what is the meaning of waheguru and where does it come from?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Harvsingh Ji it is very important question. No Guru has used the word Waheguru. It was used by Bhatts and Bhai Gurdas Ji. To understand meaning of Waheguru I will give example. If I buy a book authored by Harrison to become a medical doctor, cover it with a beautiful cloth, put on a table, sit and chant the name of the author Wow (Wah) Harrison, will not make me a doctor. I will have to open the book, read it, understand it and work hard to implement what I learnt from the book to become doctor. Once I become doctor, then automatically it will come from my mind (Mann) Wow (Wah) Harrison. In the same way just by chanting Waheguru we cannot merge with the God. Naam in Gurbani is Truthfulness (Sach), Virtues of the God. We need to open Guru Granth Sahib, read, understand, learn, adopt and assimilate the virtues of the God to reach that stage to be one with the God, in Blissful State. Then automatically it will come out of our mind (Mann) Waheguru. When we will say Waheguru then automatically virtues of the God will come to our mind (Mann). That’s when Bhatt said ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥ Sat Sach Sri Nivas Ad Purakh Sda Tuhi Wahguru Wahguru Wahguru Wah Jeeo ||3||8|| Simran is imbibing and remembering the Virtues of the God every moment of life, not chanting Waheguru repeatedly.
ਗੁਰੂ ਗਰੰਥ ਸਾਹਿਬ ਵਿਚ ਨਾਮੁ / ਨਾਮ (Naam) ਦਾ ਲਫਜ਼ ੪੦੦੦ ਤੋਂ ਵੱਧ ਵਾਰੀ ਆਇਆ ਹੈ, ਪਰੰਤੂ ਇਹ ਕਿਤੇ ਵੀ ਨਹੀਂ ਕਿਹਾ ਗਿਆ ਹੈ ਕਿ ਨਾਮੁ ਦਾ ਅਰਥ “ਵਾਹਿਗੁਰੂ” ਲਫਜ਼ ਨੂੰ ਵਾਰ ਵਾਰ ਦੁਹਰਾਈ ਜਾਂਣਾ ਹੈ। ਇਹ ਸਾਡਾ ਆਪਣਾ ਬਣਾਇਆ ਹੋਇਆ ਨਿਯਮ ਹੈ। ਹੋਰ ਧਿਆਨ ਨਾਲ ਵੇਖਿਆ ਜਾਵੇ ਤਾਂ ਸਮਝ ਪੈਂਦੀ ਹੈ ਕਿ ਸਵਾਏ ਭੱਟਾਂ ਤੋਂ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਬਾਣੀ ਵਿਚ “ਵਾਹਿਗੁਰੂ” ਲਫਜ਼ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਹੈ। ਭੱਟਾਂ ਨੇ ਵੀ ਆਪਣੀ ਰਚਨਾ ਵਿਚ “ਵਾਹਿਗੁਰੂ” ਲਫਜ਼ ਦੀ ਵਰਤੋਂ ਚੌਥੀ ਜੋਤਿ ਦੀ ਉਸਤਤ ਲਈ ਕੀਤੀ ਹੈ ਤੇ ਭਾਈ ਗੁਰਦਾਸ ਜੀ ਨੇ “ਵਾਹਿਗੁਰੂ” ਲਫਜ਼ ਦੀ ਵਰਤੋਂ “ਸਬਦ” ਲਈ ਕੀਤੀ ਹੈ। ਕੀ ਅੱਜ ਦੇ ਆਪਣੇ ਆਪ ਨੂੰ ਕਹਿਲਾਣ ਵਾਲੇ ਸਿੱਖ, ਗੁਰੂ ਸਾਹਿਬਾਂ ਨਾਲੋਂ ਜਿਆਦਾ ਅਕਲਮੰਦ ਹੋ ਗਏ ਹਨ? ਜਿਨ੍ਹਾਂ ਨੇ ਆਪਣੀ ਨਾਮੁ ਦੀ ਨਵੀਂ ਪ੍ਰੀਭਾਸ਼ਾ ਦੇਣੀ ਸ਼ੁਰੂ ਕਰ ਦਿਤੀ ਹੈ। ਜੇਕਰ ਕਿਸੇ ਵੀ ਗੁਰੂ ਸਾਹਿਬ ਨੇ ਗੁਰੂ ਗਰੰਥ ਸਾਹਿਬ ਵਿਚ “ਵਾਹਿਗੁਰੂ” ਲਫਜ਼ ਦੀ ਵਰਤੋਂ ਨਾਮੁ ਲਈ ਨਹੀਂ ਕੀਤੀ ਹੈ, ਤਾਂ ਅਸੀਂ ਬਾਣੀ ਨੂੰ ਬਦਲਣ ਵਾਲੇ ਜਾਂ ਬਾਣੀ ਵਿਚ ਆਪਣੀ ਮੱਤ ਅਨੁਸਾਰ ਤਬਦੀਲੀ ਕਰਨ ਵਾਲੇ ਕੌਣ ਹੁੰਦੇ ਹਾਂ? ਜੇਕਰ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਪੁੱਤਰ ਨੂੰ ਬਾਣੀ ਵਿਚ ਇਕ ਤਬਦੀਲੀ ਕਰਨ ਕਰਕੇ ਬੇਦਖਲ ਕਰ ਦਿਤਾ ਸੀ, ਤਾਂ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਿੱਖ ਕਹਿਲਾ ਸਕਦੇ ਹਾਂ, ਤੇ ਜੇਕਰ ਲਗਾਤਾਰ ਅਜੇਹਾ ਕਰਦੇ ਰਹੇ ਤਾਂ ਭਵਿੱਖ ਵਿਚ ਸਾਡਾ ਕੀ ਹਾਲ ਹੋ ਸਕਦਾ ਹੈ।
ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥ ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥ (੧੩੩੪)
ਗੁਰੂ ਗਰੰਥ ਸਾਹਿਬ ਵਿਚ ੬ ਗੁਰੂ ਸਾਹਿਬਾਂ (ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਤੇ ਗੁਰੂ ਤੇਗ ਬਹਾਦਰ ਸਾਹਿਬ) ਦੀ ਬਾਣੀ ਅੰਕਿਤ ਹੈ। ਇਨ੍ਹਾਂ ੬ ਗੁਰੂ ਸਾਹਿਬਾਂ ਵਿਚੋਂ ਕਿਸੇ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ “ਵਾਹਿਗੁਰੂ” ਲਫਜ਼ ਦੀ ਵਰਤੋਂ ਨਹੀਂ ਕੀਤੀ ਹੈ।
Please go through the following article about Mantars
http://www.geocities.ws/sarbjitsingh/Bani2280GurMag20160825.pdf