What does the word sacrifice mean to Sikhs?
SACRIFICE
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
What does the word sacrifice mean to Sikhs?
ਸ਼ਹਾਦਤ = ਸੱਚੀ ਗਵਾਹੀ ਦਿੰਦੇ ਸਮੇਂ ਕੁਰਬਾਨੀ, ਧਰਮ ਯੁਧ ਵਿਚ ਮੌਤ, ਕੁਰਬਾਨੀ ਕਿਸੇ ਮੰਤਵ ਵਾਸਤੇ।
ਗੁਰੂ ਸਾਹਿਬ ਪਹਿਲਾਂ ਹਉਮੈ ਤਿਆਗਣ ਲਈ ਕਹਿੰਦੇ ਹਨ। ਕਿਉਕਿ ਜਿਹੜਾ ਹਉਮੈ ਤਿਆਗ ਦਿੰਦਾ ਹੈ, ਉਸ ਲਈ ਸਰੀਰ ਤਿਆਗਣਾ ਕੋਈ ਮੁਸ਼ਕਲ ਕੰਮ ਨਹੀਂ। ਐ ਸਿਖਾ ਤੂੰ ਮੇਰੇ ਨੇੜੇ ਆ ਸਕਦਾ ਹੈਂ, ਜੇ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਏਂ, ਪਹਿਲਾਂ ਹਉਮੈ ਦਾ ਤਿਆਗ ਤੇ ਨਿਮਰਤਾ ਪਰਵਾਨ ਕਰ, ਤੇ ਸੁਆਰਥ ਭਰੀ ਜ਼ਿੰਦਗੀ ਦੀ ਤਾਂਘ ਛੱਡ ਦੇ।
ਸਲੋਕ ਮਃ ੫ ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥ (੧੧੦੨)
ਜੇ ਤੈਨੂੰ ਪ੍ਰਭੂ ਪ੍ਰੇਮ ਦੀ ਖੇਡ ਖੇਡਣ ਦਾ ਸ਼ੌਕ ਹੈ, ਤਾਂ ਆਪਣਾ ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆ, ਲੋਕ ਲਾਜ ਛੱਡ ਕੇ, ਹਉਮੈ ਦੂਰ ਕਰ ਕੇ ਆ। ਪ੍ਰਭੂ ਪ੍ਰੀਤ ਦੇ ਇਸ ਰਸਤੇ ਉੱਤੇ ਤਦੋਂ ਹੀ ਪੈਰ ਧਰਿਆ ਜਾ ਸਕਦਾ ਹੈ ਜਦੋਂ ਸਿਰ ਭੇਟਾ ਕੀਤਾ ਜਾਏ, ਪਰ ਕੋਈ ਝਿਜਕ ਨਾ ਕੀਤੀ ਜਾਏ। ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ ਜਾਏ
ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥ ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ (੧੪੧੨)
ਸਤਿਗੁਰ ਦੁਆਰਾ, ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਿਆ ਜਾਵੇ ਤੇ ਜੀਵਨ ਵਿਚ ਉਸ ਅਨੁਸਾਰ ਚਲਿਆ ਜਾਵੇ। ਗੁਰੂ ਦੇ ਸਬਦ ਦੀ ਕਮਾਈ ਕੀਤੀ ਜਾਵੇ ਤਾਂ ਜੋ ਆਪਣੇ ਹਉਮੈਂ ਤੇ ਹੌਲੀ ਹੌਲੀ ਕਾਬੂ ਪਾਇਆ ਜਾ ਸਕੇ। ਆਪਣਾ ਅਗਿਆਨਤਾ ਦਾ ਅੰਧੇਰਾ ਦੂਰ ਕੀਤਾ ਜਾਵੇ, ਤਾਂ ਜੋ ਜੀਵਨ ਦੀ ਅਸਲੀਅਤ ਦੀ ਸਮਝ ਆ ਸਕੇ।
ਬਾਕਮਾਲ ਜਵਾਬ , ਵੀਰ ਜੀ