਾ ਹੈ ਕਿ ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ’ ਜਾਂ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’, ਕੀ ਸਾਨੂੰ ਇਹੋ ਜਿਹੀ ਸਿੱਖਿਆ ਦੇ ਸਕਦਾ ਹੈ ਕਿ ਸਿੱਖ ਨੇ ਦਸਵੰਧ ਸਿਰਫ਼ ਸਿੱਖਾਂ ਨੂੰ ਭੇਂਟ ਕਰਨਾ ਹੈ? ਤੁਸੀਂ ਗਿਆਨੀ ਪੁਰਸ਼ ਹੋ, ਵਿਚਾਰ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
ਸਤਿਕਾਰਿਤ ਕੁਲਵਿੰਦਰ ਸਿੰਘ ਜੀ, ਤੁਸੀਂ ਆਪਣੇ ਉਤਰ ਵਿੱਚ ਲਿਖਿਆ ਹੈ:
” ਕੀ ਦਸਵੰਧ ਸਿਰਫ਼ ਸਿੱਖਾਂ ਨੂੰ ਭੇਂਟ ਕਰਨਾ ਹੈ? ਤੁਹਾਡੇ ਇਸ ਸਵਾਲ ਦੇ ਜਵਾਬ ਵਿਚ ਦਾਸ ਆਪਣੀ ਸਮਝ ਅਨੁਸਾਰ ਕਹਿਣਾ ਚਾਹੁੰਦਾ ਹੈ ਕਿ ਗੁਰਬਾਣੀ ਇਹੋ ਜਿਹਾ ਕੋਈ ਆਦੇਸ਼ ਨਹੀਂ ਦੇਂਦੀ।”
ਦਾਸ ਦੀ ਸਨਿਮਰ ਬੇਨਤੀ “ਸਿਰਫ” ਸਿਖਾਂ ਵਾਸਤੇ ” ਨਹੀਂ ਹੈ ਸਗੋਂ ਉਸ ਦਸਵੰਧ ਨਾਲ ਕੀਤੀ ਜਾਣ ਵਾਲੀ ਮਦਦ/ help ਦੀ ਦਿਸ਼ਾ ਬਾਰੇ ਹੈ ਕਿ “ਪਹਿਲ preference” ਗੁਰਸਿਖਾਂ ਬਾਰੇ ਹੈ ਜਾਂ ਨਹੀਂ? ਕੀ ਅਤਿ ਗਰੀਬ ਗੁਰਸਿੱਖ/ ਸਿਕਲੀਗਰ ਸਿੱਖ ਤੇ ਹੋਰ ਆਰਥਿਕ ਤੌਰ ਤੇ ਪਛੜੇ ਸਿੱਖ “ਸਰਬਤ” ਵਿੱਚ ਨਹੀਂ ਆਉਂਦੇ? ਖਾਲਸਾ ਪੰਥ ਦਾ ਪ੍ਰਗਟ ਹੋਣਾ, ਅਧਿਆਤਮਿਕ ਸੇਧ ਦੇ ਨਾਲ ਨਾਲ ਇਕ ਸਮਾਜਿਕ ਕਰਾਂਤੀ ਵੀ ਹੈ। ਗੁਰੂ ਨਾਨਕ ਸਾਹਿਬ ਦਾ ਇਹ ਸੰਦੇਸ਼ ਕੀ ਇਸ਼ਾਰਾ ਹੈ ਗੁਰੂ-ਪੰਥ ਵਾਸਤੇ, ਦਸਵੰਧ ਦੀ ਦਿਸ਼ਾ ਕਿਸ ਪਾਸੇ ਜਾਣੀ ਚਾਹੀਦੀ ਹੈ:
( GGS- 15) ਸਿਰੀਰਾਗੁ ਮਹਲਾ ੧ ॥
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥੪॥੩॥
ਕੀ ਪਹਿਲਾਂ ਹੀ ਰੱਜਿਆਂ ਨੂੰ ਰੋਕ ਰੋਕ ਕੇ ਹੋਰ ਰਜਾਈ ਜਾਣਾ ਹੈ ਜਾਂ ਇਨ੍ਹਾਂ ਗਰੀਬ ਸਿਖਾਂ ਦੀ ਮਦਦ ਕਰਨੀ ਹੈ? ਸਮੱਸਿਆ ਇਹ ਵੀ ਹੈ ਕਿ ਇਹ ਗੁਰਸਿੱਖ ਭਾਵੇਂ ਗਰੀਬ ਹਨ ਪਰ ਗੁਰਮਤਿ ਸਿਧਾਂਤਾਂ ਤੇ ਚਲਦਿਆਂ “ਉਹ ਮੰਗ ਨਹੀਂ ਸਕਦੇ “, ਉਹਨਾਂ ਕੋਲ ਜਾਣਾ ਵੀ ਗੁਰੂ-ਪੰਥ ਨੂੰ ਆਪ ਪੈਣਾ। ਸਵਾਲ ਸਾਡੇ ਸਾਹਮਣੇ ਇਹ ਹੈ।
ਆਦਰ ਸਹਿਤ,
ਕਰਨੈਲ ਸਿੰਘ।
ਦਾਸ ਦੀ ਸਮਝ ਅਨੁਸਾਰ ਦਸਵੰਧ ਲੋੜਵੰਦਾਂ ਨੂੰ ਦੇਣਾ ਹੈ। ਉਹ ਸਿੱਖ ਵੀ ਹੋ ਸਕਦੇ ਹਨ ਤੇ ਹੋਰ ਵੀ। ਮਾਪਦੰਡ ਲੋੜਵੰਦ ਹੈ ਨਾਂਹ ਕੇ ਉਸ ਮਨੁੱਖ ਦਾ ਧਰਮ, ਕੌਮ ਜਾਂ ਜਾਤ ਆਦਿ ਕਿਉਂਕਿ ਗੁਰਬਾਣੀ ਮਨੁੱਖਤਾ ਦੀ ਗੱਲ ਕਰਦੀ ਹੈ। ਫ਼ੈਸਲਾ ਦਸਵੰਧ ਦੇਣ ਵਾਲੇ ਮਨੁੱਖ ਨੇ ਕਰਨਾ ਹੈ। ਗੁਰਬਾਣੀ ਸਿਖਾਉਂਦੀ ਹੈ:-
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਸਤਿਕਾਰਯੋਗ ਕੁਲਵਿੰਦਰ ਸਿੰਘ ਜੀ, ਗੁਰਮਤਿ ਅਨੁਸਾਰ ਸੰਸਾਰ ਵਿੱਚ ਦੋ ਹੀ ਤਰ੍ਹਾਂ ਦੇ ਵਿਅਕਤੀ ਹਨ: ਗੁਰਮੁੱਖ ਤੇ ਮਨਮੁੱਖ। ਜਿਸ ਮਨੁੱਖ ਦੀ ਸੋਚ ਮਨੁੱਖਤਾ ਨੂੰ “ਧਰਮ, ਕੌਮ ਜਾਂ ਜਾਤ ਆਦਿ” ਦੇ ਮਾਪਦੰਡ ਤੇ ਉੱਚਾ/ਨੀਵਾਂ ਪਰਖਦੀ ਹੈ, ਉਹ ਮਨਮੁੱਖਾਂ ਦੇ ਸਮੂਹ ਚ ਗਿਣਿਆ ਜਾਵੇਗਾ। ਸਵਾਲ ਬੜਾ ਸਪਸ਼ਟ ਹੈ ਕਿ ਇਨ੍ਹਾਂ ਦੋਹਾਂ ਵਿੱਚੋਂ ਮਦਦ ਕਰਨ ਲਈ ਕਿਸਨੂੰ ਪਹਿਲ preference ਦਿੱਤੀ ਜਾਵੇ?
ਆਦਰ ਸਹਿਤ,
ਕਰਨੈਲ ਸਿੰਘ।
ਦਾਸ ਦੀ ਸਮਝ ਅਨੁਸਾਰ ਗੱਲ ਗੁਰਮੁਖ ਜਾਂ ਮਨਮੁਖ ਦੀ ਨਹੀਂ ਹੋ ਰਹੀ ਹੈ। ਗੱਲ ਤਾਂ ਲੋੜਵੰਦ ਤੇ ਰਜੇ ਹੋਏ ਮਨੁੱਖ ਦੀ ਹੋ ਰਹੀ ਹੈ। ਮਦਦ ਲੋੜਵੰਦ ਮਨੁੱਖਾਂ ਦੀ ਹੋਣੀ ਚਾਹੀਦੀ ਹੈ ਨਾਂਹ ਕੇ ਰਜੇ ਹੋਏ ਮਨੁੱਖਾਂ ਦੀ। ਲੋੜਵੰਦਾਂ ਵਿਚ ਗੁਰਮੁਖ ਕੌਣ ਹੈ ਤੇ ਮਨਮੁਖ ਕੌਣ ਹੈ, ਇਸ ਦਾ ਫੈਸਲਾ ਕਿਸ ਮਾਪਦੰਡ ਨਾਲ ਕੀਤਾ ਜਾ ਸਕਦਾ ਹੈ? ਇਹ ਦਾਸ ਦੀ ਸਮਝ ਤੋਂ ਬਾਹਰ ਹੈ ਜੀ। ਤੁਸੀਂ ਸਮਝਾਉਣ ਦੀ ਕ੍ਰਿਪਾਲਤਾ ਕਰਨੀ ਜੀ।
Respected scholars, (Translations in srigranth.org page 317 by Professor Sahib Singh ji) are being reproduced with thanks to them, for your ready consideration. Please decide the question after fully understanding the directive of our Guru.
(GGS- 317) ਮਃ ੪ ॥
ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥ ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ ਸਤਿਗੁਰ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥ ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥ ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥ ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥ ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥ ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥
(Translations in srigranth.org page 317 by Professor Sahib Singh ji)
ਸਤਿਗੁਰੂ ਦੇ ਹਿਰਦੇ ਦਾ ਭੇਤ ਮਨੁੱਖ ਦੀ ਸਮਝ ਵਿਚ ਨਹੀਂ ਪੈ ਸਕਦਾ ਕਿ ਸਤਿਗੁਰੂ ਨੂੰ ਕੀਹ ਚੰਗਾ ਲੱਗਦਾ ਹੈ (ਸੋ ਇਸ ਤਰ੍ਹਾਂ ਸਤਿਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਕਠਨ ਹੈ);
(ਪਰ ਹਾਂ) ਸਤਿਗੁਰੂ ਸੱਚੇ ਸਿੱਖਾਂ ਦੇ ਹਿਰਦੇ ਵਿਚ ਵਿਆਪਕ ਹੈ, ਜੋ ਮਨੁੱਖ ਉਹਨਾਂ ਦੀ (ਸੇਵਾ ਦੀ) ਤਾਂਘ ਕਰਦਾ ਹੈ ਉਹ ਸਤਿਗੁਰੂ ਪ੍ਰਸੰਨਤਾ ਦੇ (ਹਲਕੇ) ਵਿਚ ਆ ਜਾਂਦਾ ਹੈ,
(ਕਿਉਂਕਿ) ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ, ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ।
ਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ, ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ,
(ਪਰ) ਜੋ ਮਨੁੱਖ ਸਤਿਗੁਰੂ ਦੀ ਹਜ਼ੂਰੀ ਵਿਚ ਚਿੱਤ ਜੋੜ ਕੇ (ਸੇਵਾ ਦੀ ਘਾਲ) ਘਾਲੇ, ਗੁਰਸਿੱਖ ਉਸ ਦੀ ਕਾਰ ਕਮਾਉਂਦਾ ਹੈ।
ਜੋ ਮਨੁੱਖ ਫ਼ਰੇਬ ਕਰਨ ਆਉਂਦਾ ਹੈ ਤੇ ਫ਼ਰੇਬ ਦੇ ਖ਼ਿਆਲ ਵਿਚ ਚਲਾ ਜਾਂਦਾ ਹੈ, ਉਸ ਦੇ ਨੇੜੇ ਗੁਰੂ ਕਾ ਸਿੱਖ ਉੱਕਾ ਹੀ ਨਹੀਂ ਆਉਂਦਾ।
ਨਾਨਕ ਆਖ ਕੇ ਸੁਣਾਂਦਾ ਹੈ (ਭਾਵ, ਜ਼ੋਰ ਦੇ ਕੇ ਸੁਣਾਂਦਾ ਹੈ ਕਿ) ਨਿਰੋਲ ਸੱਚੀ ਵਿਚਾਰ (ਦੀ ਗੱਲ ਇਹ ਹੈ ਕਿ)
ਸਤਿਗੁਰੂ ਦਾ ਮਨ ਪਤੀਜਣ ਤੋਂ ਬਿਨਾ (ਭਾਵ, ਗੁਰ-ਅਸ਼ੇ ਦੇ ਵਿਰੁੱਧ) ਜੋ ਮਨੁੱਖ (ਠੱਗੀ ਆਦਿਕ ਕਰ ਕੇ ਗੁਰਸਿੱਖਾਂ ਪਾਸੋਂ) ਕੰਮ ਕਰਾਏ (ਭਾਵ, ਆਪਣੀ ਸੇਵਾ ਕਰਾਏ), ਉਹ ਬੜਾ ਦੁੱਖ ਪਾਉਂਦਾ ਹੈ ॥੨॥
The sublime state of the True Guru is not known; no one knows what pleases the Perfect True Guru.
Deep within the hearts of His GurSikhs, the True Guru is pervading. The Guru is pleased with those who long for His Sikhs.
As the True Guru directs them, they do their work and chant their prayers. The True Lord accepts the service of His GurSikhs.
But those who want the GurSikhs to work for them, without the Order of the True Guru – the Guru’s Sikhs shall not come near them again.
One who works diligently for the Guru, the True Guru – the GurSikhs work for him.
One who comes to deceive, who rises up and goes out to deceive – the GurSikhs shall never come near him.
Nanak proclaims and announces this wisdom of God.
One who is not pleasing to the Mind of the True Guru may do his deeds, but that being will only suffer in terrible pain. ||2|