ਆਪ ਹੀ ਮੰਦਰੁ ਆਪਹਿ ਸੇਵਾ ॥
Please explain me this tuk:
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਆਪ ਹੀ ਮੰਦਰੁ ਆਪਹਿ ਸੇਵਾ ॥
ਆਪ ਹੀ ਮੰਦਰੁ ਆਪਹਿ ਸੇਵਾ|
ਇਹ ਪੰਕਤੀ ਜਿਸ ਸ਼ਬਦ ਵਿੱਚੋਂ ਲਈ ਹੈ,
ਉਸਦਾ ਸਿਰਲੇਖ ਹੈ,
ਰਾਗ ਬਿਲਾਵਲੁ ਮਹਲਾ ੫ ਘਰੁ ੪
ਇਸ ਪੰਗਤੀ ਨੂੰ ਸਮਝਣ ਲਈ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਨੂੰ ਸਮਝਣਾ ਹੈ|
ਜਿਸ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਹੈ, ਜਗਤ ਵਿੱਚ ਜਿਸ ਪਾਸੇ ਚਲੇ ਜਾਈਏ ਹਰ ਪਾਸੇ ਪਰਮਾਤਮਾ ਹੀ ਨਜ਼ਰੀ ਆਉਂਦਾ ਹੈ| ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ
ਪਰਮਾਤਮਾ ਆਪ ਹੀ ਮੰਦਰ ਹੈ, ਭਾਵ ਜਿਸਨੂੰ ਅਸੀਂ ਪੂਜਦੇ ਹਾਂ, ਤੇ ਜੋ ਉਸਨੂੰ ਪੁੱਜਦਾ ਪਿਆ ਹੈ ਓਹ ਵੀ ਆਪ ਹੀ ਹੈ|
ਬਾਣੀ ਵਿੱਚ ਮੰਦਰ ਸ਼ਬਦ, ਮਨ ਅਤੇ ਦੇਹੀ ਲਈ ਵੀ ਆਇਆ ਹੈ|
ਮਨ ਮੰਦਰ ਮਹਿ ਦੀਪਕੁ ਜਲਿਓ||
ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ||
ਇਆ ਮੰਦਰ ਮਹਿ ਕੌਨ ਬਸਾਈ ਤਾ ਕਾ ਅੰਤੁ ਨ ਕੋਊ ਪਾਈ||
ਸੋ ਇੱਥੇ ਵੀ ਇਸੀ ਤਰ੍ਹਾਂ ਦੇਹੀ ਰੂਪੀ ਮੰਦਰ ਦੀ ਗੱਲ ਹੈ|
ਜਿਸ ਵਿੱਚ ਪਰਮਾਤਮਾ ਦੀ ਜੋਤ ਹੈ|
ਬਹੁਤ ਵਧੀਆ ਭੈਣ ਜੀਉ