Download Our Mobile App

Sign Up

or use


Have an account? Sign In Now

Sign In

or use


Forgot Password?

Don't have account, Sign Up Here

You must login to ask a question.

or use


Forgot Password?

Need An Account, Sign Up Here

Please briefly explain why you feel this question should be reported.

Please briefly explain why you feel this answer should be reported.

Please briefly explain why you feel this user should be reported.

Sikh Wisdom Logo Sikh Wisdom Logo
Sign InSign Up

Sikh Wisdom

Sikh Wisdom Navigation

  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Search
Ask A Question

Mobile menu

Close
Ask A Question
  • Categories
  • Questions
    • New Questions
    • Trending Questions
    • Most Read Questions
  • Polls
  • Tags
  • Help
  • Home
  • Questions
  • Kids Zone
  • Perspective
  • Scholars
  • Our Story
  • More
    • SGGS Ji Di Bantar
    • Principles of Sikhism
    • Poems
    • Download Our App
Home/ Questions/Q 193064
Next
Answered

Sikh Wisdom Latest Questions

Asked: September 16, 20232023-09-16T01:39:31+00:00 2023-09-16T01:39:31+00:00In: Sikhism

ਸਹਿਜ ਪਾਠ

Satinder Singh
Satinder Singh

ਅੱਜ ਕਲ Whatsap ਤੇ ਗਰੁੱਪ ਬਣਾ k sangat nu sehaj path nal jodya ja riha hai, jis vich WhatsApp group vich har roj ik 4-5 ਅੰਗ ਦੀ ਇਕ ਗੁਰਬਾਣੀ ਸਾਹਿਤ ਵੀਡੀਓ ਬਣਾ ਕੇ ਭੇਜੀ ਜਾਂਦੀ ਹੈ ਤੇ, ਸੰਗਤਾਂ ਨੇ ਉਸ ਦੇ ਅਨੁਸਾਰ ਲੜੀਵਾਰ ਸਹਿਜ ਪਾਠ ਕਰਨਾ ਹੁੰਦਾ। ਮੇਰਾ ਸਵਾਲ ਇਹ ਹੈ ਕਿ j poori mariyada nal path kita Jaye, means head cover kar k hath ਮੂੰਹ ਸੁੱਚੇ ਕਰ k, ki ess tarah phone te sehaj path karna sahi hai ?

16
  • 5
  • 5
  • 16 16 Answers
  • 2 Followers
  • 0
Share
  • Facebook

    Leave an answer
    Cancel reply

    You must login to add an answer.

    or use


    Forgot Password?

    Need An Account, Sign Up Here

    16 Answers

    • Voted
    • Oldest
    • Recent
    1. ਕੁਲਵਿੰਦਰ ਸਿੰਘ
      Best Answer
      ਕੁਲਵਿੰਦਰ ਸਿੰਘ
      2023-09-16T05:12:51+00:00Added an answer on September 16, 2023 at 5:12 am

      ਸਤਿਕਾਰ ਯੋਗ ਵੀਰ ਸਤਿੰਦਰ ਸਿੰਘ ਜੀ,
      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

      ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਆਪਣੀ ਸਮਝ ਅਨੁਸਾਰ ਕਹਿਣਾ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਮਨ ਨਾਲ ਸਤਿਕਾਰ ਕਰਣਾ ਹਰ ਸਿੱਖ ਦਾ ਪਹਿਲਾ ਕਰਤੱਵ ਹੈ ਤੇ ਮਰਿਆਦਾ ਦਾ ਵੀ ਆਪਣਾ ਮਹੱਤਵ ਹੈ। ਪਰ ਕੁੱਝ ਹਾਲਾਤ ਇਹੋ ਜਿਹੇ ਵੀ ਹੋ ਸਕਦੇ ਹਨ ਕਿ ਮਨੁੱਖ ਗੁਰੂ ਸਾਹਿਬ ਦਾ ਸਤਿਕਾਰ ਮਨ ਨਾਲ ਕਰਦਾ ਹੋਵੇ ਪਰ ਮਰਿਆਦਾ ਪੂਰੀ ਤਰ੍ਹਾਂ ਨਾਂਹ ਨਿਭਾ ਸਕਦਾ ਹੋਵੇ। ਫ਼ਿਰ ਕੀ ਉਹ ਪਾਠ ਨਾਂਹ ਕਰੇ? ਇਹ ਤੁਹਾਡੇ ਵਿਚਾਰ ਵਾਸਤੇ ਹੈ।

      ਹੁਣ ਆਉਂਦੇ ਹਾਂ ਅੱਗਲੇ ਵਿਸ਼ੇ ਤੇ ਕਿ ਕੀ ਸਿਰਫ਼ ਪਾਠ ਹੀ ਕਰਨਾ ਤੇ ਹੋਰ ਕਰਮਕਾਂਡ ਕਰਨੇ ਕਾਫ਼ੀ ਹਨ? ਇਸ ਦਾ ਜਵਾਬ ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ ਸਾਹਿਬ ਸੋਰਠਿ ਰਾਗ ਵਿਚ ਆਪਣੀ ਰਚਿਤ ਅਸਟਪਦੀ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 641-642 ਤੇ ਸੁਸ਼ੋਭਿਤ ਹੈ, ਵਿਚ ਦਿੰਦੇ ਹਨ। ਸ਼ਬਦ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ।

      ਗੁਰੂ ਸਾਹਿਬ ਦੀ ਸਿੱਖਿਆ ਤਾਂ ਮਨ ਨੂੰ ਅਕਾਲਪੁਰਖ/ਪਰਮਾਤਮਾ ਦੀ ਸਿਫਤਿ ਸਾਲਾਹ ਦੇ ਰੰਗ ਵਿਚ ਰੰਗਣ ਦੀ ਹੈ ਅਰਥਾਤ ਵਿਕਾਰਾਂ ਕੋਲੋਂ ਛੁਟਕਾਰਾ ਪਾ ਕੇ ਸਚਿਆਰ ਮਨੁੱਖ ਬਣ ਕੇ, ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਕਿ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਤੇ ਆਤਮਿਕ ਆਨੰਦ ਦੀ ਅਵਸਥਾ ਵਿਚ ਪਹੁੰਚਣ ਦੀ ਹੈ ਤੇ ਇਸੇ ਜੀਵਨ ਵਿਚ ਹੀ ਆਤਮਿਕ ਤੌਰ ਤੇ ਮੁਕਤ ਹੋਣ ਦੀ ਹੋ।

      ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਮਨੁੱਖ, ਸਿਰਫ਼ ਪਾਠ ਨਾਂਹ ਕਰਕੇ, ਬਾਣੀ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਦਲੇਗਾ। ਇਸ ਲਈ ਪਾਠ ਜ਼ਰੂਰ ਕਰੀਏ, ਮਨ ਵਿਚ ਬਾਣੀ ਦਾ ਪੂਰਾ ਪੂਰਾ ਸਤਿਕਾਰ ਰੱਖੀਏ ਤੇ ਮਰਿਆਦਾ ਵੀ, ਜਿਥੋਂ ਤੱਕ ਸੰਭਵ ਹੋ ਸਕੇ, ਨਿਭਾਈਏ ਪਰ ਮਨ ਵਿਚ ਇਹ ਵੀ ਧਿਆਨ ਰੱਖੀਏ ਕਿ ਪਾਠ ਕਰਨ ਦੇ ਨਾਲ ਨਾਲ ਗੁਰਬਾਣੀਂ ਦੀ ਸਿੱਖਿਆ ਤੇ ਚੱਲਣਾ ਵੀ ਹੈ ਤੇ ਆਪਣੇ ਜੀਵਨ ਨੂੰ ਬਦਲਣਾ ਹੈ।

      ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।

      ਆਦਰ ਸਹਿਤ,
      ਆਪ ਦਾ ਵੀਰ
      ———————–
      ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ {ਪੰਨਾ 641-642}

      ਅਰਥ: ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧।
      ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ।ਰਹਾਉ।
      ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ) , ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ।੨।
      ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ) । ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ।੩।
      ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ।੪।

      ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥ {ਪੰਨਾ 642}

      ਅਰਥ: ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ।੫।
      ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ।੬।
      ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ।੭।
      ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਪਰ, ਹੇ ਨਾਨਕ! ਆਖ-ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ।੮।
      ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ। ਹੇ ਭਾਈ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਰਹਾਉ ਦੂਜਾ।੧।੩।

        • 2
      • Reply
      • Share
        Share
        • Share on Facebook
        • Share on Twitter
        • Share on LinkedIn
        • Share on WhatsApp
      • Satinder Singh
        Satinder Singh
        2023-09-16T05:22:51+00:00Replied to answer on September 16, 2023 at 5:22 am

        ਸਤਿਕਾਰ ਯੋਗ ਵੀਰ ਕੁਲਵਿੰਦਰ ਸਿੰਘ ਜੀ,
        ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

        ਮੇਰਾ ਮੁੱਖ ਸਵਾਲ ਇਹ ਸੀ ਕਿ, ਕੀ ਫੋਨ ਤੇ ਇਸ ਤਰ੍ਹਾਂ ਸਹਿਜ ਪਾਠ ਕਰਨਾ ਸਹੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਜਾਂ ਸੈਂਚੀਆਂ ਤੋਂ ਹੈ ਪਾਠ ਕਰਨਾ ਚਾਹੀਦਾ ਹੈ ?

          • 1
        • Reply
        • Share
          Share
          • Share on Facebook
          • Share on Twitter
          • Share on LinkedIn
          • Share on WhatsApp
        • ਕੁਲਵਿੰਦਰ ਸਿੰਘ
          ਕੁਲਵਿੰਦਰ ਸਿੰਘ
          2023-09-16T06:12:15+00:00Replied to answer on September 16, 2023 at 6:12 am
          This answer was edited.

          ਵੀਰ ਸਤਿੰਦਰ ਸਿੰਘ ਜੀ, ਜੇ ਸਿੱਖ/ਮਨੁੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਪਾਠ ਕਰ ਸਕਦਾ ਹੋਵੇ ਤਾਂ ਉਸ ਤੋਂ ਚੰਗੀ ਗੱਲ ਕੋਈ ਨਹੀਂ ਹੈ। ਦੂਸਰਾ ਢੰਗ ਸੈਂਚੀਆਂ ਵਿਚੋਂ ਕਰਨ ਦਾ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਘਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਪਰ ਕਈ ਹਾਲਤਾਂ ਵਿਚ ਇਹ ਵੀ ਸੰਭਵ ਨਾਂਹ ਹੋਵੇ ਤਾਂ ਫ਼ਿਰ ਕੀ ਕੀਤਾ ਜਾਵੇ? ਕੀ ਫ਼ਿਰ ਪਾਠ ਨਾਂਹ ਕੀਤਾ ਜਾਵੇ?

          ਦਾਸ ਤੁਹਾਨੂੰ ਆਪਣੀ ਉਦਾਹਰਣ ਹੀ ਦਿੰਦਾ ਹੈ। ਦਾਸ ਨਵੰਬਰ ਵਿਚ ਬਹੱਤਰ ਸਾਲ ਦਾ ਹੋ ਜਾਵੇਗਾ ਤੇ ਅਕਤੂਬਰ, 2021 ਤੋਂ ਦਾਸ ਦਾ ਇਲਾਜ ਚੱਲ ਰਿਹਾ ਹੈ। ਤਿੰਨ ਆਪ੍ਰੇਸ਼ਨ ਹੋ ਚੁੱਕੇ ਹਨ। ਤਕਰੀਬਨ ਦੋ ਮਹੀਨੇ Radiation Therapy ਵੀ ਹੋਈ ਹੈ। ਹੋਰ ਅੱਗੇ ਵੀ ਇਲਾਜ ਚੱਲ ਰਿਹਾ ਹੈ। ਘਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਪਹਿਲੀ ਮੰਜ਼ਿਲ ਤੇ ਹੈ। ਦਾਸ ਪੌੜੀਆਂ ਨਹੀਂ ਚੜ੍ਹ ਸਕਦਾ। ਬੱਚੇ ਗੁਰੂ ਸਾਹਿਬ ਦੀ ਸੇਵਾ ਕਰਦੇ ਹਨ। ਦਾਸ ਚੌਂਕੜੀ ਮਾਰ ਕੇ ਤੇ ਇੱਕ ਮੁੱਦਰਾ (posture) ਰੱਖ ਕੇ, ਲੰਬੇ ਸਮੇਂ ਤੱਕ ਠੀਕ ਤਰ੍ਹਾਂ ਬੈਠ ਵੀ ਨਹੀਂ ਸਕਦਾ। ਇਸ ਲਈ ਸੈਂਚੀਆਂ ਤੋਂ ਪਾਠ ਕਰਨ ਵਿਚ ਵੀ ਸਮੱਸਿਆ ਹੈ।

          ਇਸ ਲਈ ਦਾਸ, ਲਗਭਗ ਅੱਧਾ ਲੇਟ ਕੇ, ਆਈ ਪੈਡ ਤੇ ਸਹਿਜ ਪਾਠ ਹਰ ਰੋਜ਼ ਕਰਦਾ ਹੈ। ਦਾਸ ਹੁਣ ਤੁਹਾਨੂੰ ਸਵਾਲ ਪੁੱਛਦਾ ਹੈ ਕਿ ਕੀ ਦਾਸ ਗ਼ਲਤੀ ਤੇ ਹੈ?

          ਵੀਰ ਜੀ, ਦਾਸ ਦੀ ਸਮਝ ਅਨੁਸਾਰ ਜੇ ਸਿੱਖ technology ਦਾ ਇਸਤੇਮਾਲ ਕਰਕੇ ਪਾਠ ਕਰਦੇ ਹਨ ਤਾਂ ਕੋਈ ਬੁਰਾਈ ਨਹੀਂ ਕਰ ਰਹੇ। ਇਸ ਗੱਲ ਦਾ ਮਨ ਵਿਚ ਪੱਕਾ ਵਿਸ਼ਵਾਸ ਹੈ ਕਿ ਕੋਈ ਸਿੱਖ ਸਿਰ ਢੱਕਣ ਤੋਂ ਬਿਨਾਂ ਪਾਠ ਨਹੀਂ ਕਰ ਸਕਦਾ। ਬਾਕੀ ਵਿਚਾਰ ਆਪਣੇ ਆਪਣੇ ਹਨ। ਅੱਸਲ ਮੁੱਦਾ ਤਾਂ ਗੁਰਬਾਣੀ ਨਾਲ ਜੁੜਨ ਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਦਲਣ ਦਾ ਹੈ। ਜੇ ਉਹ ਨਾਂਹ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਜਾਂ ਸੈਂਚੀਆਂ ਤੋਂ ਪਾਠ ਕਰਨਾ ਵੀ, ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ, ਸ਼ਾਇਦ ਇੱਕ ਕਰਮ ਕਾਂਡ ਤੁੱਲ ਹੀ ਹੋਵੇਗਾ। ਭੁੱਲ ਚੁੱਕ ਦੀ ਖਿਮਾਂ ਕਰਨੀ ਜੀ।

            • 4
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
          • Satinder Singh
            Satinder Singh
            2023-09-16T07:40:18+00:00Replied to answer on September 16, 2023 at 7:40 am

            ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
            🙏🙏

            ਸਤਿਕਾਰ ਯੋਗ ਅੰਕਲ ਜੀ, ਮੈਂ ਪਹਿਲੀ ਵਾਰ ਸਹਿਜ ਪਾਠ ਕਰਨਾ ਹੈ, ਤੇ ਓਹ ਵੀ Whatsap ਗਰੁੱਪ ਦੇ ਰਾਹੀਂ ਫੋਨ ਤੇ ਸ਼ੁਰੂ ਕਰਨ ਜਾ ਰਿਹਾ ਸੀ, ਇਸ ਲਈ ਸੰਗਤ ਦੇ ਨਾਲ ਵਿਚਾਰ ਮਸ਼ਵਰਾ ਕਰਨਾ ਚਾਹੁੰਦਾ ਸੀ। ਆਪਜੀ ਦਾ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਸਾਂਝੇ ਕਰਨ ਲਈ।

            ਵਾਹਿਗੁਰੂ ਜੀ ਅੱਗੇ ਆਪਜੀ ਦੀ ਚੰਗੀ ਸਿਹਤ ਲਈ ਅਰਦਾਸ ਕਰਾਂਗਾ। 🙏🙏

              • 3
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2023-09-16T08:15:44+00:00Replied to answer on September 16, 2023 at 8:15 am

              ਵੀਰ ਸਤਿੰਦਰ ਸਿੰਘ ਜੀ, ਇਹ ਕਥਨ,ਜੋ ਦਾਸ ਤੁਹਾਨੂੰ ਭੇਜ ਰਿਹਾ ਹੈ, ਉਨ੍ਹਾਂ ਸਿਆਣਿਆਂ ਦੇ ਹਨ, ਜਿਨ੍ਹਾਂ ਨੇ ਸਿੱਖੀ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਹੈ ਜਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸਿੱਖਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਿਆਂ ਵਿਚ ਲਪੇਟ ਲਪੇਟ ਕੇ, ਸੋਨੇ ਦੀਆਂ ਪਾਲਕੀਆਂ ਵਿਚ ਸਜਾ ਸਜਾ ਕੇ ਸੰਗਮਰਮਰ ਦੇ ਗੁਰਦੁਆਰਿਆਂ ਵਿਚ ਇੰਨਾ ਸਤਿਕਾਰ ਦੇ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮੂਰਤੀ ਬਣਾ ਦਿੱਤਾ ਹੈ ਤੇ ਮੱਥੇ ਟੇਕਣ ਤੱਕ ਸੀਮਤ ਕਰ ਦਿੱਤਾ ਹੈ। ਵਿਚਾਰਨਾ ਤਾਂ ਦੂਰ ਰਹਿ ਗਿਆ, ਪੜ੍ਹਨ ਦੀ ਵੀ ਲੋੜ ਨਹੀਂ ਸਮਝੀ। ਗਿਆਨ ਲੈਣਾ ਤਾਂ ਦੂਰ ਦੀ ਗੱਲ ਹੈ।

              ਸਹਿਜ ਪਾਠ ਕਰਨਾ ਤੁਹਾਨੂੰ ਮੁਬਾਰਕ ਹੈ। ਇੱਥੇ ਦਾਸ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਤੁਹਾਨੂੰ ਗੂਗਲ ਪਲੇਅ ਤੇ ਮਿੱਲ ਸਕਦੇ ਹਨ ਤੇ ਜਦੋਂ ਵੀ ਲੋੜ ਸਮਝੋ, ਆਪਣੇ ਫ਼ੋਨ ਨੂੰ ਖੋਲ੍ਹ ਕੇ ਦੇਖ ਸਕਦੇ ਹੋ। ਜੇਕਰ ਕੋਈ ਵੀ ਸਹਾਇਤਾ ਦੀ ਲੋੜ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।

              ਆਦਰ ਸਹਿਤ,
              ਆਪ ਦਾ ਵੀਰ
              ————————
              Please read these lines of geniuses of the West and think

              Leo Tolstoy (1828-1910)
              Sikhism and Sikhs will one day rule this world because it is a mixture of knowledge and wisdom.

              Herbert Wells (1846-1946)
              How many generations are going to face atrocities and murders until Sikhism is well understood! But the world will one day be inspired by Sikhism. Only on that day will the world become a place for humans to settle and live.

              Albert Einstein (1879-1955)
              He (?) Does what the Jews cannot do. He did it with knowledge and energy. But only Sikhism has the power to lead to peace.

              Houston Smith (1919)
              Sikhism is not more trusting than we have in ourselves.
              If we can turn our thoughts and hearts towards Sikhism, it will benefit us.

              Bertrand Russell (1872-1970)
              I read about Sikhism. I feel that this is the religion of mankind all over the world. Sikhism spread throughout Europe. Many scholars studying Sikhism will appear in Europe. One day the situation will develop where only Sikhs will lead the world.

              Costa Loban (1841-1931)
              Sikhs only talk about peace and reconciliation. I invite Christians to praise, change and believe in it.

              Bernard Shaw (1856-1950)
              One day this world will accept Sikhism. Refusing to accept the true name of Sikhism will only make one accept its principles. Western nations will surely one day convert to Sikhism. The religion of the learned is equal to that of Sikhism.

              Johann Keith(1749-1832)
              If not today, one day we will have to accept Sikhism. Because that is the true religion.
              **************

                • 1
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2023-09-16T15:00:25+00:00Replied to answer on September 16, 2023 at 3:00 pm

              ਬੇਟੇ ਸਤਿੰਦਰ ਸਿੰਘ ਜੀ, ਤੁਸੀਂ ਬਹੁਤ ਸੁਲਝੇ ਹੋਏ ਲੱਗਦੇ ਹੋ। ਅਕਾਲਪੁਰਖ ਆਪਣਾ ਮਿਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖਣ ਤੇ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ਣ! ਇਹ ਹੀ ਅਰਦਾਸ ਹੈ ਜੀ!

              ਆਈ ਗ੍ਰੰਥ ਇੱਕ ਚੰਗਾ ਐਪ ਹੈ ਪਰ ਦਾਸ ਤੁਹਾਨੂੰ ਸਲਾਹ ਦੇਣੀ ਚਾਹੁੰਦਾ ਹੈ ਕਿ ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ‘ਗੁਰੂ ਗ੍ਰੰਥ ਸਾਹਿਬ ਦਰਪਨ’ ਗੂਗਲ ਪਲੇਅ ਤੋਂ ਡਾਊਨਲੋਡ ਕਰੋ।‌ ਉਸ ਵਿਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਮਿਲਣ ਦੇ ਨਾਲ ਨਾਲ ਤੁਹਾਨੂੰ ਹਰ ਲਫ਼ਜ਼ ਦੇ ਪਦ ਅਰਥ ਵੀ ਮਿਲਣਗੇ।‌

              ਨਾਲ ਹੀ ਜੇ ਤੁਸੀਂ ਦਾਸ ਨੂੰ ਆਪਣਾ ਈਮੇਲ ਐਡਰੈੱਸ ਭੇਜ ਦਿਓ ਤਾਂ ਪ੍ਰੋਫੈਸਰ ਸਾਹਿਬ ਦੁਆਰਾ, ਪੂਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਤੋਂ ਬਾਅਦ ਲਿੱਖਿਆ ਗੁਰਮਤਿ ਸਿਧਾਂਤ ‘ਕਿਵ ਕੂੜੈ ਤੁਟੈ ਪਾਲਿ ‘ ਭੇਜਣਾ ਚਾਹੇਗਾ। ਪ੍ਰੋਫੈਸਰ ਸਾਹਿਬ ਅਨੁਸਾਰ ਪੂਰਾ ਗੁਰੂ ਗ੍ਰੰਥ ਸਾਹਿਬ ਇਸ ਪੰਗਤੀ ਦੀ ਵਿਆਖਿਆ ਹੈ।

              ਪਿਆਰ ਸਹਿਤ,
              ਆਪ ਦਾ ਆਪਣਾ

                • 2
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2023-09-16T08:20:03+00:00Replied to answer on September 16, 2023 at 8:20 am

              GURU GRANTH SAHIB – SECULAR, MODERN AND UNIVERSAL SCRIPTURE – AS OPINED BY SOME WORLD SCHOLARS, PHILOSOPHERS & WRITERS.

              I have studied the scriptures of the great religions, but I do not find elsewhere the same power of appeal to the heart and mind as I find here in these volumes. They are compact inspite of their length and are a revelation of the vast reach of the human heart, varying from the most noble concept of God to the recognition and indeed the insistence upon the practical needs of human body. There is something strangely modern about these scriptures and this puzzled me until I learned that they are in fact comparatively modern, compiled as late as the 16th century when explorers were beginning to discover that the globe, upon which we all live, is a single entity divided only by arbitrary lines of our own making. Perhaps this sense of unity is the source of power I find in these volumes. They speak to person of any religion or of none. They speak for the human heart and the searching mind.
              -Mrs. Pearl S. Buck, Noble laureate

              Sikhism is a Universal world faith, has message for all men. This is simply illustrated in the writings of the Gurus. Sikhs must cease to think of their Faith as just another good religion and must begin to think in terms of Sikhism being the religion for this New Age… The religion preached by Guru Nanak is the faith of the New Age. It completely supplants and fulfills all the former dispensations of older religions… Books must be written proving this. The other religions contain the truth but Sikhism contains the fullness of truth… Guru Granth Sahib of all the world religious scriptures, alone states that there are innumerable worlds and universes other than our own. The previous scriptures were all concerned only with this world and its spiritual counterpart. To imply that they spoke of other worlds as does the Guru Granth Sahib is to stretch their obvious meanings out of context. The Sikh religion is truly the answer to the problems of modern man.
              -Prof. H. L. Bradshaw

              The religion of the Guru Granth is a universal and practical religion… Due to ancient prejudices of the Sikhs it could not spread in the world. The world today needs its message of peace and love.
              -Archer

              Mankind’s religious future may be obscure; yet one thing can be foreseen. The living higher religions are going to influence each other more than ever before, in the days of increasing communications between all parts of the world and branches of human race. In this coming religious debate, the Sikh religion and its scripture, Guru Granth, will have something special of value to say to the rest of the world.
              -Arnold Toynbee

              Pure Sikhism (as enshrined in Guru Granth) is far above dependence on Hindu rituals and is capable of distinct position so long as Sikhs maintain their distinctiveness. The religion is also one which could appeal to the occidental mind. It is essentially a practical religion. If judged from the pragmatical stand point which is a favourite point of view in some quarters, it would rank almost first in the world. Of no other religion can it be said that it has made a nation in so short a time. The religion of the Sikhs is one of the most interesting at present existing in India, possibly indeed in the whole world.
              -Dorothy Field

              For Nanak there was no such thing as a God for the Hindus, a god for the Muhammadans, and a god or gods for the outer heathen. For him there was but one God, not in the likeness of man, like Raman, not a creature of attributes and passions, like the Allah of Muhammad; but one sole, indivisible, self-existent, incomprehensible, timeless, all pervading – to be named, but otherwise indescribable and altogether lovely. Such was Nanak’s idea of the Creator and Sustainer of the phenomenal world, and it was a conception which at once abrogated all petty distinctions of creed, and sect, and dogma, and ceremony. The realisation of such God shatters the sophistries of the theologian and the quibblings of the dialecticians. It clears the brow from the gloom of abstruse ponderings over trifles and leaves the heart free for the exercise of human sympathies.
              -Frederic Pincot, British Scholar

              The Sikh religion differs as regards the authenticity of its dogmas from other great theological systems. Many of the great teachers the world has known have not left a line of their own composition, and we only know what they taught through tradition or second hand information. We know the teachings of Socrates only through the writings of Plato and Xenophan. Buddha has left no written memorials of his teachings. Kung-fu-zu, known to European as Confucius left no documents in which he detailed the principles of his moral and social system. The Founder of Christianity did not reduce his doctrines to writing and for them we are obliged to trust to the Gospels according to Matthew, Mark, Luke and John. The Arabian Prophet did not himself reduce to writing the chapters of the Quran. They were written or complied by his adherents and followers. But the compositions of the Sikh Gurus are preserved, and we know at firsthand what they taught. They employed the vehicle of verse, which is generally unalterable by copyists, and we even become in time familiar with their different styles. No spurious compositions or extraneous dogmas can, therefore, be represented as theirs… As we shall see hereafter, it would be difficult to point to a religion of greater originality or to a more comprehensive ethical system.
              -Max Arthur Macauliffe, British Historian

              In Brahmanical Hinduism, Buddhism and Jainism generations of teachers and commentators gave new shapes of religions and philosophical doctrines and sometimes changed them beyond recognition. The six schools of Hindu philosophy branched of into different groups of thinkers. The same process divided Jains and Buddhists into different and sometimes warring sects. The history of Islam as also of Christianity presents the same phenomenon of doctrinal disintegration. But Sikhism never succumbed to warring commentators; it preserved intact the heritage which Guru Nanak had left for it. None but a great and far-sighted founder can formulate doctrines capable of surviving the shocks of political and social revolutions for centuries… His humanity is transparent in his verses…
              The story of Guru Nanak’s life and achievement has no parallel in the annals of this ancient land. It is not enough to call him the greatest of the sons of Punjab. He must be counted among the greatest of the sons of India. He was the founder of the last of the greatest religions of the world. He planted a poetical sapling which has blossomed into one of the great literatures of India. He laid the foundation of brotherhood which has enriched our national heritage by struggle against religious intolerance, social injustice and denial of political freedom. History must pay homage to one who – in serving God – served his country so well.
              -Anil Chandra Banerjee, Professor of Guru Nanak Chair, Yadavpur University, West Bengal.

              The more I dug into the pages of Guru Granth the more I fell in love with them… It is enough for us to take as it comes to us, to hear the lovely music in the truths he sang, to try to live the life of inspired service and practical devotion which he taught. For these things the world will always be in debt to Guru Nanak and to those through whom he spoke in the succeeding generations.
              -Duncan Greenless, Theosophist from U.S.A.
              *****************

                • 1
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • Satinder Singh
              Satinder Singh
              2023-09-16T14:31:45+00:00Replied to answer on September 16, 2023 at 2:31 pm
              This answer was edited.

              ਸਤਿਕਾਰਯੋਗ ਅੰਕਲ ਜੀ,

              ਮੈਂ ਜਦੋਂ ਵੀ ਗੁਰੂਦਵਾਰਾ ਸਾਹਿਬ ਵਿੱਚ ਕੀਰਤਨ ਸੁਣਦਾ ਹਾਂ ਤਾਂ iGranth ਐਪ ਤੇ ਨਾਲ ਨਾਲ ਸ਼ਬਦ ਵੀ ਪੜਦਾ ਹਾਂ ਤੇ ਉਸ ਦੇ ਅਰਥ ਵੀ । ਇਸ ਤਰ੍ਹਾਂ ਕਰਨ ਨਾਲ ਬਹੁਤ ਆਨੰਦ ਆਉਂਦਾ ਹੈ। ਬੱਸ ਕਦੇ ਸੰਪੂਰਨ ਸਹਿਜ ਪਾਠ ਨਹੀਂ ਕੀਤਾ । ਓਹ ਪਹਿਲੀ ਵਾਰ ਕਰਨਾ ਹੈ, ਸੋਚਿਆ ਤਾਂ ਇਹ ਸੀ ਕਿ ਗੁਰੂਦਵਾਰਾ ਸਾਹਿਬ ਚ ਹੈ ਸ਼ੁਰੂ ਕਰਾਂਗਾ। ਪਰ ਕਦੇ ਸਬੱਬ ਹੀ ਨਹੀਂ ਬਣ ਪਾਇਆ, ਸੋ ਇਸ ਲਈ ਜਿਵੇਂ ਤੁਸੀਂ ਲਿਖਿਆ, ਵੀ ਇਸ ਤਰ੍ਹਾਂ ਤਾਂ ਬੰਦਾ ਕਦੇ ਸਹਿਜ ਪਾਠ ਹੀ ਨਹੀਂ ਕਰ ਪਏਗਾ, ਇਸ ਲਈ WhatsApp group da ਹਿੱਸਾ ਬਣ ਕੇ ਫੋਨ ਤੇ ਸਹਿਜ ਪਾਠ ਕਰਨ ਜਾ ਰਿਹਾ ਹਾਂ ।

              ਆਪ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ ਬਹੁਤ ਧੰਨਵਾਦ।

              ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ ।

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
          • ਕਰਨੈਲ ਸਿੰਘ Karnail Singh
            ਕਰਨੈਲ ਸਿੰਘ Karnail Singh
            2023-09-16T06:37:12+00:00Replied to answer on September 16, 2023 at 6:37 am

            Respected Kulwinder Singh ji, thank Akal Purakh for imparting you such a “Charhdi Kalaa” inspite of your such health condition. Amazing. I have noted that your contribution on this platform is excellent and totally based on the teachings of our great Gurus. wish good health for you.
            Regards,
            Karnail Singh

              • 2
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2023-09-16T06:54:08+00:00Replied to answer on September 16, 2023 at 6:54 am

              ਸਤਿਕਾਰ ਯੋਗ ਵੀਰ ਕਰਨੈਲ ਸਿੰਘ ਜੀ,
              ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

              ਅੱਜ ਬਹੁਤ ਦਿਨ ਬਾਅਦ ਤੁਹਾਡੇ ਦਰਸ਼ਨ ਹੋਏ ਹਨ। ਤੁਹਾਡੀਆਂ ਸ਼ੁਭ ਇੱਛਾਵਾਂ ਲਈ ਬਹੁਤ ਬਹੁਤ ਧੰਨਵਾਦ! ਦਾਸ ਕੀ ਕਰਨ ਯੋਗ ਹੈ? ਅਕਾਲਪੁਰਖ ਨੇ ਦਾਸ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਨਵੰਬਰ,1984 ਤੋਂ ਦਾਸ ਕੋਲੋਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ (ਰਜਿ:), ਨਵੀਂ ਦਿੱਲੀ (www.nishkam.org) ਦੇ ਰਾਹੀਂ ਸੇਵਾ ਲਈ ਤੇ ਹੁਣ ਇੱਥੇ ਲੈ ਰਹੇ ਹਨ! ਇਹ ਸਭ ਦਾਤੇ ਦੀ ਬਖਸ਼ਿਸ਼ ਹੈ!
              ਆਦਰ ਸਹਿਤ,
              ਆਪ ਦਾ ਵੀਰ

                • 1
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2023-09-16T07:06:21+00:00Replied to answer on September 16, 2023 at 7:06 am

              ਦਾਸ ਦੀ ਕੋਈ ਸਮਰੱਥਾ ਨਹੀਂ ਹੈ ਜੀ। ਕਰਨ ਕਰਾਵਨਹਾਰ ਉਹ ਆਪ ਹੈ ਜੀ।
              ——————–
              ਸੂਹੀ ਮਹਲਾ ੪ ॥ ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥ ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥ ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥ ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥ ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥ ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥ ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥ ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥ {ਪੰਨਾ 736}

              ਅਰਥ: ਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ। ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ। ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ।੧।ਰਹਾਉ।
              ਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ। ਅਸੀ ਜੀਵ (ਤਾਂ ਹੀ) ਕੁਝ ਕਰੀਏ, ਜੇ ਕਰ ਸਕਦੇ ਹੋਵੀਏ। ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ।੧।
              ਹੇ ਪ੍ਰਭੂ! ਇਹ ਜਿੰਦ, ਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ। ਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ।੨।
              ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ। ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ। ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ।੩।
              ਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ। ਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ।੪।੪।੧੫।੨੪।

                • 2
              • Share
                Share
                • Share on Facebook
                • Share on Twitter
                • Share on LinkedIn
                • Share on WhatsApp
          • Amrit Pal Singh Sachdeva
            Amrit Pal Singh Sachdeva
            2023-09-16T14:15:09+00:00Replied to answer on September 16, 2023 at 2:15 pm

            Excellent answer, Veer ji. May Akal Purakh keep you in Chardi Kalaa. 🙏

              • 2
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
        • ਕੁਲਵਿੰਦਰ ਸਿੰਘ
          ਕੁਲਵਿੰਦਰ ਸਿੰਘ
          2023-09-17T06:28:45+00:00Replied to answer on September 17, 2023 at 6:28 am

          ਸਤਿੰਦਰ ਸਿੰਘ ਜੀ, ਦਾਸ ਨੇ ਤੁਹਾਡੇ ਕੋਲੋਂ ਈਮੇਲ ਐਡਰੈੱਸ ਮੰਗਿਆ ਸੀ। ਜੇ ਠੀਕ ਸਮਝੋ ਤਾਂ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ।

            • 0
          • Reply
          • Share
            Share
            • Share on Facebook
            • Share on Twitter
            • Share on LinkedIn
            • Share on WhatsApp
          • Satinder Singh
            Satinder Singh
            2023-09-17T06:38:01+00:00Replied to answer on September 17, 2023 at 6:38 am
            This answer was edited.
            ਸਹਿਜ ਪਾਠ

            ਸਤਿਕਾਯੋਗ ਅੰਕਲ ਜੀ, ਮੈਂ ਆਪ ਜੀ ਦੱਸੀ ਹੋਈ App ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮਿਲੀ ਨਹੀਂ, ਜੇ ਹੋ ਸਕੇ ਤਾਂ ਆਪ ਜੀ ਲਿੰਕ share ਕਰਨ ਦੀ ਕ੍ਰਿਪਾਲਤਾ ਕਰਨੀ।

              • 0
            • Reply
            • Share
              Share
              • Share on Facebook
              • Share on Twitter
              • Share on LinkedIn
              • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2023-09-17T07:00:10+00:00Replied to answer on September 17, 2023 at 7:00 am

              Satinder ji, the undersigned can see the message that Guru Granth Sahib Darpan available on Google Play is for an older version of android whereas the version available in your phone is a new one.

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp
            • ਕੁਲਵਿੰਦਰ ਸਿੰਘ
              ਕੁਲਵਿੰਦਰ ਸਿੰਘ
              2023-09-17T12:34:52+00:00Replied to answer on September 17, 2023 at 12:34 pm

              Mail has been sent. Please go through and give your feedback.

                • 0
              • Share
                Share
                • Share on Facebook
                • Share on Twitter
                • Share on LinkedIn
                • Share on WhatsApp

    Sidebar

    Ask A Question

    Stats

    • Questions 4k
    • Answers 9k
    • Popular
    • Answers
    • Mauricio

      Sikhism conversion

      • 36 Answers
    • Amrit Pal Singh Sachdeva

      Do Sikhs believe in heaven and hell?

      • 33 Answers
    • OL

      Why don’t Sikhs eat kosher or halal?

      • 27 Answers
    • OL

      No Sikhs Here

      • 25 Answers
    • Karan Singh

      In Sikhi it is taught God Created itself. How is ...

      • 20 Answers
    • Abhishek Chauhan
      Abhishek Chauhan added an answer Beautifully explained. It helped me understand true meaning of bahar… September 14, 2026 at 4:44 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Respected Brother/Sister, Waheguru ji ka Khalsa, Waheguru ji ki Fateh!… September 14, 2026 at 2:08 am
    • Ramneet
      Ramneet added an answer The main goal of doing the Path is to connect… September 14, 2026 at 12:14 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer Shabad Guru teaches spirituality not religion but those who call… September 13, 2026 at 10:16 am
    • ਕੁਲਵਿੰਦਰ ਸਿੰਘ
      ਕੁਲਵਿੰਦਰ ਸਿੰਘ added an answer ਸਿੱਖੀ ਸਿਧਾਂਤ ਹੈ ਕੀ? ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਨੇ… September 12, 2026 at 11:05 pm

    Trending Tags

    Email_blogs

    Any Question?

    Ask A Question

    Explore

    • Categories
    • Questions
      • New Questions
      • Trending Questions
      • Most Read Questions
    • Polls
    • Tags
    • Help

    Footer

    A Q&A platform designed to help people learn and teach others about Sikhism.

    In association with Global Sikh Council. Helping spread the message of Sri Guru Granth Sahib Ji.

    Facebook X-twitter Tiktok Linkedin Youtube Instagram

    Quick Links

    • Questions
    • Perspective
    • About Us
    • Contact Us
    • Kids Zone
    • Social Posts
    • News & Events
    • Download Our App
    • Our Story
    • Poems
    • SGGS Ji Di Bantar

    Legal Stuff

    • Terms and Conditions
    • Privacy Policy
    • Cookies Policy

    Subscribe

    © 2026 S W Organisation. All Rights Reserved.

    This website is created for informative purposes and is opinion-based.

    Manage Cookie Consent
    We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
    Functional Always active
    The technical storage or access is strictly necessary for the legitimate purpose of enabling the use of a specific service explicitly requested by the subscriber or user, or for the sole purpose of carrying out the transmission of a communication over an electronic communications network.
    Preferences
    The technical storage or access is necessary for the legitimate purpose of storing preferences that are not requested by the subscriber or user.
    Statistics
    The technical storage or access that is used exclusively for statistical purposes. The technical storage or access that is used exclusively for anonymous statistical purposes. Without a subpoena, voluntary compliance on the part of your Internet Service Provider, or additional records from a third party, information stored or retrieved for this purpose alone cannot usually be used to identify you.
    Marketing
    The technical storage or access is required to create user profiles to send advertising, or to track the user on a website or across several websites for similar marketing purposes.
    • Manage options
    • Manage services
    • Manage {vendor_count} vendors
    • Read more about these purposes
    View preferences
    • {title}
    • {title}
    • {title}

    Welcome to Sikh Wisdom

    Please Login or Sign Up to access all the features on Sikh Wisdom

    Log In
    Sign Up