ਕੀ ਗੁਰੂ ਗੋਬਿੰਦ ਸਿੰਘ ਜੀ ਨੇ ਹੇਮਕੁੰਟ ਪਰਬਤ ‘ਤੇ ‘ਕਾਲੀ ਦੇਵੀ’ ਦੀ ਪੂਜਾ ਕੀਤੀ ਸੀ ਜਿੱਥੇ ਗੁਰੂ ਜੀ ਨੇ ਲੰਬੇ ਸਮੇਂ ਤੱਕ ਸਿਮਰਨ ਕੀਤਾ ਸੀ, ਜਿਵੇਂ ਕਿ RSS ਦੁਆਰਾ ਦਾਅਵਾ ਕੀਤਾ ਗਿਆ ਹੈ?
ਕੀ ਗੁਰੂ ਗੋਬਿੰਦ ਸਿੰਘ ਜੀ ਨੇ ਹੇਮਕੁੰਟ ਪਰਬਤ ‘ਤੇ ‘ਕਾਲੀ ਦੇਵੀ’ ਦੀ ਪੂਜਾ ਕੀਤੀ ਸੀ ਜਿੱਥੇ ਗੁਰੂ ਜੀ ਨੇ ਲੰਬੇ ਸਮੇਂ ਤੱਕ ਸਿਮਰਨ ਕੀਤਾ ਸੀ, ਜਿਵੇਂ ਕਿ RSS ਦੁਆਰਾ ਦਾਅਵਾ ਕੀਤਾ ਗਿਆ ਹੈ?
Share
ਸਤਿਕਾਰਯੋਗ ਵੀਰ/ ਭੈਣ ਜੀ
ਤੁਸੀਂ ਸੁਆਲ ਬਹੁਤ ਹੀ ਵਧੀਆ ਕੀਤਾ ਹੈ ਪਰ ਆਪ ਜੀ ਨੂੰ ਇਸ ਗੱਲ ਦਾ ਗਿਆਨ ਵੀ ਜਰੂਰ ਹੋਵੇਗਾ ਕਿ ਹੇਮਕੁੰਟ ਪਰਬਤ ਦਾ ਜੋ ਇਤਿਹਾਸ ਹੈ ਉਸ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਨਾਲ ਜੋੜਿਆ ਜਾਂਦਾ ਹੈ ਜਦੋਂ ਕਿ ਗੁਰਬਾਣੀ ਤਾਂ ਇਸੇ ਜਨਮ ਦੀ ਗੱਲ ਕਰਦੀ ਹੈ, ਜੋ ਵੀ ਹੈ ਅਸੀਂ ਇਸ ਜੀਵਨ ਵਿੱਚ ਹੀ ਕਰਨਾ ਹੈ ਸੋ ਇਹ ਸਭ ਮਿਥਿਹਾਸਕ ਕਹਾਣੀਆਂ ਸੁਣਾਕੇ ਸਾਨੂੰ ਗੁੰਮਰਾਹ ਕੀਤਾ ਜਾਂਦਾ ਹੈ ।ਸਾਡੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਸਾਡੇ ਰਾਹ ਦਸੇਰੇ ਹਨ ਸੋ ਆਪਾਂ ਹਰ ਸੁਆਲ ਦਾ ਜੁਆਬ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੁੱਛਣਾ ਹੈ।ਸਤਿਗੁਰੂ ਜੀ ਨੇ ਤਾਂ ਇਸ ਜਨਮ ਦੀ ਗੱਲ ਕੀਤੀ ਹੈ, ਇਸੇ ਜਨਮ ਵਿੱਚ ਰਹਿੰਦਿਆਂ ਅਸੀਂ ਆਪਣਾ ਆਪ ਕਿਵੇਂ ਗੁਰੂ ਦੇ ਲੇਖੇ ਲਾਉਣਾ ਹੈ ਮਾਨਵਤਾ ਦੀ ਸੇਵਾ ਕਿਵੇਂ ਕਰਨੀ ਹੈ ਇਸ ਗੱਲ ਤੇ ਜਿਆਦਾ ਧਿਆਨ ਦੇਣ ਦੀ ਲੋੜ ਹੈ।
Sat Sri AKal Mandeep ji.Fir Hemkunt Sahib da ki itihaas hai.Bachhe puchde me te uhnannu ki dasna chahida
ਸਤਿਕਾਰਯੋਗ ਭੇਣ ਜੀ
ਇਸ ਜਗ੍ਹਾ ਨੂੰ ਇਹ ਕਹਿਕੇ ਪ੍ਰਚਾਰਿਆ ਗਿਆ ਹੈ ਇਥੇ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿੱਚ ਭਗਤੀ ਕੀਤੀ।ਪਹਿਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਪਿਛਲੇ ਜਨਮ ਨੂੰ ਮੰਨਦੀ ਹੀ ਨਹੀਂ ਪਰ ਇੱਕ ਪਲ ਲਈ ਜੇ ਮੰਨ ਵੀ ਲਿਆ ਜਾਵੇ ਤਾਂ ਕੀ ਪਿਛਲੇ ਜਨਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਸਨ।ਗੁਰਤਾ ਗੱਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲ ਦੀ ਉਮਰ ਵਿੱਚ ਮਿਲੀ ਮਤਲਬ ਗੁਰੂ ਗੋਬਿੰਦ ਸਿੰਘ ਜੀ ਉਸ ਵਕਤ ਗੁਰੂ ਹੋਏ ਫਿਰ ਪਿਛਲੇ ਜਨਮ ਦਾ ਜਾਂ ਉਸ ਤੋਂ ਪਹਿਲਾਂ ਗੁਰੂ ਮੰਨਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।ਅਸੀਂ ਤਾਂ ਦਸਾਂ ਪਾਤਸ਼ਾਹੀਆਂ ਨੂੰ ਉਸ ਵਕਤ ਤੋਂ ਗੁਰੂ ਮੰਨਦੇ ਹਾਂ ਜਦੋਂ ਉਹ ਗੁਰੂ ਜੋਤਿ ਦੇ ਵਾਰਸ ਬਣੇ।ਦੂਸਰੇ ਹੇਮਕੁੰਟ ਬਾਰੇ ਸਭ ਤੋਂ ਪਹਿਲਾਂ ਨਿਰਮਲਾ ਤਾਰਾ ਸਿੰਘ ਨਰੋਤਮ ਨੇ ਉਨ੍ਹਾਂ ਦੀ ਕਿਤਾਬ ਗੁਰ ਤੀਰਥ ਸੰਗ੍ਰਹਿ ਵਿੱਚ 1884 ਵਿੱਚ ਲਿਖਿਆ ਸੀ, ਬਾਅਦ ਵਿੱਚ 1929 ਵਿੱਚ ਭਾਈ ਵੀਰ ਸਿੰਘ ਨੇ ਕਲਗੀਧਰ ਚਮਤਕਾਰ ਵਿੱਚ ਇਸ ਦਾ ਜਿਕਰ ਕੀਤਾ।ਇਸ ਦੀ ਮੁੱਢਲੀ ਇਮਾਰਤ 1960 ਵਿੱਚ ਬਣਨੀ ਸ਼ੁਰੂ ਹੋਈ ਅਤੇ ਤਕਰੀਬਨ 1977-78 ਵਿੱਚ ਇਥੇ ਲੋਕ ਜਾਣੇ ਸ਼ੁਰੂ ਹੋਏ ਸਨ।ਪਰ ਇਥੋਂ ਦਾ ਸਾਡੇ ਇਤਿਹਾਸ ਨਾਲ ਕੋਈ ਵੀ ਸੰਬੰਧ ਨਹੀਂ ਹੈ।
ਦੂਸਰੇ ਤੁਸੀਂ 84 ਲੱਖ ਜੂਨਾਂ ਬਾਰੇ ਪੁੱਛਿਆ ਹੈ ਦੇਖੋ ਜਿਸ ਸਮੇਂ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਉਸ ਸਮੇਂ ਪਿਛਲੇ ਜਨਮ, ਚੌਰਾਸੀ ਲੱਖ ਜੂਨਾਂ ਆਦਿ ਦੀਆਂ ਕਹਾਣੀਆਂ ਬਹੁਤ ਪ੍ਰਚਲਿਤ ਸਨ ।ਗੁਰੂ ਸਾਹਿਬ ਜੀ ਨੇ ਉਦਾਹਰਣ ਜਰੂਰ ਉਹ ਲਈਆਂ ਹਨ ਪਰ ਉਪਦੇਸ਼ ਆਪਣਾ ਦਿੱਤਾ ਹੈ, ਇਹ ਗੱਲਾਂ ਸਿਰਫ ਉਦਾਹਰਣ ਵਜੋਂ ਲਈਆਂ ਹਨ।ਬਾਕੀ ਸਾਡੇ ਕਿਛੁ ਸੁਣੀਐ ਕਿਛੁ ਕਹੀਐ ਜੂਮ ਸੈਸ਼ਨ ਚੱਲਦੇ ਹਨ ਤੁਸੀਂ ਉਸ ਵਿੱਚ ਆਉ ਤੇ ਗਰਮੱਤ ਅਨੁਸਾਰ ਆਪਣੇ ਹਰ ਸੁਆਲ ਦਾ ਜੁਆਬ ਲੈ ਸਕਦੇ ਹੋ।
https://us02web.zoom.us/j/6355055124?pwd=3rWy1Kaj8EAryMGoa7Q6jH_05hWHLI.1
ਇਹ ਲਿੰਕ ਹੈ ਹਰ ਬੁੱਧਵਾਰ ਇੰਡੀਆ ਦੇ ਰਾਤ ਦੇ 9 ਵਜੇ ਇਹ ਮੀਟਿੰਗ ਹੁੰਦੀ ਹੈ ਤੁਸੀਂ ਇਸ ਵਿੱਚ ਜਰੂਰ ਆਉ।ਬਾਕੀ ਕੋਈ ਵੀ ਸੁਆਲ ਪੁੱਛਣ ਲਈ sikhwisdom ਨਾਲ ਸਦਾ connect ਰਹੋ।
ਆਪ ਜੀ ਦੇ ਸੁਆਲਾਂ ਦਾ ਜੁਆਬ ਦੇਣ ਦੀ ਕੋਸ਼ਿਸ਼ ਕੀਤੀ ਹੈ।
Always be connected to Sikhwisdom.
Ik sawal hor bhenji dasan di kirpalta karo ki agar gurbani is Janam di gal kardi hai te 84 lakh junan da zikar kis bare hai
ਮੈਂ ਜਰੂਰ ਦੱਸਦੀ ਹਾਂ ਜੀ….
Thankyou so much ji…always helpful.🙏🙏
Though the idiom of 84 have been used. But it has also been specifically clarified that there are unlimited types of living beings.
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥ Jap – 7
Thanku ji
G Gobind Singh did not go to Hemkund He was not the pujari of Kali He believed in oneness and was a panethiest ( the oneness that resides in everyone) These r all karamkand myth illusion and a trap by the RSS to confuse and divert us from the teachings of Nanak