ਘੋੜੀਆਂ
ਵਡਹੰਸੁ ਮਹਲਾ ੪ ਘੋੜੀਆ
ਇਹ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 575 (੫੭੫) ਨੰਬਰ ਅੰਕ ਤੇ ਦਰਜ ਹੈ।ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਰਚਨਾ ਹੈ ਅਤੇ ਰਾਗ ਵਡਹੰਸ ਹੈ।ਲੜਕੇ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਖੁਸ਼ੀ ਦੇ ਗੀਤਾਂ ਨੂੰ ਘੋੜਿਆਂ ਕਿਹਾ ਜਾਂਦਾ ਹੈ।ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਦੋ ਛੰਤ ਉਨ੍ਹਾਂ ਹੀ ਗੀਤਾਂ ਦੀ ਧਾਰਨਾ ਤੇ ਲਿਖੇ ਹਨ ਅਤੇ ਸਿਰਲੇਖ ਵੀ ਘੋੜੀਆਂ ਹੀ ਦਿੱਤਾ ਹੈ।
ਗੁਰੂ ਪਾਤਸ਼ਾਹ ਨੇ ਅਸਲ ਵਿੱਚ ਸਾਨੂੰ ਇਹ ਸਮਝਾਇਆ ਹੈ ਕਿ ਖੁਸ਼ੀ ਦੇ ਸਮੇਂ ਬਾਣੀ ਰੂਪ ਵਿੱਚ ਘੋੜੀਆਂ ਪੜੀਆਂ ਜਾਣ ਤਾਂ ਕਿ ਖੁਸ਼ੀ ਦੇ ਸਮੇਂ ਵੀ ਪ੍ਰਮਾਤਮਾ ਦੀ ਯਾਦ ਕਦੇ ਨਾ ਭੁੱਲੇ।
ਅਲਾਹਣੀਆ
ਇਹ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 578 (੫੭੮) ਤੋਂ ਸ਼ੁਰੂ ਹੁੰਦਾ ਹੈ।ਪੁਰਾਤਨ ਸਮੇਂ ਵਿੱਚ ਜਦੋਂ ਕੋਈ ਪ੍ਰਾਣੀ ਮਰ ਜਾਂਦਾ ਸੀ ਤਾਂ ਉਸ ਸਮੇਂ ਰੋਣ ਪਿੱਟਣ ਵਾਲੇ ਗਾਏ ਗੀਤ / ਵੈਣਾਂ ਨੂੰ ਅਲਾਹਣੀਆ ਕਿਹਾ ਜਾਂਦਾ ਹੈ।ਸਤਿਗੁਰੂ ਜੀ ਨੇ ਇਸ ਬਾਣੀ ਵਿੱਚ ਸਾਨੂੰ ਸਮਝਾਇਆ ਹੈ ਕਿ ਇਹ ਜਨਮ ਮਰਨ ਦਾ ਸਿਲਸਿਲਾ ਤਾਂ ਜਾਰੀ ਹੀ ਰਹਿਣਾ ਹੈ।ਇਹ ਤਾਂ ਪ੍ਰਮਾਤਮਾ ਦਾ ਹੁਕਮ ਹੈ।ਹਰ ਹਾਲਤ ਵਿੱਚ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਕੇ ਰੱਖਣਾ ਹੈ ਅਤੇ ਹੁਕਮ ਨੂੰ ਰਜ਼ਾ ਕਰਕੇ ਮੰਨਣਾ ਹੈ।ਸਦਾ ਚੜਦੀਕਲਾ ਵਿੱਚ ਰਹਿਣਾ ਹੈ। ਇਸ ਸਿਰਲੇਖ ਹੇਠਾਂ ਕੁੱਲ 9 ਸ਼ਬਦ ਆਉਂਦੇ ਹਨ।
5 ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦੇ 4 ਸ਼ਬਦ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ।
Author: Sdn. Mandeep Kaur (UAE)