If it sewa why do we need to advertise to the rest of the world?
Should Sikhs do charity work anonymously?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
If it sewa why do we need to advertise to the rest of the world?
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਕਹਿਣਾ ਚਾਹੁੰਦਾ ਹੈ ਲੋੜਵੰਦਾਂ ਦੀ ਸੇਵਾ ਦਾ ਸੰਕਲਪ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ “ਘਾਲ ਖਾਇ ਕਿਛੁ ਹਥਹੁ ਦੇਹਿ ਨਾਨਕ ਰਾਹੁ ਪਛਾਨਿਹ ਸੇਇ।” ਵਿੱਚ ਪਿਆ ਹੈ ਤੇ ਉਨ੍ਹਾਂ ਦੇ ਵੰਡ ਛਕੋ ਦੇ ਸਿਧਾਂਤ ਵਿੱਚ ਸੰਮਿਲਤ ਹੈ। ਗੁਰੂ ਦਾ ਸਿੱਖ ਦਾਨ ਨਹੀਂ ਕਰਦਾ ਭੇਟ ਕਰਦਾ ਹੈ। ਉਹ ਗੁਰੂ ਸਾਹਿਬ ਦੀ ਸਿੱਖਿਆ ਨੂੰ ਯਾਦ ਰੱਖਦਾ ਹੈ ਕਿ ‘ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥’ ਜੇ ਦਾਤਾ ਦੇਣ ਵਾਲਾ ਹੈ ਤੇ ਫ਼ਿਰ ਸਿੱਖ/ਮਨੁੱਖ ਨੇ ਕੀ ਦਿੱਤਾ? ਸਿਰਫ਼ ਤੇ ਸਿਰਫ਼ ਸੇਵਾ ਉਸ ਸਿੱਖ/ ਮਨੁੱਖ ਦੇ ਰਾਹੀਂ ਹੋਈ, ਦੇਣ ਵਾਲਾ ਤੇ ਉਹ ਆਪ ਸੀ। ਫ਼ਿਰ ਦਿਖਾਵਾ ਕਿਸ ਚੀਜ਼ ਦਾ? ਜੋ ਕਰਦੇ ਹਨ, ਉਹ ਆਪਣੀ ਹਉਮੈ ਦਾ ਪ੍ਰਗਟਾਵਾ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਕਰਦੇ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਨਿਸਫਲ ਹੈ।
ਹਉਮੈ ਤੋਂ ਛੁਟਕਾਰਾ ਪਾਉਣ ਲਈ ਗੁਰੂ ਸਾਹਿਬ ਸਮਝਾਉਂਦੇ ਹਨ:
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ 466}
ਅਰਥ: ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ। ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ।2।
ਸੇਵਾ ਕਿਵੇਂ ਕਰਨੀ ਹੈ ਜਾਂ ਕਿਸ ਦੀ ਕਰਨੀ ਹੈ, ਇਸ ਵਿਸ਼ੇ ਤੇ ਇੱਕ ਬਹੁਤ ਸੁੰਦਰ ਲੇਖ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-
https://www.rozanaspokesman.in/opinion/special-article/090518/what-is-the-significance-of-tenth-gathering.html
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ