Does Sikhism preach conversion?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Sikhism does not preach conversion. Sikh Gurus never promoted proselytism. Sikhism is a faith that teaches us to be good human beings and to be true to what we do in our lives.
ਸਤਿਕਾਰ ਯੋਗ ਵੀਰ ਚਰਨਦੀਪ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਕੀ ਸਿੱਖੀ ਦੂਜਿਆਂ ਵਿਚ ਧਰਮ ਪਰਿਵਰਤਨ ਦਾ ਪ੍ਰਚਾਰ ਕਰਦੀ ਹੈ?
ਇਸ ਦਾ ਸਿੱਧਾ ਜਿਹਾ ਜਵਾਬ ਹੈ ਕਿ ਨਹੀਂ ਜੀ, ਬਿਲਕੁਲ ਵੀ ਨਹੀਂ। ਵਿਦਵਾਨ ਭੈਣ ਰਮਨੀਤ ਕੌਰ ਜੀ ਨੇ ਸੰਖੇਪ ਵਿਚ ਬਹੁਤ ਸੁੰਦਰ ਜਵਾਬ ਦਿੱਤਾ ਹੈ।
ਅੱਗੇ ਦਾਸ ਆਪਣੀ ਸਮਝ ਅਨੁਸਾਰ ਇਹ ਕਹਿਣਾ ਚਾਹੁੰਦਾ ਹੈ ਕਿ ਜੋ ਮਨੁੱਖ (ਆਦਮੀ ਅਤੇ ਔਰਤਾਂ) ਸਿੱਖੀ ਸਰੂਪ ਵਿਚ ਹਨ ਤੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ, ਜੇ ਹੇਠਾਂ ਦਿੱਤੇ ਸ਼ਬਦ ਨੂੰ ਆਪਣਾ ਆਦਰਸ਼ ਮੰਨ ਲੈਣ ਤੇ ਆਪਣਾ ਜੀਵਨ ਇਸ ਅਨੁਸਾਰ ਢਾਲ ਕੇ ਆਪਣਾ ਆਚਰਣ ਇੰਨਾ ਉੱਚਾ ਚੁੱਕ ਲੈਣ ਤਾਂ ਕੋਈ ਕਾਰਨ ਨਹੀਂ ਕਿ ਹਰ ਮਨੁੱਖ ਸੋਚਣ ਲਈ ਮਜ਼ਬੂਰ ਹੋ ਜਾਵੇਗਾ ਕਿ ਇਹ ਕਿਹੜੇ ਦਰਖ਼ਤ ਦੇ ਅੰਬ ਹਨ, ਜੋ ਇੰਨੇ ਵਧੀਆ ਤੇ ਮਿੱਠੇ ਹਨ। ਫ਼ਿਰ ਉਹ ਆਪਣੇ ਆਪ ਹੀ ਸਿੱਖੀ ਵੱਲ ਖਿੱਚੇ ਜਾਣਗੇ ਤੇ ਕੋਈ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਨ ਦੀ ਲੋੜ ਪਵੇਗੀ। ਆਪਣੇ ਆਪ ਹੀ ਇਹ ਹੋ ਜਾਵੇਗਾ। ਵਿਚਾਰ ਕਰਨੀ ਜੀ।
ਆਦਰ ਸਹਿਤ,
ਆਪ ਦਾ ਵੀਰ
—————————
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥ ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥ ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥ {ਪੰਨਾ 266}
ਅਰਥ: (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) = ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।
ਸਤਸੰਗ ਵਿਚ (ਰਹਿ ਕੇ) ਭੈੜੀ ਮਤਿ (ਰੂਪ) ਮੈਲ ਦੂਰ ਕੀਤੀ ਜਾਏ = ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ।
ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ = ਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ। ਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ = (ਪ੍ਰਭੂ ਦੇ ਜਸ ਦੀ ਇਹ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ।
ਹੇ ਨਾਨਕ! ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ।8।3।