ਕਾਫੀ
ਇਹ ਇੱਕ ਰਾਗਣੀ ਹੈ।ਇਸ ਨੂੰ ਗਾਉਣ ਦਾ ਸਮਾਂ ਦਿਨ ਦਾ ੪ ਪਹਿਰ ਹੈ।ਇਸ ਨੂੰ ਤਿਲੰਗ ਰਾਗ ਨਾਲ ਗਾਇਆ ਜਾਂਦਾ ਹੈ ਪਰ ਸਤਿਗੁਰੂ ਜੀ ਨੇ ਦੂਜੇ ਰਾਗਾਂ ਨਾਲ ਮਿਲਾਕੇ ਵੀ ਇਸ ਨੂੰ ਗਾਇਆ ਹੈ।ਜਿਵੇਂ
ਰਾਗ ਆਸਾ ਘਰੁ ੮ ਕੇ ਕਾਫੀ ਮਹਲਾ ੪
ਆਸਾ ਘਰੁ ੮ ਕਾਫੀ ਮਹਲਾ ੫
ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆਂ
ਤਿਲੰਗ ਮਹਲਾ ੯ ਕਾਫੀ
ਸੂਹੀ ਮਹਲਾ ੯ ਕਾਫੀ ਘਰੁ ੧੦
ਮਾਰੂ ਕਾਫੀ ਮਹਲਾ ੧ ਘਰ ੨
ਸੁਗੰਧ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 369 (੩੬੯) ਨੰਬਰ ਅੰਕ ਤੇ ਹੇਠਾਂ ਲਿਖਿਆ ਸਿਰਲੇਖ ਆਇਆ ਹੈ।
ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ
ਰਾਗ ਆਸਾਵਰੀ ਦੇ ਘਰ ੧੬ ਕੇ ੨ ਸ਼ਬਦ ਆਉਂਦੇ ਹਨ।ਅੱਗੇ ਲਿਖਿਆ ਆਇਆ ਹੈ ਸੁਧੰਗ ।ਇਸ ਨੂੰ ਗਾਉਣ ਲੱਗੇ ੧੬ ਤਾਰਾਂ ਵਿੱਚ ਆਸਾਵਰੀ ਸ਼ੁੱਧ ਵਿੱਚ ਗਾਇਆ ਜਾਂਦਾ ਹੈ।ਗੁਰਬਾਣੀ ਵਿੱਚ ਇਸ ਦਾ ਅਰਥ ਖੁਸ਼ਬੂ ਲਈ ਆਇਆ ਹੈ।
ਮੰਗਲ
ਮੰਗਲ ਤੋਂ ਭਾਵ ਹੈ ਖੁਸ਼ੀ ,ਆਨੰਦ ਦੇ ਗੀਤ।ਇਸ ਸਿਰਲੇਖ ਬਿਲਾਵਲੁ ਰਾਗ ਵਿੱਚ ਹੈ।ਇਹ ਵੀ ਇੱਕ ਛੰਤ ਹੀ ਹੈ।ਇਸ ਹੇਠਾਂ 9 ਸ਼ਬਦ ਆਉਂਦੇ ਹਨ।
ਮਹਲਾ ੧ ਦੇ ੨ ਸ਼ਬਦ
ਮਹਲਾ ੪ ਦੇ ੨ ਸ਼ਬਦ
ਮਹਲਾ ੫ ਦੇ ੫ ਸ਼ਬਦ
ਡਖਣੇ
ਇਹ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ ਅਤੇ ਮਾਰੂ ਰਾਗ ਵਿੱਚ ਦਰਜ ਹੈ।ਮਾਰੂ ਕੀ ਵਾਰ ਹੈ ਅਤੇ ਡਖਣੇ ਸਿਰਫ ਸਲੋਕ ਹਨ ਜੋ ਲਹਿੰਦੀ ਬੋਲੀ ਵਿੱਚ ਹਨ।ਇਸ ਵਿੱਚ ਦ ਲਫਜ ਦੀ ਜਗ੍ਹਾ ਡ ਵਰਤਿਆ ਹੈ।ਜਿਵੇਂ
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ।।
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ।।
(SGGS JI, PAGE 1094, ੧੦੯੪)
Kaafi
This is a ragani. The time to sing it is 4 hours of the day. It is sung with Tilang raag but Satguru ji has also mixed it with other raags. Like,
Raag Asa Ghar 8 ke Kaafi Mahla 4
Asa Ghar 8 Kaafi Mahla 4
Asa Kaafi Mahla 1 Ghar 8 Ashtpadian
Tilang Mahla 9 Kaafi
Soohi Mahla 9 Kaafi Ghar 10
Maaroo Kaafi Mahla 1 Ghar 2
Sugandh
In Sri Guru Granth Sahib Ji, the following title has appeared on number 369 (੩੬੯).
Raag Asavari Ghar 16 Ke 2 Mahla 4 Sudhang.
Raga Asavari has 16 ke 2 shabads. Sudhang is written next. It is sung in pure/shudh Asavari in 16 chords. In Gurbani it has come to mean fragrance.
Mangal
Mangal means happiness, songs of joy/Chardiklaa. This title is in Bilaval raag. This is also a chhant. Below it comes 9 shabads.
2 shabads of Mahla 1
2 shabads of Mahla 4
5 shabads of Mahla 5
Dakhne
This is a verse recited by Guru Arjan Sahib Ji and recorded in Maaroo Raag. The vaar is Maaroo and Dakhne is a salok which is in a dialect laihndi. ਡ is used instead of the letter ਦ in it. For example,
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ।।
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ।।
(SGGS JI, PAGE 1094, ੧੦੯੪)
Author: Sdn. Mandeep Kaur (UAE)