Why do you think Sikhi didn't spread as much as some other religions? ਤੁਹਾਡੇ ਖ਼ਿਆਲ ਵਿਚ ਸਿੱਖੀ ਹੋਰ ਧਰਮਾਂ ਵਾਂਗ ਕਿਉਂ ਨਹੀਂ ਫੈਲੀ
Why do you think Sikhi didn't spread as much as some other religions? ਤੁਹਾਡੇ ਖ਼ਿਆਲ ਵਿਚ ਸਿੱਖੀ ਹੋਰ ਧਰਮਾਂ ਵਾਂਗ ਕਿਉਂ ਨਹੀਂ ਫੈਲੀ
Share
ਦਾਸ ਦੀ ਸਮਝ ਅਨੁਸਾਰ, ਸਿੱਖੀ ਦੇ ਨਾਂਹ ਫ਼ੈਲਣ ਦਾ ਸਭ ਤੋਂ ਵੱਡਾ ਕਾਰਣ, ਸਿੱਖਾਂ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਆਪ ਹੀ ਨਾਂਹ ਸਮਝਣਾ ਤੇ ਇਸ ਉੱਪਰ ਚੱਲ ਕੇ ਆਪਣੇ ਕਿਰਦਾਰ ਨੂੰ ਉੱਚਾ ਨਾਂਹ ਚੁੱਕਣਾ ਹੈ। ਜੇ ਸਿੱਖ ਅਜਿਹਾ ਕਰਦੇ ਤਾਂ ਲੋਕ, ਇਹੋ ਜਿਹੇ ਉੱਚੇ ਕਿਰਦਾਰ ਵਾਲੇ ਸਿੱਖਾਂ ਨੂੰ ਦੇਖ ਕੇ, ਸਿੱਖੀ ਵਿਚ ਜ਼ਰੂਰ ਆਉਂਦੇ।
ਦੂਸਰਾ ਜਿਸ ਨੇ ਸਿੱਖੀ ਵਿਚ ਆਉਣਾ ਹੈ ਉਸ ਨੇ ਆਪਣੀ ਇੱਛਾ ਨਾਲ ਆਉਣਾ ਹੈ। ਹੋਰ ਧਰਮਾਂ ਵਾਂਗ ਕਿਸੇ ਨੇ ਉਸ ਨੂੰ ਸਿੱਖੀ ਵਿਚ ਲਿਆਉਣ ਲਈ ਕੋਸ਼ਿਸ਼ ਨਹੀਂ ਕਰਨੀ ਹੈ। ਇਸ ਲਈ ਸਿੱਖਾਂ ਨੂੰ ਗੁਰਬਾਣੀ ਦੀ ਸਿੱਖਿਆ ਤੇ ਚੱਲ ਕੇ ਆਪਣੇ ਕਿਰਦਾਰ ਨੂੰ ਉੱਚਾ ਚੁੱਕਣ ਤੇ ਹੀ ਕੋਈ ਸਿੱਖੀ ਵਿਚ ਆਵੇਗਾ। ਇਹ ਹਰ ਸਿੱਖ ਨੇ ਵਿਚਾਰਨਾ ਹੈ।
In my perspective, the deep philosophy of Sikhi is not propagated in a correct format.