Why SSGS called jot of ten gurus ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
👏 first tell me what is jot and how it can be transferred to one body to another. If so then its miracle but in sikh religion there is no place for miracle. Another thing four gurus dont have words in SGGS then how anyone can count that gurus in ten. What about the jot of kabir, farid, and more who have words in SGGS.
ਸਤਿਕਾਰ ਯੋਗ ਸਿਰਤਾਜ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਤੁਹਾਡੇ ਅੱਗਲੇ ਸਵਾਲ ਦੇ ਜਵਾਬ ਵਿਚ ਬੇਨਤੀ ਕਰਨਾ ਚਾਹੁੰਦਾ ਹੈ ਕਿ ਦਾਸ ਨੇ ਆਪਣੇ ਕੋਲੋਂ ਕੁੱਝ ਨਹੀਂ ਕਿਹਾ। ਜੋ ਕੁੱਝ ਕਿਹਾ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿਚ ਲਿੱਖੇ ਅਨੁਸਾਰ ਹੈ।
ਜੋਤ ਦੇ ਅਰਥ ਹਨ – ਪ੍ਰਕਾਸ਼, ਚਮਕ, ਤੇਜ ਤੇ ਜੋਤਿ ਦੇ ਅਰਥ ਹਨ – ਆਤਮਿਕ ਰੋਸ਼ਨੀ, ਰੂਹਾਨੀ ਰੋਸ਼ਨੀ ਤੇ ਜੁਗਤਿ ਦਾ ਅਰਥ ਹੈ ਜੀਵਨ ਦਾ ਢੰਗ।
ਗੁਰੁ ਸਾਹਿਬ ਨੇ ਸਮਝਾਇਆ ਹੈ ਕਿ ਦੂਜੇ ਗੁਰੂ ਸਰੀਰ, ਗੁਰੂ ਅੰਗਦ ਸਾਹਿਬ ਤੇ ਪਹਿਲੇ ਗੁਰੂ ਸਰੀਰ, ਗੁਰੂ ਨਾਨਕ ਸਾਹਿਬ, ਵਿਚ ਕੋਈ ਫ਼ਰਕ ਨਹੀਂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਆਤਮਿਕ ਜਾਂ ਰੂਹਾਨੀ ਰੋਸ਼ਨੀ ਗੁਰੂ ਅੰਗਦ ਸਾਹਿਬ ਦੇ ਵਿਚ ਪ੍ਰਗਟ ਹੋ ਗਈ ਹੈ ਤੇ ਦੋਨਾਂ ਦਾ ਜੀਵਨ ਢੰਗ ਵੀ ਇੱਕ ਹੀ ਹੈ।
ਹੁਣ ਆਉਂਦੇ ਹਾਂ ਦਸਾਂ ਗੁਰੂਆਂ ਦੀ ਜੋਤ ਦੇ ਵਿਸ਼ੇ ਤੇ। ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ ਗਈ ‘ਸਿੱਖ ਰਹਿਤ ਮਰਿਆਦਾ’ ਦੇ ਪੰਨਾ 10 ਤੇ ‘ਅਰਦਾਸ’ ਦੇ ਸਿਰਲੇਖ ਹੇਠਾਂ ਦਿੱਤੀ ਲਿਖਤ ਨੂੰ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-
https://sgpc.net/?page_id=653
ਤੁਸੀਂ ਦੇਖੋਗੇ ਕਿ ਸੰਗਤੀ ਅਰਦਾਸ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਗੁਰੂਆਂ ਦੀ ਜੋਤ ਕਹਿਣਾ ਇੱਕ ਪੰਥਕ ਫ਼ੈਸਲਾ ਹੈ। ਕਿਸੇ ਵੀ ਇੱਕ ਇਨਸਾਨ ਦਾ ਫ਼ੈਸਲਾ ਨਹੀਂ ਹੈ। ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਸ਼ੇਖ ਫਰੀਦ ਜੀ ਤੇ ਹੋਰ ਕਈ ਮਹਾਂ ਪੁਰਖਾਂ ਦੀ ਬਾਣੀ ਹੈ ਪਰ ਪੰਥਕ ਫ਼ੈਸਲਾ ਤਾਂ ਦਾਸ ਜਾਂ ਕੋਈ ਹੋਰ ਬਦਲ ਨਹੀਂ ਸਕਦਾ।
ਆਸ ਹੈ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
I m sorry to say that i m not satisfied with ur answer, panthak faisla it mean is forcefully imposed on us without any logic how we will explain to other religion people because sikhism is not a religion run by Guru nanak sahib its wave of welfare of humanity. U r answering me on behalf of history and bookish knowledge, but true religion is based on self consciousness and sprititual experience which is missed from ur answer.
One thing more if all gurus have same jot then why remaining four guru don’t have shabad in SGGS.
You are free to have your views. The undersigned has nothing further to add. You are not only questioning a Panthik decision but you are questioning Guru Granth Sahib as well.
Respected Sirtaj Singh ji,
Waheguru ji ka Khalsa, Waheguru ji ki Fateh!
The undersigned seeks your guidance as to what your question has to do with self-consciousness and spiritual experience? Please educate and oblige.
Regards,
Your Brother
Baba g sat shri akaal
Guru nanak sahib was fully conscious and sprititual and they know what is wrong or right this is the reason they didn’t adopt family religion and didn’t follow religion by reading holy books. They raised questions on false rituals. And JOT is not a flame and can’t transfer one body to another and Guru nanak sahib didn’t say so.
Jot is knowledge or GIYAAN which guru nanak sahib given to others. And granth sahib is jot of all those gurus and bhagats who have words in granth sahib. Religion is a search of inner and we can’t become religious by reading books . Because jejus didn’t read bible, BUDH didn’t read tripatika and Guru nanak sahib didn’t read any granth but they know everything that is consciousness and spritituality.
ਸਤਿਕਾਰ ਯੋਗ ਸਿਰਤਾਜ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਜਵਾਬ ਬਹੁਤ ਠੀਕ ਤੇ ਸੁੰਦਰ ਦਿੱਤਾ ਹੈ ਪਰ ਕੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਗੁਰੂਆਂ ਦੀ ਜੋਤ ਜਾਂ ਗੁਰੂ ਸਾਹਿਬ ਤੇ ਭਗਤਾਂ/ਮਹਾਂਪੁਰਖਾਂ ਦੀ ਜੋਤ ਕਹਿਣ ਨਾਲ ਕੋਈ ਫ਼ਰਕ ਪੈਂਦਾ ਹੈ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਸਾਰੇ ਭਗਤਾਂ ਤੇ ਮਹਾਂਪੁਰਖਾਂ ਦੀ ਬਾਣੀ ਨੂੰ ਵੀ ਗੁਰੂ ਜਾਣ ਕੇ ਮੱਥਾ ਟੇਕਦੇ ਹਾਂ, ਸਰੀਰਾਂ ਨੂੰ ਨਹੀਂ। ਤੁਸੀਂ ਕੋਈ ਵੀ ਲਫ਼ਜ਼ ਇਸਤੇਮਾਲ ਕਰ ਲਓ, ਗੁਰੂ ਗ੍ਰੰਥ ਸਾਹਿਬ ਨੇ ਸਿਰਫ਼ ਤੇ ਸਿਰਫ਼ ਆਤਮਿਕ ਗਿਆਨ ਹੀ ਦੇਣਾ ਹੈ। ਹੋਰ ਕੁੱਝ ਵੀ ਨਹੀਂ।
ਜੋਤ ਦੇ ਅਰਥ ਹਨ – ਪ੍ਰਕਾਸ਼, ਚਮਕ, ਤੇਜ ਤੇ ਜੋਤਿ ਦੇ ਅਰਥ ਹਨ – ਆਤਮਿਕ ਰੋਸ਼ਨੀ, ਰੂਹਾਨੀ ਰੋਸ਼ਨੀ ਤੇ ਜੁਗਤਿ ਦਾ ਅਰਥ ਹੈ ਜੀਵਨ ਦਾ ਢੰਗ। ਦਾਸ ਨੇ ਆਪਣੇ ਵਲੋਂ ਤਾਂ ਕੁੱਝ ਵੀ ਨਹੀਂ ਕਿਹਾ। ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੀ ਤੁਹਾਡੇ ਨਾਲ ਸਾਂਝੀ ਕੀਤੀ ਹੈ।
ਆਤਮਿਕ ਰੋਸ਼ਨੀ ਜਾਂ ਰੂਹਾਨੀ ਰੋਸ਼ਨੀ ਦਾ ਅਰਥ ਗਿਆਨ ਹੀ ਹੈ। ਗੁਰੁ ਗ੍ਰੰਥ ਸਾਹਿਬ ਜ਼ਿੰਦਗੀ ਜਿਊਣ ਦਾ ਢੰਗ (Way of life), ਔਗੁਣਾਂ ਤੋਂ ਛੁਟਕਾਰਾ ਪਾ ਕੇ ਸਚਿਆਰ ਮਨੁੱਖ (Righteous/Virtuous Person) ਬਣਨ ਤੇ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜਨ ਅਤੇ ਆਤਮਿਕ ਅਡੋਲਤਾ (spiritual equipoise) ਤੇ ਆਤਮਿਕ ਆਨੰਦ (spiritual bliss) ਦੀ ਅਵਸਥਾ ਤੇ ਪਹੁੰਚਣ ਦੀ ਸਿੱਖਿਆ ਹੀ ਤਾਂ ਦੇਂਦੇ ਹਨ ਤਾਂ ਜੋ ਮਨੁੱਖ ਇਸੇ ਜੀਵਨ ਵਿਚ ਆਤਮਿਕ ਤੌਰ ਤੇ ਮੁਕਤ ਹੋ ਸਕੇ (Reach the stage of spiritual emancipation/salvation in this life itself)।
ਗੁਰੁ ਸਾਹਿਬ ਦੀ ਸਿੱਖਿਆ ‘ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ’ ਨੂੰ ਵੀ ਪੱਲੇ ਬੰਨ੍ਹਣ ਦੀ ਕ੍ਰਿਪਾਲਤਾ ਕਰਨੀ ਜੀ ਕਿਉਂਕਿ ਉਹ ਸਿਰਫ਼ ਕਉੜਾ ਬੋਲਦਾ ਹੀ ਨਹੀਂ ਬਲਕਿ ਬੋਲਣਾ ਜਾਣਦਾ ਹੀ ਨਹੀਂ।
ਭੁੱਲ ਚੁੱਕ ਦੀ ਖਿਮਾਂ ਕਰਨੀ ਜੀ।
ਆਦਰ ਸਹਿਤ,
ਆਪ ਦਾ ਵੀਰ
Respected Sirtaj Singh ji,
Waheguru ji ka Khalsa, Waheguru ji ki Fateh!
In reply to your question, the undersigned wants to say that the First Guru Person, Guru Nanak Sahib had made it very clear, in his discussion with Yogis, that his Guru was Shabad when he said Shabad Guru Surat Dhun Chela (ਸਬਦ ਗੁਰੂ ਸੁਰਤਿ ਧੁਨਿ ਚੇਲਾ).
Therefore, Shabad was the Guru of Sikhs from the very beginning. Each of the Guru Persons, who were spiritually one with Akalpurakh, came with a, mission from Him, and after fulfillment of the same, were replaced with the next Guru Person. In Guru Granth Sahib it is recorded that though the bodies of Guru Persons changed but the Jot (flame or light) remained the same:-
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ {ਪੰਨਾ 966}
ਅਰਥ: (ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ।
Finally, Tenth Guru Person, Guru Gobind Singh Sahib, after completing his mission, closed, the lineage of living Guru Persons, and ordained Guru Granth Sahib as ever living Guru of Sikhs.
In view of the above position, though Baani of first Five Guru Persons and Ninth Guru Person is there in Guru Granth Sahib but it is called Jot (Flame or light) of all the Guru Persons because not the bodies of Guru Persons but the Shabad was Guru all along and each of the Guru Persons had the same Jot.
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother