What does the word “Ghar” mean in Guru Granth Sahib Ji?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What does the word “Ghar” mean in Guru Granth Sahib Ji?
ਸਤਿਕਾਰ ਯੋਗ ਇੰਦਰਜੀਤ ਚਾਹਲ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਆਏ ਸਿਰਲੇਖਾਂ ਵਿਚ ਘਰ ਦਾ ਸਬੰਧ ਕੀਰਤਨ ਨਾਲ ਹੈ। ਗੁਰਮਤਿ ਸੰਗੀਤ ਵਿਚ ਇਸ ਨੂੰ ਦੋ ਅਰਥਾਂ ਵਿਚ ਦੇਖਿਆ ਗਿਆ ਹੈ – ਤਾਲ ਤੇ ਸਵਰ। ਗੁਰੂ ਗ੍ਰੰਥ ਸਾਹਿਬ ਵਿਚ 1 ਤੋਂ 17 ਤੱਕ ਘਰ ਲਿਖੇ ਹਨ। ਇਸ ਤੋਂ ਗਾਇਨ ਕਰਨ ਵਾਲੇ ਨੂੰ ਸੂਚਨਾ ਮਿਲਦੀ ਹੈ ਕਿ ਇਸ ਸ਼ਬਦ ਨੂੰ ਇੰਨੇਂ ਨੰਬਰ ਦੇ ਸਵਰ-ਪਰਸਾਰ ਅਰਥਾਤ ਘਰ ਅਨੁਸਾਰ ਗਾਉਣਾ ਹੈ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ