Who was Baba Gurditta Ji?
Who was Baba Gurditta Ji?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਸਵਾਲ ਪੁੱਛਿਆ ਹੈ ਕਿ ਬਾਬਾ ਗੁਰਦਿੱਤਾ ਜੀ ਕੌਣ ਸਨ।
ਵਿਦਵਾਨ ਭੈਣ ਪ੍ਰਭਜੋਤ ਕੌਰ ਜੀ ਨੇ ਬਾਬਾ ਗੁਰਦਿੱਤਾ ਜੀ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੱਤੀ ਹੈ।
ਦਾਸ ਤੁਹਾਨੂੰ ਦੱਸਣਾ ਚਾਹੇਗਾ ਕਿ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਅਤੇ ਸ੍ਰੀ ਗੁਰੂ ਹਰਿ ਰਾਇ ਜੀ ਦੇ ਪਿਤਾ ਸਨ। ਬਾਬਾ ਗੁਰਦਿੱਤਾ ਜੀ ਦਾ ਜਨਮ 15 ਨਵੰਬਰ 1613 ਨੂੰ ਡਰੋਲੀ ਭਾਈ ਕੀ ਵਿਖੇ ਮਾਤਾ ਦਾਮੋਦਰੀ ਦੀ ਕੁਖੋਂ, ਜਿਲ੍ਹਾ ਫ਼ਿਰੋਜ਼ਪੁਰ ਪੰਜਾਬ ਵਿਖੇ ਹੋਇਆ। ਉਹ ਗੁਰੂ ਤੇਗ਼ ਬਹਾਦੁਰ ਜੀ ਦੇ ਵੱਡੇ ਭਰਾ ਸਨ। ਪੈਂਦੇ ਖ਼ਾਂ ਦੁਆਰਾ ਕਰਤਾਰਪੁਰ ਤੇ ਸਿੱਖਾਂ ਨੂੰ ਘੇਰਾ ਪਾਉਣ ਸਮੇਂ ਗੁਰੂ ਸਾਹਿਬ ਨੇ ਬਾਬਾ ਗੁਰਦਿੱਤਾ ਜੀ ਤੇ ਭਾਈ ਬਿਧੀ ਚੰਦ ਨੂੰ ਰੱਖਿਆਤਮਕ ਕਾਰਵਾਈ ਦਾ ਹੁਕਮ ਦਿੱਤਾ ਸੀ। ਬਾਬਾ ਗੁਰਦਿੱਤਾ ਜੀ ਨੇ ਆਪਣੇ ਪਿਤਾ ਦੀਆਂ ਹਿਦਾਇਤਾਂ ਅਨੁਸਾਰ ਕੀਰਤਪੁਰ ਸਾਹਿਬ ਵਿਖੇ ਨਿਵਾਸ ਸਥਾਪਿਤ ਕੀਤਾ। ਬਾਬਾ ਗੁਰਦਿੱਤਾ ਜੀ 25 ਸਾਲ ਦੀ ਉਮਰ ਵਿਚ 15 ਮਾਰਚ 1638 ਈ. ਨੂੰ ਕੀਰਤਪੁਰ ਵਿਖੇ ਅਕਾਲ ਚਲਾਣਾ ਕਰ ਗਏ ਸਨ।
ਇੱਕ ਕਹਾਣੀ ਕਿ ਬਾਬਾ ਸ੍ਰੀ ਚੰਦ, ਗੁਰੂ ਨਾਨਕ ਦੇਵ ਜੀ ਦੇ ਬਿਰਧ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਪੰਥ ਦੇ ਮੁਖੀ ਵਜੋਂ ਨਿਯੁਕਤ ਕੀਤਾ ਸੱਚ ਨਹੀਂ ਹੈ ਕਿਉਂਕਿ ਪਿਛਲੀ ਸਦੀ ਦਾ ਸਭ ਤੋਂ ਵਧੇਰੇ ਪ੍ਰਮਾਣੀਕ ਗ੍ਰੰਥ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ਮਹਾਨਕੋਸ਼ ਹੈ। ਉਸ ਅਨੁਸਾਰ ਬਾਬਾ ਸ੍ਰੀ ਚੰਦ ਦਾ ਦੇਹਾਂਤ ਸੰਨ ੧੬੧੨ ਵਿਚ ਚੰਬੇ ਦੀਆਂ ਪਹਾੜੀਆਂ ਵਿੱਚ ਰਾਵੀ ਦਰਿਆ ਦੇ ਕਿਨਾਰੇ ਹੋਇਆ ਅਤੇ ਬਾਬਾ ਗੁਰਦਿੱਤਾ ਜੀ ਦਾ ਜਨਮ ਸੰਨ ੧੬੧੩ ਵਿਚ ਪਿੰਡ ਡਰੌਲੀ ਜ਼ਿਲਾ ਫ਼ੀਰੋਜ਼ਪੁਰ ਵਿਖੇ ਹੋਇਆ ਅਰਥਾਤ ਕਿ ਬਾਬਾ ਗੁਰਦਿੱਤਾ ਜੀ ਦਾ ਜਨਮ, ਬਾਬਾ ਸ੍ਰੀ ਚੰਦ ਦੇ ਅਕਾਲ ਚਲਾਣੇ ਤੋਂ ਠੀਕ 13 ਮਹੀਨੇ ਪਿਛੋਂ ਹੋਇਆ।
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਨੋਟ: ਬਾਬਾ ਸ੍ਰੀ ਚੰਦ ਤੇ ਬਾਬਾ ਗੁਰਦਿੱਤਾ ਜੀ ਬਾਰੇ ਇੱਕ ਬਹੁਤ ਸੁੰਦਰ ਲੇਖ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ।
https://www.sikhmarg.com/2007/1028-baba-siri-chand.html
And father of Guru Har Rai Sahib the seventh Guru
Baba Gurditta ji was the eldest son of Guru Hargobind Sahib