ਅੰਜੁਲੀਆ/ ਅੰਜੁਲੀ
ਉਪਰੋਕਤ ਦੋਵੇਂ ਲਫਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਫ 4 ਵਾਰੀ ਹੀ ਆਉਂਦੇ ਹਨ।ਇਸ ਵਿੱਚ ਅੰਜੁਲੀਆ ਇੱਕ ਵਾਰੀ ਆਇਆ ਹੈ ਅਤੇ ਇਸ ਸਿਰਲੇਖ ਹੇਠਾਂ 2 ਸ਼ਬਦ ਆਉਂਦੇ ਹਨ।ਅੰਜੁਲੀ ਲਫਜ਼ 3 ਵਾਰੀ ਆਇਆ ਹੈ।ਅੰਜੁਲੀ ਤੋਂ ਭਾਵ ਹੈ ਦੋਵੇਂ ਹੱਥਾਂ ਨੂੰ ਜੋੜਕੇ ਇੱਕ ਬੁੱਕ ਬਣਾਕੇ ਅਕਾਲ ਪੁਰਖ ਅੱਗੇ ਬੇਨਤੀ ਕਰਨੀ ਹੈ।
ਮਾਰੂ ਅੰਜੁਲੀ ਮਹਲਾ ੫ ਘਰੁ ੭
ਮਾਰੂ ਮਹਲਾ ੫ ਘਰੁ ੮ ਅੰਜੁਲੀਆ
ਸੋਲਹੇ
ਸੋਲਹੇ ਤੋਂ ਭਾਵ ਹੈ 16 ਬੰਦਾਂ/ ਪਉੜੀਆਂ ਵਾਲਾ ਸ਼ਬਦ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਲਹੇ , ਅਸ਼ਟਪਦੀਆਂ ਦੇ ਖਤਮ ਹੋਣ ਤੋਂ ਬਾਅਦ ਦਰਜ ਹੈ।ਸੋਲਹੇ ਸਿਰਲੇਖ ਸਿਰਫ ਮਾਰੂ ਰਾਗ ਵਿੱਚ ਹੀ ਆਉਂਦੇ ਹਨ।ਇਨਾ ਵਿੱਚ ਰਹਾਉ ਵਾਲੀ ਤੁੱਕ ਦੀ ਗਿਣਤੀ ਨਹੀਂ ਕੀਤੀ ਜਾਂਦੀ।
ਪੜਤਾਲ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਿਰਲੇਖਾਂ ਵਿੱਚ ਪੜਤਾਲ ਲਫਜ਼ ਆਉਂਦਾ ਹੈ।ਇਸ ਦਾ ਭਾਵ ਇੱਕ ਤਾਲ ਨੂੰ ਬਾਰ ਬਾਰ ਪੜਨਾ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੀਆਂ 19 ਅਤੇ ਗੁਰੂ ਅਰਜਨ ਸਾਹਿਬ ਜੀ ਦੀਆਂ 36 ਪੜਤਾਲਾਂ ਆਉਂਦੀਆਂ ਹਨ।
ਸਹਸਕ੍ਰਿਤੀ
ਇਹ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ੧੩੫੩ (1353) ਅੰਕ ਤੋਂ ਸ਼ੁਰੂ ਹੁੰਦਾ ਹੈ।ਇਹ ਬਾਣੀ ਰਾਗ ਰਹਿਤ ਹੈ।ਇਹ ਸਿਰਲੇਖ ਦੋ ਵਾਰੀ ਆਉਂਦਾ ਹੈ।ਜਿਸ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ 4 ਸਲੋਕ ਹਨ ਅਤੇ ਫਿਰ ਗੁਰੂ ਅਰਜਨ ਸਾਹਿਬ ਜੀ ਦੇ 67 ਸਲੋਕ ਦਰਜ ਹਨ।
Anjuliyan/ Anjuli
Both the above words occur only 4 times in Sri Guru Granth Sahib. Anjuliyan appears once in it and 2 shabads come under this heading. Anjuli words has come 3 times. Anjuli means joining both the hands and making a request to Akal Purakh.
Maaroo Anjuli Mahla 5 Ghar 7
Maaroo Mahla 5 Ghar 8 Anjuliyan
Solhe
Solhe means a word with 16 stanzas/ paudiyan. In Sri Guru Granth Sahib Ji, Solhe is recorded after the end of Ashtpadis. Solhe titles occur only in Maaroo raag. The Rahau verse in it is not counted.
Padtaal
In the titles of Sri Guru Granth Sahib Ji, the word Padtaal appears. It means reciting a rhythm over and over again. In Sri Guru Granth Sahib Ji there are 19 padtaal of Guru Ramdas Sahib Ji and 36 padtaal of Guru Arjan Sahib Ji.
Sahaskriti
This title starts from page number 1353 (੧੩੫੩) in Sri Guru Granth Sahib Ji. This Bani is without raag. This title comes twice. First there are 4 saloks of Guru Nanak Sahib Ji and then there are 67 saloks of Guru Arjan Sahib Ji.
Author: Sdn. Mandeep Kaur (UAE)