ਜਦੋਂ ਅਸੀਂ ਮਰਦੇ ਹਾਂ ਤਾਂ ਸਾਡਾ ਸਰੀਰ ਸੜ ਜਾਂਦਾ ਹੈ ਤਾਂ ਦਰਦ ਕੌਣ ਮਹਿਸੂਸ ਕਰਦਾ ਹੈ? ਆਤਮਾ?
ਜਦੋਂ ਅਸੀਂ ਮਰਦੇ ਹਾਂ ਤਾਂ ਸਾਡਾ ਸਰੀਰ ਸੜ ਜਾਂਦਾ ਹੈ ਤਾਂ ਦਰਦ ਕੌਣ ਮਹਿਸੂਸ ਕਰਦਾ ਹੈ? ਆਤਮਾ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਦਰਦ ਦਾ ਅਹਿਸਾਸ ਕਰਵਾਉਣਾ ਦਿਮਾਗ ਦਾ ਕੰਮ ਹੈ। ਮੌਤ ਤੋਂ ਬਾਦ ਦਿਮਾਗ ਕੰਮ ਕਰਨਾ ਬੰਦ ਕਰ ਜਾਂਦਾ ਹੈ। ਇਸਲਈ ਮਰੇ ਹੋਏ ਸ਼ਰੀਰ ਨੂੰ ਕੋਈ ਦਰਦ ਮਹਿਸੂਸ ਨਹੀਂ ਹੂੰਦਾ। ਆਤਮਾ, ਜੋਤ, ਆਦਿ ਜੀਵਨ ਰੂਪੀ ਸ਼ਕਤੀ ਦਾ ਨਾਮ ਹੈ। ਮੌਤ ਤੋਂ ਬਾਦ ਇਹ ਸ਼ਕਤੀ ਵੀ ਸ਼ਰੀਰ ਦੇ ਬਾਕੀ ਹਿੱਸੇ ਵਾਂਗ ਆਪਣੇ ਮੂਲ ਤੱਤ ਵਿਚ ਮਿਲ ਜਾਂਦੇ ਹਨ। ਇਸ ਕਰਕੇ ਕਿਸੇ ਨੂੰ ਵੀ ਦਰਦ ਨਹੀਂ ਹੂੰਦਾ। ਗੁਰਬਾਣੀ ਦਾ ਫਰਮਾਨ ਹੈ, ਮਰੇ ਸ਼ਰੀਰ ਨਾਲ ਕੋਈ ਜੋ ਮਰਜੀ ਕਰੇ, ਇਸ ਦਾ ਮਰਨ ਵਾਲੇ ਨੂੰ ਕੋਈ ਫਰਕ ਨਹੀਂ ਪੈਂਦਾ:
ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥
ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥
ਦੂਜੈ ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥੪॥ {ਪੰਨਾ 1160}
ਅਰਥ: ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ, ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ। ਤੇ, ਜੇ ਕੋਈ ਮੁਰਦੇ ਨੂੰ ਗੰਦ ਵਿਚ ਰੋਲ ਦੇਵੇ, ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ।3।
ਕਬੀਰ ਆਖਦਾ ਹੈ– ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ ‘ਹੇ ਰੱਬ ਨਾਲੋਂ ਟੁੱਟੇ ਹੋਏ ਮੂਰਖ! ਸਮਝ ਕੇ ਵੇਖ, ਰੱਬ ਨੂੰ ਛੱਡ ਕੇ ਹੋਰ ਹੋਰ ਵਿਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ। ਸਦਾ ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ’।4।
Bahut Vadia🙏