ਪਿਉ ਦਾਦੇ ਜੇਵਿਹਾ ਪੋਤਾ…..ਇਸ ਪੰਕਤੀ ਵਿਚ ਪਿਉ ਦਾਦਾ ਅਤੇ ਪੋਤਾ ਕੌਣ ਹਨ?
ਪਿਉ ਦਾਦੇ ਜੇਵਿਹਾ ਪੋਤਾ
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਪਿਉ ਦਾਦੇ ਜੇਵਿਹਾ ਪੋਤਾ…..ਇਸ ਪੰਕਤੀ ਵਿਚ ਪਿਉ ਦਾਦਾ ਅਤੇ ਪੋਤਾ ਕੌਣ ਹਨ?
ਇਹ ਪੰਕਤੀਆਂ ਰਾਮਕਲੀ ਕੀ ਵਾਰ ਵਿਚੋਂ ਹਨ।
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ।।
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ।।(966)
ਇਸ ਵਾਰ ਵਿੱਚ ਭਾਈ ਬਲਵੰਡ ਜੀ ਅਤੇ ਭਾਈ ਸਤਾ ਜੀ ਨੇ ਜੋਤ ਜੁਗਤ ਦੀ ਗੱਲ ਸਮਝਾਈ ਹੈ।ਇਸ ਵਿੱਚ ਧੰਨ ਗੁਰੂ ਅਮਰਦਾਸ ਜੀ ਦਾ ਜਿਕਰ ਕੀਤਾ ਹੈ।ਇਸ ਵਿੱਚ ਗੁਰਮਤਿ ਦੀ ਬੰਸਾਵਲੀ ਦੀ ਗੱਲ ਕਰਦਿਆਂ ਭਾਈ ਸਤਾ ਜੀ ਦੱਸ ਰਹੇ ਹਨ ਕਿ ਪਿਤਾ ਗੁਰੂ ਅੰਗਦ ਸਾਹਿਬ ਜੀ ਦਾਦਾ ਗੁਰੂ ਨਾਨਕ ਸਾਹਿਬ ਜੀ ਵਾਂਗ ਅੱਜ ਗੁਰੂ ਅਮਰਦਾਸ ਜੀ ਵੀ ਪੋਤਰੇ ਦੇ ਰੂਪ ਵਿੱਚ ਪਰਵਾਨ ਹੋ ਗਏ ਹਨ।ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਦਾਦਾ
ਗੁਰੂ ਅੰਗਦ ਸਾਹਿਬ ਜੀ ਨੂੰ ਪਿਤਾ ਅਤੇ ਗੁਰੂ ਅਮਰਦਾਸ ਜੀ ਨੂੰ ਪੋਤਰਾ ਕਿਹਾ ਗਿਆ ਹੈ।