ਕੀ ਤੁਸੀਂ ਸੋਚਦੇ ਹੋ ਕਿ ਸਿੱਖ ਧਰਮ ਨੇ ਦੁਨੀਆਂ ਦੀ ਉਸੇ ਤਰ੍ਹਾਂ ਮਦਦ ਕੀਤੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੋਚਿਆ ਸੀ?
ਕੀ ਤੁਸੀਂ ਸੋਚਦੇ ਹੋ ਕਿ ਸਿੱਖ ਧਰਮ ਨੇ ਦੁਨੀਆਂ ਦੀ ਉਸੇ ਤਰ੍ਹਾਂ ਮਦਦ ਕੀਤੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੋਚਿਆ ਸੀ?
Share
ਸਤਿਕਾਰ ਯੋਗ ਵੀਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਇਸ ਸਵਾਲ ਦਾ ਜਵਾਬ ਸ਼ਾਇਦ ਸਾਰੇ ਸਿੱਖਾਂ ਨੂੰ ਪਤਾ ਹੈ ਕਿਉਂਕਿ ਹਰ ਸਿੱਖ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਪਿੱਛੇ ਲੰਘੇ ਸਮੇਂ ਵਿਚ ਕੋਵਿਡ ਦੀ ਮਹਾਂਮਾਰੀ ਦੇ ਦੌਰਾਨ, ਸਿੱਖਾਂ ਨੇ ਸਾਰੀ ਦੁਨੀਆਂ ਵਿਚ, ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ, ਲੰਗਰ ਤੇ ਆਕਸੀਜਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਮਨੁੱਖ ਕੋਵਿਡ ਦੀ ਮਹਾਂਮਾਰੀ ਕਰਕੇ ਕਾਲਵੱਸ ਹੋ ਗਏ ਸਨ ਤੇ ਜਿਨ੍ਹਾਂ ਦੀ ਅੰਤਿਮ ਕਿਰਿਆ ਉਨ੍ਹਾਂ ਦੇ ਪਰਿਵਾਰ ਦੇ ਜੀਅ ਕਰਨ ਨੂੰ ਤਿਆਰ ਨਹੀਂ ਸਨ, ਉਹ ਸੇਵਾ ਵੀ ਸਿੱਖਾਂ ਨੇ ਕੀਤੀ। ਇਸ ਲਈ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਤੇ ਗੁਰੂ ਸਿਧਾਂਤ ਤੇ ਪੂਰਾ ਪੂਰਾ ਪਹਿਰਾ ਦਿੱਤਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ