Please explain me this
Thanks in advance
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
As per Gurbani metaphorically we are all females and only male is the Creator.
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ।। AGGS 591
Is Jag Mhi Purakh Ek Hai Hor Sagli Naar Sbayi ||
Sogagan is that Nari who is not only married but both husband and wife are in unison. In the above Tuk Guru is explaining that person (Nari) is sohagan who is living life as per spiritual teachings of the Guru (Gurmukh). That person (Nari) is in unison with the Godly Virtues and is always in bliss, always Sohagan.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
ਸਤਿਕਾਰ ਯੋਗ ਵਿਦਵਾਨ ਵੀਰ ਡਾਕਟਰ ਕਾਲਾ ਸਿੰਘ ਜੀ ਨੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਬਹੁਤ ਸੁਹਣੇ ਲਫ਼ਜ਼ਾਂ ਵਿਚ ਅੱਗੇ ਹੀ ਦੇ ਦਿੱਤਾ ਹੈ।
ਸ਼ਾਇਦ ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਇਹ ਸਲੋਕ ਚੋਥੇ ਗੁਰੂ ਸਰੀਰ ਗੁਰੂ ਰਾਮਦਾਸ ਸਾਹਿਬ ਦੀ ਉਚਾਰੀ ਹੋਈ ਗਉੜੀ ਰਾਗ ਵਿਚ ਵਾਰ ਵਿਚੋਂ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 300 ਤੋਂ 318 ਤੇ ਦਰਜ ਹੈ। ਹਾਲਾਂ ਕਿ ਵਾਰ ਚੌਥੇ ਸਰੀਰ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰੀ ਹੋਈ ਹੈ ਤੇ ਇਸ ਵਿਚ ਕੁੱਲ 33 ਪਉੜੀਆਂ ਹਨ ਪਰ ਪਹਿਲੀਆਂ 26 ਪਉੜੀਆਂ ਚੌਥੇ ਸਰੀਰ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਹਨ, ਨੰ: 27 ਤੋਂ ਲੈ ਕੇ ਨੰ: 31 ਤਕ ਪੰਜ ਪਉੜੀਆਂ ਪੰਜਵੇਂ ਸਰੀਰ ਗੁਰੂ ਅਰਜਨ ਸਾਹਿਬ ਦੀਆਂ ਹਨ ਤੇ ਅਖ਼ੀਰਲੀਆਂ ਦੋ ਪਉੜੀਆਂ ਫਿਰ ਚੌਥੇ ਸਰੀਰ ਗੁਰੂ ਰਾਮਦਾਸ ਸਾਹਿਬ ਜੀ ਦੀਆਂ। ਸੋ 33 ਪਉੜੀਆਂ ਵਿਚੋਂ 28 ਪਉੜੀਆਂ ਚੌਥੇ ਸਰੀਰ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਹਨ। ਪਹਿਲਾਂ ਪਹਿਲ ਇਹ ਵਾਰ 28 ਪਉੜੀਆਂ ਦੀ ਹੀ ਸੀ, ਪਿਛੋਂ ਪੰਜਵੇਂ ਸਰੀਰ ਗੁਰੂ ਅਰਜਨ ਸਾਹਿਬ ਨੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਵਕਤ ਪਉੜੀ ਨੰ: 26 ਦੇ ਨਾਲ ਆਪਣੀਆਂ ਪੰਜ ਪਉੜੀਆਂ ਹੋਰ ਰਲਾਈਆਂ।
ਜਿਸ ਸਲੋਕ ਦੇ ਬਾਰੇ ਤੁਸੀਂ ਸਵਾਲ ਕੀਤਾ ਹੈ, ਉਸ ਦੇ ਨਾਲ ਜੁੜੀ ਹੋਈ ਅੱਗਲੀ ਪਉੜੀ ਵੀ ਹੈ, ਜਿਸ ਦਾ ਮੂਲ ਪਾਠ ਤੇ ਅਰਥ ਵੀ ਦੇ ਰਿਹਾ ਹਾਂ। ਉਮੀਦ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਸਮਝਣ ਵਿਚ ਸਹੂਲੀਅਤ ਹੋਵੇਗੀ।
ਆਦਰ ਸਹਿਤ,
ਆਪ ਦਾ ਵੀਰ
———————
ਮਃ ੪ ॥ ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥ ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥ {ਪੰਨਾ 309}
ਅਰਥ: ਸਤਿਗੁਰੂ ਦੇ ਸਨਮੁਖ ਰਹਿ ਕੇ ਜਿਨ੍ਹਾਂ ਨੂੰ ਪ੍ਰਕਾਸ਼-ਰੂਪ ਪ੍ਰਭੂ ਮਿਲ ਪਿਆ ਹੈ, ਉਹ ਜੀਵ-ਇਸਤ੍ਰੀਆਂ ਵੱਡੇ ਭਾਗਾਂ ਵਾਲੀਆਂ ਤੇ ਜੀਊਂਦੇ ਖਸਮ ਵਾਲੀਆਂ ਹਨ। ਹੇ ਨਾਨਕ! ਨਾਮ ਵਿਚ ਲੀਨ ਹੋਇਆਂ ਉਹਨਾਂ ਦੇ ਹਿਰਦੇ ਦੀ ਜੋਤਿ ਜਗ ਪੈਂਦੀ ਹੈ।2।
ਪਉੜੀ ॥ ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥ ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥ ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥ {ਪੰਨਾ 309}
ਅਰਥ: ਇਹ ਸਾਰਾ (ਮਨੁੱਖਾ) ਸਰੀਰ ਧਰਮ (ਕਮਾਉਣ ਦੀ ਥਾਂ) ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ। ਇਸ (ਸਰੀਰ) ਵਿਚ (ਦੈਵੀ ਗੁਣ-ਰੂਪ) ਗੁੱਝੇ ਲਾਲ ਲੁਕੇ ਹੋਏ ਹਨ। ਸਤਿਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ (ਭਾਵ, ਡੂੰਘੀ ਵਿਚਾਰ ਨਾਲ) ਕੱਢਦਾ ਹੈ। (ਜਦੋਂ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ) ਤਦੋਂ ਇਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ (ਇਸ ਤਰ੍ਹਾਂ) ਰਵਿਆ ਹੋਇਆ ਪਛਾਣਦਾ ਹੈ, ਜਿਵੇਂ ਤਾਣੇ ਤੇ ਪੇਟੇ ਵਿਚ ਇੱਕੋ ਸੂਤਰ ਹੁੰਦਾ ਹੈ। (ਤਦੋਂ ਉਹ ਸੇਵਕ ਸਾਰੇ ਸੰਸਾਰ ਵਿਚ) ਇਕ ਹਰੀ ਨੂੰ ਹੀ ਵੇਖਦਾ ਹੈ, ਇਕ ਹਰੀ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੀ ਕੰਨੀਂ ਇਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ। ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ। 16।