
Why do sinful people always seem to have fun while virtuous people often experience suffering?
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਪਰਮਜੀਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਦਾ ਕਾਨੜਾ ਰਾਗ ਵਿਚ ਉਚਾਰਨ ਕੀਤਾ ਇਕ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1302 ਤੇ ਸੁਸ਼ੋਭਿਤ ਹੈ, ਦਾ ਮੂਲ ਪਾਠ ਤੇ ਅਰਥ ਹੇਠਾਂ ਦੇ ਰਿਹਾ ਹੈ, ਜਿਸ ਵਿਚ ਗੁਰੂ ਸਾਹਿਬ ਉਸ ਮਨੁੱਖ ਦੀ ਆਤਮਿਕ ਅਡੋਲਤਾ ਅਤੇ ਆਤਮਿਕ ਆਨੰਦ ਦੀ ਅਵਸਥਾ ਦਾ ਬਿਆਨ ਕਰ ਰਹੇ ਹਨ, ਜੋ ਕਿ ਅਕਾਲਪੁਰਖ ਨਾਲ ਜੁੜਿਆ ਹੋਇਆ ਹੈ। ਉਸ ਮਨੁੱਖ ਨੂੰ ਹੋਰ ਕੁੱਝ ਵੀ ਨਹੀਂ ਚੰਗਾ ਨਹੀਂ ਲੱਗਦਾ ਸਿਵਾਏ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਹਮੇਸ਼ਾਂ ਰਹਿਣ ਦੇ ਤੇ ਇਹੋ ਜਿਹਾ ਮਨੁੱਖ ਇਸੇ ਜੀਵਨ ਵਿਚ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਜੇ ਕੋਈ ਨੇਕ ਮਨੁੱਖ ਇਸ ਅਵਸਥਾ ਵਿਚ ਪਹੁੰਚਦਾ ਹੈ ਤਾਂ ਉਸ ਵਾਸਤੇ ਦੁੱਖ ਅਤੇ ਸੁੱਖ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ ਹੈ।
ਪਾਪੀ ਇਨਸਾਨ ਜੋ ਸੁੱਖ ਭੋਗਦੇ ਦਿਸਦੇ ਹਨ, ਉਹ ਦੇਖਣ ਵਾਲੇ ਮਨੁੱਖਾਂ ਦੇ ਮਨ ਦਾ ਇੱਕ ਭਰਮ ਹੈ ਕਿਉਂਕਿ ਜੋ ਪਾਪੀ ਮਨੁੱਖ ਨੇ ਬੀਜਣਾ ਹੈ, ਉਸ ਦਾ ਫ਼ਲ ਵੀ ਉਸ ਨੇ ਆਪ ਹੀ ਖਾਣਾ ਹੈ। ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਇਹ ਹੀ ਸੱਚ ਹੈ। ਹੇਠ ਲਿਖੇ ਗੁਰਵਾਕ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-
ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥ (ਪੰਨਾ 4)
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ (ਪੰਨਾ 134)
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ {ਪੰਨਾ 433}
ਇਸ ਲਈ ਜਿਸ ਸੱਜਣ ਪੁਰਸ਼ ਦੇ ਲਿੱਖੇ ਉੱਪਰ ਤੁਸੀਂ ਆਪਣਾ ਸਵਾਲ ਬਣਾਇਆ ਹੈ, ਉਨ੍ਹਾਂ ਨੂੰ ਸ਼ਾਇਦ ਗੁਰਮਤਿ ਸਮਝਾਉਣ ਦੀ ਲੋੜ ਹੈ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
—————–
ਕਾਨੜਾ ਮਹਲਾ ੫ ॥ ਕਹਨ ਕਹਾਵਨ ਕਉ ਕਈ ਕੇਤੈ ॥ ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥ ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ {ਪੰਨਾ 1302}
ਅਰਥ: ਹੇ ਭਾਈ! ਅਜਿਹਾ ਕੋਈ ਵਿਰਲਾ ਸੰਤ-ਜਨ ਹੈ, ਕੋਈ ਵਿਰਲਾ ਸੇਵਕ ਹੈ, ਜਿਹੜਾ ਜਗਤ-ਦੇ-ਮੂਲ ਪਰਮਾਤਮਾ ਦੇ ਮਿਲਾਪ ਨੂੰ ਮਾਣਦਾ ਹੈ। ਜ਼ਬਾਨੀ ਆਖਣ ਅਖਵਾਣ ਵਾਲੇ ਤਾਂ ਅਨੇਕਾਂ ਹੀ ਹਨ।1। ਰਹਾਉ।
ਹੇ ਭਾਈ! (ਜਿਹੜਾ ਕੋਈ ਵਿਰਲਾ ਸੰਤ-ਜਨ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ) ਕੋਈ ਦੁੱਖ ਨਹੀਂ ਪੋਹ ਸਕਦਾ, (ਉਸ ਦੇ ਅੰਦਰ ਸਦਾ) ਆਨੰਦ ਹੀ ਆਨੰਦ ਹੈ, ਉਹ ਇਕ ਪਰਮਾਤਮਾ ਨੂੰ ਹੀ (ਹਰ ਥਾਂ) ਅੱਖਾਂ ਨਾਲ ਵੇਖਦਾ ਹੈ। ਹੇ ਭਾਈ! ਉਸ ਨੂੰ ਕੋਈ ਮਨੁੱਖ ਬੁਰਾ ਨਹੀਂ ਜਾਪਦਾ, ਹਰੇਕ ਭਲਾ ਹੀ ਦਿੱਸਦਾ ਹੈ, (ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਉਸ ਨੂੰ) ਕਦੇ ਹਾਰ ਨਹੀਂ ਹੁੰਦੀ, ਸਦਾ ਜਿੱਤ ਹੀ ਹੁੰਦੀ ਹੈ।1।
ਹੇ ਭਾਈ! ਜਿਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ ਕਦੇ) ਚਿੰਤਾ ਨਹੀਂ ਵਿਆਪਦੀ, (ਉਸ ਦੇ ਅੰਦਰ ਸਦਾ) ਖ਼ੁਸ਼ੀ ਹੀ ਰਹਿੰਦੀ ਹੈ, (ਇਸ ਆਤਮਕ ਆਨੰਦ ਨੂੰ) ਛੱਡ ਕੇ ਉਹ ਕੁਝ ਹੋਰ ਗ੍ਰਹਣ ਨਹੀਂ ਕਰਦਾ। ਹੇ ਨਾਨਕ! ਆਖ– ਪਰਮਾਤਮਾ ਦਾ ਜਿਹੜਾ ਇਹੋ ਜਿਹਾ ਸੇਵਕ ਬਣਦਾ ਹੈ, ਉਹ ਮੁੜ ਮੁੜ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ।2।3। 22।
In my view, Sukh and Dukh is just a state of mind. The person who has done wrong things can never be at peace and will be guilty as one can hide things from the world but not from oneself. A guilty person cannot live with himself or herself. The person who is innocent and naive has internal peace of mind and that is the real wealth.