Kindly explain
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਪਰਮਜੀਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਕਬੀਰ ਜੀ ਦੇ ਸ਼ਲੋਕ ‘ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥ ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ।।’ ਦੀ ਵਿਚਾਰ ਮੰਗੀ ਹੈ।
ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1366 ਤੇ ਸੁਸ਼ੋਭਿਤ ਹੈ ਤੇ ਆਮ ਸਮਝ ਵਿਚ ਜੋ ਅਰਥ ਸਮਝ ਆਉਂਦੇ ਹਨ, ਉਹ ਇਹ ਹਨ, ਕਿ ਐਵੇਂ ਪ੍ਰੇਸ਼ਾਨ ਨਾਂਹ ਹੋਵੋ ਕਿ ਮੇਰਾ ਕੀਤਾ ਹੋ ਜਾਵੇ, ਕਿਉਂਕਿ ਅਕਾਲਪੁਰਖ ਦਾ ਕੀਤਾ ਹੋਇਆ, ਜੋ ਤੇਰੇ ਭਲੇ ਵਾਸਤੇ ਹੋਵੇਗਾ, ਹੋਣਾ ਹੈ।
ਇਸ ਸ਼ਲੋਕ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਸ ਤੋਂ ਪਹਿਲਾ ਸ਼ਲੋਕ ਵੀ ਦੇਖਣ ਦੀ ਲੋੜ ਹੈ। ਇਸ ਲਈ ਦੋਵਾਂ ਸ਼ਲੋਕਾਂ ਦੇ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ ਜੀ।
ਤੁਸੀਂ ਦੇਖੋਗੇ ਕਿ ਪਿਛਲੇ ਸ਼ਲੋਕ ਨੰ: 31 ਵਿਚ ਲਿਖੇ ਹੋਏ ‘ਜਉ ਪਹਿਲੇ ਤਜਹਿ ਸਰੀਰੁ’ ਦੀ ਸ਼ਲੋਕ ਨੂੰ: 32 ਵਿਚ ਕਬੀਰ ਸਾਹਿਬ ਦੁਆਰਾ ਹੋਰ ਵਿਆਖਿਆ ਕੀਤੀ ਗਈ ਹੈ। ਸਰੀਰ ਦਾ ਮੋਹ ਮਨੁੱਖ ਨੂੰ ‘ਦੁਨੀਆ’ ਦੀ ਦੌੜ ਭੱਜ ਵਲ ਪ੍ਰੇਰਦਾ ਹੈ, ਜੇ ਮਨੁੱਖ ਦੀ ਚਾਹ ਅਨੁਸਾਰ ਮਾਇਆ ਨਾਂਹ ਇਕੱਠੀ ਹੋਵੇ ਤਾਂ ਇਹ ਗਿਲੇ-ਗੁਜ਼ਾਰੀਆਂ ਕਰਦਾ ਹੈ। ਪ੍ਰਭੂ ਦੇ ਗੁਣ ਭੀ ਗਾਵੇ, ਤੇ ਗਿਲੇ-ਗੁਜ਼ਾਰੀਆਂ ਭੀ ਕਰਦਾ ਰਹੇ-ਇਹ ਦੋਵੇਂ ਗੱਲਾਂ ਨਹੀਂ ਫਬਦੀਆਂ। ਇਸ ਨੂੰ ਬੰਦਗੀ ਨਹੀਂ ਆਖੀਦਾ। ਉਸ ਪ੍ਰਭੂ ਦੇ ਰਾਜ਼ਕ ਹੋਣ ਤੇ ਭੀ ਯਕੀਨ ਬੱਝਣਾ ਜ਼ਰੂਰੀ ਹੈ।
ਇਹ ਹੀ ਗੱਲ, ਦੂਜੇ ਗੁਰੂ ਸਰੀਰ ਗੁਰੂ ਅੰਗਦ ਸਾਹਿਬ, ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੁਆਰਾ ਆਸਾ ਰਾਗ ਵਿਚ ਉਚਾਰਨ ਕੀਤੀ ਵਾਰ ਵਿਚ ਕਰਦੇ ਹਨ, ਜਦੋਂ ਉਹ ਫੁਰਮਾਉਂਦੇ ਹਨ:-
ਮਹਲਾ ੨ ॥ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥ {ਪੰਨਾ 474}
ਅਰਥ: (ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ, ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ਼ ਕਰਦਾ ਹੈ, ਉਹ (ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ = ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ।2।
ਇਸ ਸਾਰੀ ਸਿੱਖਿਆ ਤੋਂ ਇਹ ਹੀ ਸਮਝ ਆਉਂਦੀ ਹੈ ਕਿ ਰਜ਼ਾ/ਹੁਕਮ/ਭਾਣੇ ਵਿਚ ਰਹਿਣਾ ਹੀ ਬੰਦਗੀ ਹੈ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
——————————–
ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ ॥ ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥ {ਪੰਨਾ 1366}
ਅਰਥ: (ਇਸ ਮਨੁੱਖਾ ਜਨਮ ਦਾ ਅਸਲ ਮਨੋਰਥ ‘ਪਰਮਾਤਮਾ ਦੇ ਨਾਮ ਦੀ ਪ੍ਰਾਪਤੀ’ ਹੈ, ਇਸ ਦੀ ਖ਼ਾਤਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ, ਪ੍ਰਭੂ ਦੇ ਗੁਣ ਜਾਏ ਜਾਣ; ਸੋ) ਹੇ ਕਬੀਰ! (ਸਦਾ ਇਉਂ ਆਖ-ਹੇ ਪ੍ਰਭੂ!) ਤੂੰ ਹੀ ਸਭ ਤੋਂ ਵੱਡਾ ਹੈਂ, ਤੇਰਾ ਹੀ ਨਾਮ ਸਭ ਤੋਂ ਵੱਡਾ ਹੈ। (ਪਰ ਇਸ ਸਿਫ਼ਤਿ-ਸਾਲਾਹ ਦੇ ਨਾਲ ਨਾਲ ਹੇ ਕਬੀਰ!) ਜੇ ਤੂੰ ਪਹਿਲਾਂ ਆਪਣੇ ਸਰੀਰ ਦਾ ਮੋਹ ਭੀ ਤਿਆਗੇਂ, ਤਦੋਂ ਹੀ ਪਰਮਾਤਮਾ ਦਾ ਨਾਮ-ਰੂਪ ਰਤਨ ਮਿਲਦਾ ਹੈ ।31।
———————-
ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥ ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥੩੨॥ {ਪੰਨਾ 1366}
ਅਰਥ: ਹੇ ਕਬੀਰ! (‘ਸਰੀਰ ਤਜਣ’ ਦਾ ਭਾਵ ਇਹ ਹੈ ਕਿ ‘ਦੁਨੀਆ’ ਦੀ ਖ਼ਾਤਰ) ਗਿਲੇ-ਗੁਜ਼ਾਰੀ ਨਾਹ ਕਰਦੇ ਰਹੀਏ, (‘ਦੁਨੀਆ’ ਦੇ ਲਾਲਚ ਵਿਚ ਫਸਿਆ ਹੋਇਆ) ਜੋ ਕੁਝ ਤੂੰ ਆਖਦਾ ਹੈਂ ਉਹੀ ਨਹੀਂ ਹੋ ਸਕਦਾ, (ਸਿਫ਼ਤਿ-ਸਾਲਾਹ ਕਰਨ ਦੇ ਨਾਲ ਨਾਲ ਇਹ ਭੀ ਯਕੀਨ ਰੱਖ ਕਿ) ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ ਜੋ ਬਖ਼ਸ਼ਸ਼ਾਂ (ਜੀਵਾਂ ਉਤੇ) ਕਰਦੇ ਹਨ ਉਹਨਾਂ ਨੂੰ ਕੋਈ (ਹੋਰ ਜੀਵ) ਵਧਾ-ਘਟਾ ਨਹੀਂ ਸਕਦਾ ।32।
Paramjitji this SLOK can only be explained in the context of previous SLOKS. In this SLOK KABIRJI is saying that SATGURU, THE DIVINE within can only be realized by destroying ego , and de -attachment to worldly objects. KABIR JHANKH NA JHANKHIE mean without destroying I, ME, INDIVISUALITY, THE SELF.