ਸਿੱਖਾਂ ਲਈ ਕਿਹੜੀਆਂ ਥਾਵਾਂ ਪਵਿੱਤਰ ਹਨ? Which places are sacred for the Sikhs?
ਸਿੱਖਾਂ ਲਈ ਕਿਹੜੀਆਂ ਥਾਵਾਂ ਪਵਿੱਤਰ ਹਨ? Which places are sacred for the Sikhs?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਸਿੱਖਾਂ ਲਈ ਕਿਹੜੀਆਂ ਥਾਵਾਂ ਪਵਿੱਤਰ ਹਨ?
ਜ਼ਿਆਦਾ ਕੁੱਝ ਨਾਂਹ ਕਹਿਕੇ ਦਾਸ ਤੁਹਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 976 ਤੇ ਨਟ ਰਾਗ ਵਿਚ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਸਾਹਿਬ ਦੇ ਉਚਾਰਨ ਕੀਤੇ ਸ਼ਬਦ ਦੀਆਂ ਸਿਰਫ਼ ਦੋ ਪੰਕਤੀਆਂ ਤੇ ਉਨ੍ਹਾਂ ਦੇ ਅਰਥਾਂ ਵੱਲ ਦਿਵਾਉਣਾ ਚਾਹੁੰਦਾ ਹੈ ਜਿਸ ਵਿਚ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਜਿਹੜੀ ਜਿਹੜੀ ਜਗ੍ਹਾ ਤੇ ਮਨੁੱਖ ਤੇਰੇ ਗੁਣ ਗਾਉਂਦੇ ਹਨ, ਉਹ ਸਾਰੀਆਂ ਥਾਵਾਂ ਪਵਿੱਤਰ ਹਨ। ਤੁਹਾਡਾ ਅੱਗੇ ਕੋਈ ਹੋਰ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
—————————-
ਜੋ ਤੁਮਰੇ ਗੁਨ ਗਾਵਹਿ ਸੁਆਮੀ ਹਉ ਬਲਿ ਬਲਿ ਬਲਿ ਤਿਨਗੇ ॥ ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ ॥੩॥ (ਪੰਨਾ 976)
ਹੇ ਸੁਆਮੀ! ਜਿਹੜੇ ਭੀ ਮਨੁੱਖ ਤੇਰੇ ਗੁਣ ਗਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। ਹੇ ਪ੍ਰਭੂ! ਜਿੱਥੇ ਜਿੱਥੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਲੱਗ ਗਈ, ਤੂੰ ਉਹ ਸਾਰੇ ਥਾਂ ਪਵਿੱਤਰ ਕਰ ਦਿੱਤੇ।3।