Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/ Questions/Q 168695
Next
In Process

Sikh Wisdom Latest Questions

Asked: May 8, 20232023-05-08T23:30:37+00:00 2023-05-08T23:30:37+00:00In: Gurbani

ਸਮਾਜ ਵਿੱਚ ਵਿਚਰਦਿਆਂ ਹਰੇਕ ਵਿਅਕਤੀ ਇਕ ਦੂਜੇ ਤੇ ਨਿਰਭਰ ਹੈ। ਸਾਰੀ ਗੁਰਮਤਿ ਸਮਾਜਿਕ ਜੀਵਨ ਜਿਉਦਿਆਂ ਵਿਕਾਰਾਂ ਤੋਂ ਮੁਕਤ ਹੋਕੇ ਰਁਬੀ ਮੇਲ ਦਾ ਰਸਤਾ ਦਸਦੀ ਹੈ। ਇਸ ਰੌਸ਼ਨੀ ਵਿੱਚ ” ਪਰਾਇਆ ਬਾਰਿ” ਕੀ ਹੈ?

ਕਰਨੈਲ ਸਿੰਘ Karnail Singh
ਕਰਨੈਲ ਸਿੰਘ Karnail Singh

(Guru Granth Saheb – 1380)
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥

question/ praya baar
12
  • 2
  • 2
  • 12 12 Answers
  • 0 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    12 Answers

    • Voted
    • Oldest
    • Recent
    1. ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ
      2023-05-09T00:57:48+00:00Added an answer on May 9, 2023 at 12:57 am

      ਸਤਿਕਾਰ ਯੋਗ ਵੀਰ ਕਰਨੈਲ ਸਿੰਘ ਜੀ,
      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

      ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਫ਼ਰੀਦ ਜੀ ਦਾ ਸਲੋਕ, ਪਦ ਅਰਥ ਤੇ ਅਰਥ ਹੇਠਾਂ ਦੇ ਰਿਹਾ ਹੈ। ਜੋ ਗੱਲ ਸਮਝ ਆਉਂਦੀ ਹੈ, ਉਹ ਇਹ ਹੈ ਕਿ ਸ਼ੇਖ ਫ਼ਰੀਦ ਜੀ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਦੁਨਿਆਵੀ ਪਦਾਰਥਾਂ/ਲੋੜਾਂ (worldly needs) ਵਾਸਤੇ ਮੈਨੂੰ ਕਿਸੇ ਦਾ ਮੁਥਾਜ (dependent) ਨਾਂਹ ਬਣਾਈ ਤੇ ਮੇਰੇ ਤੇ ਬਖਸ਼ਿਸ਼ ਕਰਕੇ ਇਹ ਲੋੜਾਂ ਤੂੰ ਆਪ ਹੀ ਪੂਰੀਆਂ ਕਰੀਂ ਤਾਂ ਜੋ ਮੈਨੂੰ ਕਿਸੇ ਅੱਗੇ ਹੱਥ ਨਾਂਹ ਅੱਡਣਾ ਪਵੇ।

      ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।

      ਆਦਰ ਸਹਿਤ,
      ਆਪ ਦਾ ਵੀਰ
      ———————-
      ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥ {ਪੰਨਾ 1380}

      ਪਦ ਅਰਥ: ਬਾਰਿ = ਬੂਹੇ ਤੇ। ਬਾਰਿ ਪਰਾਇਐ = ਪਰਾਏ ਬੂਹੇ ਤੇ। ਬੈਸਣਾ = ਬੈਠਣਾ। ਸਾਂਈ = ਹੇ ਸਾਂਈ! ਏਵੈ = ਇਸੇ ਤਰ੍ਹਾਂ, (ਭਾਵ, ਦੂਜਿਆਂ ਦੇ ਬੂਹੇ ਤੇ) । ਸਰੀਰਹੁ = ਸਰੀਰ ਵਿਚੋਂ। ਜੀਉ = ਜਿੰਦ।

      ਅਰਥ: ਹੇ ਫਰੀਦ! (ਆਖ–) ਹੇ ਸਾਂਈਂ! (ਇਹਨਾਂ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਮੈਨੂੰ ਪਰਾਏ ਬੂਹੇ ਤੇ ਬੈਠਣ ਨਾਹ ਦੇਈਂ। ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ (ਭਾਵ, ਜੇ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਬਣਾਣਾ ਹੈ) ਤਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲੈ। 82।

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • ਕਰਨੈਲ ਸਿੰਘ Karnail Singh
        ਕਰਨੈਲ ਸਿੰਘ Karnail Singh
        2023-05-09T02:35:36+00:00Replied to answer on May 9, 2023 at 2:35 am

        ਕੁਲਵਿੰਦਰ ਸਿੰਘ ਜੀ, ਧੰਨਵਾਦ। ਸ਼ਾਇਦ ਏਸੇ ਵਿਚਾਰ ਦੀ ਪਰੋੜਤਾ ਕਰਦਿਆਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਨੇ ਸਾਨੂੰ ਆਰਥਿਕ ਨਿਰਭਰ ਹੋਣ ਲਈ ਕਿਰਤ ਕਰਨ ਲਈ ਕਿਹਾ ਹੈ, ਮੁਥਾਜੀ/ਮੰਗ-ਖਾਣ/ਭੀਖ ਮੰਗਣ ਤੋਂ ਵਰਜਿਆ ਹੈ :
        GGS- 1246)
        ਸਲੋਕ ਮਃ ੧ ॥
        ਗਿਆਨ ਵਿਹੂਣਾ ਗਾਵੈ ਗੀਤ ॥
        ਭੁਖੇ ਮੁਲਾਂ ਘਰੇ ਮਸੀਤਿ ॥
        ਮਖਟੂ ਹੋਇ ਕੈ ਕੰਨ ਪੜਾਏ ॥
        ਫਕਰੁ ਕਰੇ ਹੋਰੁ ਜਾਤਿ ਗਵਾਏ ॥
        ਗੁਰੁ ਪੀਰੁ ਸਦਾਏ ਮੰਗਣ ਜਾਇ ॥
        ਤਾ ਕੈ ਮੂਲਿ ਨ ਲਗੀਐ ਪਾਇ ॥
        ਘਾਲਿ ਖਾਇ ਕਿਛੁ ਹਥਹੁ ਦੇਇ ॥
        ਨਾਨਕ ਰਾਹੁ ਪਛਾਣਹਿ ਸੇਇ ॥੧॥
        —-
        ਤੁਹਾਨੂੰ ਗੁਰਮਤਿ ਦੀ ਕਾਫੀ ਸੋਝੀ ਹੈ, ਆਰਥਿਕ ਪਹਿਲੂ ਤੇ ਮੇਰੀ ਇਸ ਵੀਡੀਓ ਦਾ ਰੀਵੀਉ ਕਰਨ ਦੀ ਬੇਨਤੀ ਹੈ ਤਾਂ ਜੋ ਗਲਤੀਆਂ ਦਾ ਸੁਧਾਰ ਕਰ ਸਕੀਏ। ਲਿੰਕ

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • ਕਰਨੈਲ ਸਿੰਘ Karnail Singh
          ਕਰਨੈਲ ਸਿੰਘ Karnail Singh
          2023-05-09T02:44:35+00:00Replied to answer on May 9, 2023 at 2:44 am

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
          • ਕੁਲਵਿੰਦਰ ਸਿੰਘ
            ਕੁਲਵਿੰਦਰ ਸਿੰਘ
            2023-05-09T03:34:19+00:00Replied to answer on May 9, 2023 at 3:34 am

            ਸਤਿਕਾਰ ਯੋਗ ਵੀਰ ਜੀ,
            ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

            ਜਵਾਬ ਦੇਣ ਤੇ ਵੀਡੀਓ ਭੇਜਣ ਲਈ ਬਹੁਤ ਬਹੁਤ ਧੰਨਵਾਦ! ਗੁਰੂ ਸਾਹਿਬ ਦੀ ਸਿੱਖਿਆ ਹੈ:-

            ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥੩॥ (ਪੰਨਾ 206)
            ਅਰਥ: (ਪਰ, ਹੇ ਭਾਈ!) ਇਹ ਜੀਵ ਵਿਚਾਰਾ ਕਾਠ ਦੀ ਪੁਤਲੀ ਹੈ, ਇਸ ਨੂੰ ਖਿਡਾਣ ਵਾਲਾ ਪ੍ਰਭੂ ਹੀ ਜਾਣਦਾ ਹੈ ਕਿ ਇਸ ਨੂੰ ਕਿਵੇਂ ਨਚਾ ਰਿਹਾ ਹੈ। (ਬਾਜੀ ਖਿਡਾਣ ਵਾਲਾ ਪ੍ਰਭੂ) ਬਾਜੀਗਰ ਜਿਹੋ ਜਿਹਾ ਸਾਂਗ ਰਚਾਂਦਾ ਹੈ, ਉਹ ਜੀਵ ਉਹੋ ਜਿਹਾ ਸਾਂਗ ਰਚਦਾ ਹੈ।3।

            ਦਾਸ ਤੁਹਾਡੀਆਂ ਵੀਡੀਓ ਦੇਖੇਗਾ ਤੇ ਕੁੱਝ ਸਿੱਖਣ ਦੀ ਕੋਸ਼ਿਸ਼ ਕਰੇਗਾ।

            ਆਦਰ ਸਹਿਤ,
            ਆਪ ਦਾ ਵੀਰ

              • 0
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
    2. hkandola
      hkandola Scholar
      2023-05-09T21:43:33+00:00Added an answer on May 9, 2023 at 9:43 pm

      Respected friends I do not see spiritual message in the answers above. Farid ji saying PRABHU do not make me dependent on others for living, rather end my life. Being dependent on others and physical death , both are against GURMAT. In other SLOKS FARIDJI is talking about being attached to and craving for more and more material wealth. I think the spiritual message in line with other SLOKS is this. FARIDJI says PRABHU attached to material wealth and craving for more and more is not acceptable to me, life of slavery to material wealth is not worth living. PRABHU this is like dying spiritual death here and now. Any comments please.

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • ਕੁਲਵਿੰਦਰ ਸਿੰਘ
        ਕੁਲਵਿੰਦਰ ਸਿੰਘ
        2023-05-10T02:14:35+00:00Replied to answer on May 10, 2023 at 2:14 am

        ਸਤਿਕਾਰ ਯੋਗ ਵੀਰ ਜੀ,
        ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

        ਦਾਸ ਦੀ ਸਮਝ ਅਨੁਸਾਰ ਗੁਰਬਾਣੀ ਆਤਮਿਕ ਸੂਝ ਦੇਣ ਦੇ ਨਾਲ ਨਾਲ, ਦੁਨਿਆ ਵਿਚ ਤੇ ਪਰਿਵਾਰ ਵਿਚ ਚੱਲਣ ਦਾ ਢੰਗ ਵੀ ਸਿਖਾਉਂਦੀ ਹੈ ਕਿਉਂਕਿ ਮਨੁੱਖ ਨੇ ਗ੍ਰਿਹਸਤ ਵਿਚ ਜਿਉਣਾ ਹੈ ਤੇ ਉਸ ਨੇ ਗ੍ਰਿਹਸਤ ਦੀਆਂ ਸਮੱਸਿਆਂਵਾਂ ਨੂੰ ਨਜਿੱਠਣ ਲਈ ਵੀ ਗੁਰਬਾਣੀ ਕੋਲੋਂ ਹੀ ਸੇਧ ਲੈਣੀ ਹੈ।‌ ਦਾਸ ਗ਼ਲਤ ਹੋਵੇ੍ ਤਾਂ ਠੀਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
        ਆਦਰ ਸਹਿਤ,
        ਆਪ ਦਾ ਵੀਰ

          • 1
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • ਕੁਲਵਿੰਦਰ ਸਿੰਘ
          ਕੁਲਵਿੰਦਰ ਸਿੰਘ
          2023-05-10T02:53:40+00:00Replied to answer on May 10, 2023 at 2:53 am

          ਵੀਰ ਜੀ, ਪੰਜਾਬੀ ਦੀ ਇੱਕ ਕਹਾਵਤ ਹੈ ‘ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾਂਹ ਜਾ’। ਦਾਸ ਦੀ ਸਮਝ ਅਨੁਸਾਰ ਫ਼ਰੀਦ ਜੀ ਇਸ ਦੁਨਿਆਵੀ ਕਹਾਵਤ ਦੀ ਤਰਜ਼ਮਾਨੀ ਵੀ ਆਪਣੇ ਸਲੋਕ ਵਿਚ ਕਰ ਰਹੇ ਹਨ।

            • 1
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
          • ਕਰਨੈਲ ਸਿੰਘ Karnail Singh
            ਕਰਨੈਲ ਸਿੰਘ Karnail Singh
            2023-05-10T06:29:21+00:00Replied to answer on May 10, 2023 at 6:29 am

            ਕੁਲਵਿੰਦਰ ਸਿੰਘ ਜੀ, ਸਹਿਮਤ। ਗੁਰੂ ਸਾਹਿਬ ਜੀ ਨੇ ਵੀ ਮੰਗ ਖਾਣ ਤੋਂ ਮਨਾਂ ਕੀਤਾ ਹੈ, ਕਿਰਤ ਕਰਨ ਤੇ ਵੰਡ ਛਕਣ ਲਈ ਕਿਹਾ ਹੈ:
            (GGS- 1246)
            ਗੁਰੁ ਪੀਰੁ ਸਦਾਏ ਮੰਗਣ ਜਾਇ ॥
            ਤਾ ਕੈ ਮੂਲਿ ਨ ਲਗੀਐ ਪਾਇ ॥
            ਘਾਲਿ ਖਾਇ ਕਿਛੁ ਹਥਹੁ ਦੇਇ ॥
            ਨਾਨਕ ਰਾਹੁ ਪਛਾਣਹਿ ਸੇਇ ॥੧॥

              • 0
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2023-05-10T06:54:44+00:00Replied to answer on May 10, 2023 at 6:54 am

              ਸਤਿਕਾਰ ਯੋਗ ਵੀਰ ਜੀ,
              ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

              ਭਗਤ ਕਬੀਰ ਜੀ ਦਾ ਇਹ ਸ਼ਬਦ ਇੱਕ ਉਦਾਹਰਣ ਹੈ ਕਿ ਮਨੁੱਖ ਨੇ ਤ੍ਰਿਸ਼ਨਾ ਦੇ ਅਧੀਨ ਨਹੀਂ ਹੋਣਾ ਕਿਉਂਕਿ ਤ੍ਰਿਸ਼ਨਾ ਅਧੀਨ ਹੋ ਕੇ ਭਗਤੀ ਨਹੀਂ ਹੋ ਸਕਦੀ। ਇਹ ਤਾਂ ਸ਼ਬਦ ਦਾ ਅਧਿਆਤਮਕ ਸੰਦੇਸ਼ ਹੈ ਪਰ ਭਗਤ ਜੀ ਨਾਲ ਹੀ ਸੰਦੇਸ਼ ਦੇ ਰਹੇ ਹਨ ਕਿ ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ। ਨਾਲ ਹੀ ਇਹ ਸੰਦੇਸ਼ ਦੇ ਰਹੇ ਹਨ ਕਿ ਹੇ ਪ੍ਰਭੂ ਜੇ ਤੂੰ ਆਪਣੇ ਆਪ ਨਹੀਂ ਦੇਵੇਂਗਾ ਤਾਂ ਤੇਰੇ ਤੋਂ ਮੰਗਣ ਵਿਚ ਵੀ ਮੈਨੂੰ ਕੋਈ ਸ਼ਰਮ ਨਹੀਂ ਹੈ। ਮੋਟੀ ਗੱਲ ਇਹ ਹੈ ਕਿ ਜੇ ਪਿਤਾ ਕੋਲੋਂ ਨਹੀਂ ਮੰਗਣਾ ਤਾਂ ਫ਼ਿਰ ਕਿਸ ਕੋਲੋਂ ਮੰਗਣਾ ਹੈ।

              ਆਦਰ ਸਹਿਤ,
              ਆਪ ਦਾ ਵੀਰ
              ——————
              ਰਾਗੁ ਸੋਰਠਿ ॥ ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥੧॥ ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥ ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥੨॥ ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ ॥ ਤੇਰੀ ਭਗਤਿ ਕਰੈ ਜਨੁ ਥੀਧਾ ॥੩॥ ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥ ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥ {ਪੰਨਾ 656}

              ਅਰਥ: ਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ; ਸੋ, ਜੇ ਤੂੰ ਆਪ ਨਾਹ ਦੇਵੇਂਗਾ, ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ।ਰਹਾਉ।

              ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ। (ਪ੍ਰਭੂ! ਇੱਕ ਤਾਂ ਮੈਨੂੰ ਰੋਟੀ ਵਲੋਂ ਬੇ-ਫ਼ਿਕਰ ਕਰ, ਦੂਜੇ) ਮੈਂ ਸੰਤਾਂ ਦੀ ਚਰਨ-ਧੂੜ ਮੰਗਦਾ ਹਾਂ, ਤਾਕਿ ਮੈਂ ਕਿਸੇ ਦਾ ਮੁਥਾਜ ਨਾਹ ਹੋਵਾਂ।੧।

              ਮੈਨੂੰ ਦੋ ਸੇਰ ਆਟੇ ਦੀ ਲੋੜ ਹੈ, ਇਕ ਪਾਉ ਘਿਉ ਤੇ ਕੁਝ ਲੂਣ ਚਾਹੀਦਾ ਹੈ, ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ-ਇਹ ਚੀਜ਼ਾ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫ਼ੀ ਹਨ।੨।

              ਸਾਬਤ ਮੰਜੀ ਮੰਗਦਾ ਹਾਂ, ਸਿਰਾਣਾ ਤੇ ਤੁਲਾਈ ਭੀ। ਉਪਰ ਲੈਣ ਲਈ ਰਜ਼ਾਈ ਦੀ ਲੋੜ ਹੈ-ਬੱਸ! ਫਿਰ ਤੇਰਾ ਭਗਤ (ਸਰੀਰਕ ਲੋੜਾਂ ਵਲੋਂ ਬੇ-ਫ਼ਿਕਰ ਹੋ ਕੇ) ਤੇਰੇ ਪ੍ਰੇਮ ਵਿਚ ਭਿੱਜ ਕੇ ਤੇਰੀ ਭਗਤੀ ਕਰੇਗਾ।੩।

              ਕਬੀਰ ਆਖਦਾ ਹੈ-ਹੇ ਪ੍ਰਭੂ! ਮੈਂ (ਮੰਗਣ ਵਿਚ) ਕੋਈ ਲਾਲਚ ਨਹੀਂ ਕੀਤਾ, ਕਿਉਂਕਿ (ਉਹ ਚੀਜ਼ਾਂ ਤਾਂ ਸਰੀਰਕ ਨਿਰਬਾਹ-ਮਾਤ੍ਰ ਹਨ) ਅਸਲ ਵਿਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ। ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਹੋਇਆ ਹੈ, ਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ।੪।੧੧।

              ਸ਼ਬਦ ਦਾ ਭਾਵ: ਜਦ ਤਕ ਮਨੁੱਖ ਦਾ ਮਨ ਤ੍ਰਿਸ਼ਨਾ ਦੇ ਅਧੀਨ ਹੈ, ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਤ੍ਰਿਸ਼ਨਾ ਤੇ ਭਗਤੀ ਦਾ ਕਦੇ ਜੋੜ ਨਹੀਂ ਹੋ ਸਕਦਾ।

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
        • ਕਰਨੈਲ ਸਿੰਘ Karnail Singh
          ਕਰਨੈਲ ਸਿੰਘ Karnail Singh
          2023-05-10T03:46:29+00:00Replied to answer on May 10, 2023 at 3:46 am

          ਕੁਲਵਿੰਦਰ ਸਿੰਘ ਜੀ, ਧੰਨਵਾਦ। ਮੈਨੂੰ ਲੱਗਦਾ ਹੈ ਕਿ ਅਸੀਂ ਗੁਰਮਤਿ ਅਨੁਸਾਰ ਤਕਰੀਬਨ ਸਹੀ ਨਤੀਜੇ ਵੱਲ ਵਧ ਰਹੇ ਹਾਂ। ਗੁਰੂ ਸਾਹਿਬ ਨੇ ਸਾਨੂੰ ਸਮਾਜ ਵਿੱਚ ਵਿਚਰਦਿਆਂ ਹੋਇਆਂ ਹੀ ਰੱਬ ਨਾਲ ਮੇਲ ਕਰਨ ਦੀ ਜੀਵਨ-ਜਾਚ ਦੱਸੀ ਹੈ :
          (੧) ਗੁਰਮਤਿ ( ਕੁੜਿਆਰ ਤੋਂ ਸਚਿਆਰ ਬਣਕੇ ਰੱਬ ਨਾਲ ਮੇਲ ਕਰਨ) ਦੇ ਉਲਟ ਕੋਈ ਵਿਚਾਰਧਾਰਾ “ਪਰਾਇਆ ਬਾਰ” ਹੋਵੇਗੀ।
          (੨) ਰੋਟੀ, ਕਪੜਾ, ਮਕਾਨ ਤੇ ਹੋਰ ਸਿਹਤ ਸਹੂਲਤਾਂ ਸਾਡੀਆਂ ਸਰੀਰਕ ਜਰੂਰਤਾਂ ਹਨ। ਰੱਬ ਨੇ ਹਰੇਕ ਜੀਵ-ਜੰਤੂ ਲਈ ਧਰਤੀ, ਹਵਾ ਤੇ ਪਾਣੀ ਵਿੱਚ ਏਨਾ ਕੁ “ਰਿਜ਼ਕ ” ਪੈਦਾ ਕੀਤਾ ਹੈ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਤੋਂ ਵੀ ਵਧੇਰੇ ਹੈ। ਇਹ ਕੁਝ ੧੦ ਕੁ ਪ੍ਰਤੀਸ਼ਤ ਤਰਿਸ਼ਨਾਲੂ ਲੋਕਾਂ ਦੇ ਸੰਸਾਰ ਦੀ ੮੨℅ ਧੰਨ-ਦੌਲਤ ਤੇ ਕਬਜ਼ਾ ਕਰਨ ਕਰਕੇ ਬਾਕੀ ਲੋਕਾਂ ਦੀ ਆਰਥਿਕ ਮੰਦਹਾਲੀ ਦਾ ਕਾਰਨ ਹੈ। ਇਸ ਤ੍ਰਿਸ਼ਨਾ ਰੂਪੀ ਰੋਗ ਦਾ ਇਲਾਜ ਗੁਰੂ ਸਾਹਿਬ ਨੇ” ਸੰਤੋਖ” ਰੂਪੀ ਦਵਾਈ ਦੇਣ ਦੇ ਨਾਲ ਨਾਲ ਸਾਨੂੰ “ਵੰਡ ਛਕਣ ” ਦਾ ਸਿਧਾਂਤ ਦੇ ਕੇ ਕੀਤਾ ਹੈ।
          ਉਮੀਦ ਹੈ ਆਪਣੇ ਵਿਚਾਰ ਦੇਕੇ, ਗੁਰਮਤਿ ਸਿਧਾਂਤਾਂ ਨੂੰ, ਸਰਲ ਭਾਸ਼ਾ ਚ ਨਿਖਾਰਦੇ, ਅਮਲੀ ਜੀਵਨ ਵਿੱਚ ਅਪਣਾਉਣ ਬਾਰੇ ਦੱਸੋਗੇ।
          ਆਦਰ ਸਹਿਤ,
          ਕਰਨੈਲ ਸਿੰਘ

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
      • ਕਰਨੈਲ ਸਿੰਘ Karnail Singh
        ਕਰਨੈਲ ਸਿੰਘ Karnail Singh
        2023-05-09T22:55:34+00:00Replied to answer on May 9, 2023 at 10:55 pm

        Respected Hkandola ji, thanks for your response.Please elaborate your answer by defining the word “ਬਾਰਿ” and further what is own ਬਾਰਿ and others ਬਾਰਿ. Is it the spirtual path ie the teachings to be followed to live a blissful life by getting rid off vices and assimilating virtues ultimately unison with Akal purkh? hope you will further clarify. lot of regards,

          • 0
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
    3. gurzant singh
      gurzant singh
      2023-10-31T17:13:39+00:00Added an answer on October 31, 2023 at 5:13 pm

      ਗੁਰਬਾਣੀ ਚ ਦੋ ਬਾਰਿ ਨੇ ਕਿਹੜੇ?
      1.ਇਕ ਬਾਰਿ ਸਾਡਾ ਹਿਰਦਾ,ਨਿਜ ਘਰਿ
      2.ਦੂਸਰਾ ਬਾਰਿ ਕਿ ਹੈ ?ਜਦੋਂ ਸੂਰਤ ਨਿਜਘਰ ,ਹਿਰਦੇ ਚ ਨਾ ਰਹੇ ਮਤਲਬ ਹਿਰਦੇ ਚੂ ਬਾਹਰ ਆ ਕੇ ਅੱਖਾਂ, ਕਨਾ, ਜੀਭ ਰਾਹੀਂ ਦੁਨੀਆ ਦੇ ਰਸਕਸ ਵਿਚ ਲੱਗੀ ਰਵੇ ਉਹ ਪ੍ਰਾਇਆ ਭਾਰਿ ਹੈ। ਕਿਉਕਿ ਇਹ ਗੱਲ ਦਾਸ ਕਰਨ ਤੇ ਲੱਗਾ ਪਰ ਤੁਹਾਡੇ ਸਮਜ ਆਵੇ ਕੇ ਨਾ।।
      ਇਹ ਮਨ ਜਿਹੜਾ ਪੰਚ ਤੱਤੁ ਤੂੰ ਉਪਜਿਆ। ਪੰਚ ਮਤਲਬ ਸ਼੍ਰੋਮਣੀ ਤੱਤੁ ਮਤਲਬ ਗੋਬਿੰਦ,ਰਾਮ,ਬ੍ਰਹਮ। ਹੁਣ ਇਹ ਮਨ ਬ੍ਰਹਮ ਨੇ ਉਪਾਇਆ। ਤੇ ਫਰੀਦ ਜੀ ਵੀ ਬ੍ਰਹਮ,ਗੋਬਿੰਦ,ਰਾਮ ਅੱਗੇ ਵਿਨਤੀ ਕਰ ਰਹੇ ਨੇ ਕਿ ਇਹ ਮਨ ,ਜੀਉ ਨੂੰ ਬਾਹਰ ਹਿਰਦੇ ਚੂ ਬਾਹਰ ਨਾ ਜਾਣ ਦੇ ਕਿਉਕਿ ਮਨ ਉਸਦਾ ਹੈ। ਇੱਕ ਤੁਕ ਹੈਗੀ
      ਕਿ !!ਠਾਕੁਰ ਮਨੂਆ ਰਾਖੋ ਠਾਏ !!

        • 0
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer No, this has nothing to do with Sikhi. Another Karmkand. September 9, 2026 at 9:52 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Sikhi has nothing to to do with photos or idols… September 8, 2026 at 12:04 pm
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸੁਰਤਿ ਜੋੜਨਾ (Meditation) ਅਰਥਾਤ ਸਿੱਖੀ ਵਿਚ ਨਾਮ‌ ਸਿਮਰਨ Meditation /To… September 8, 2026 at 11:48 am
    • Artistry Hub
      Artistry Hub added an answer but the one who chant the name of creator is… September 8, 2026 at 10:32 am
    • Artistry Hub
      Artistry Hub added an answer ok I understand what you have conveyed beautifully thanku soo… September 8, 2026 at 10:29 am

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Facebook X-twitter Tiktok Linkedin Youtube Instagram

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2026 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up