In some gurudwaras, they prioritise puranmashi and masya? why is that?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
In some gurudwaras, they prioritise puranmashi and masya? why is that?
ਆਪ ਜੀ ਨੇ ਮੱਸਿਆ ਅਤੇ ਪੂਰਨਮਾਸ਼ੀ ਬਾਰੇ ਗੱਲ ਕੀਤੀ ਹੈ ਬਹੁਤ ਗੁਰਦੁਆਰਾ ਸਾਹਿਬ ਵਿੱਚ ਇਹ ਦਿਨ ਖਾਸ ਤੌਰ ਤੇ ਮਨਾਏ ਜਾਂਦੇ ਹਨ ਪਰ ਇਸ ਬਾਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਵੀ ਸਮਝ ਲਈਏ:
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ।।ਘੜੀ ਮੂਰਤ ਪਲ ਸਾਚੇ ਆਇ ਸਹਜਿ ਮਿਲੇ।।(1109)
ਭਾਵ ਕਿ ਬਾਰਾਂ ਮਹੀਨੇ ਸਾਰੀਆਂ ਰੁੱਤਾਂ ਸਾਰੀਆਂ ਤਰੀਕਾਂ ਸਾਰੇ ਦਿਨ ਹੀ ਬਹੁਤ ਚੰਗੇ ਹਨ ਇਥੋਂ ਤੱਕ ਕਿ ਵਕਤ ਦਾ ਛੋਟਾ ਜਿਹਾ ਹਿੱਸਾ “ਘੜੀ” ਵੀ ਬਹੁਤ ਵਧੀਆ ਹੈ।ਪਰ ਇਹ ਸਾਰੇ ਅਸਲ ਵਿੱਚ ਉਦੋਂ ਹੀ ਸ਼ੁੱਭ ਹਨ ਜਦੋਂ ਮਨੁੱਖ ਵਿੱਚ ਚੰਗੇ ਗੁਣ ਪ੍ਰਗਟ ਹੁੰਦੇ ਹਨ ਅਤੇ ਜਦੋਂ ਅਸੀਂ ਸਤਿਗੁਰੂ ਜੀ ਦੀ ਉਤੱਮ ਸਿੱਖਿਆ ਅਨੁਸਾਰ ਜੀਵਨ ਜੀਊਂਦੇ ਹਾਂ।
ਹੋਰ ਵੀ ਕੁੱਝ ਫੁਰਮਾਨ ਹਨ:
ਕੁਰਬਾਣ ਜਾਈ ਉਸ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ।।(749)
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ।।(540)
ਸੋ ਗੁਰਬਾਣੀ ਅਨੁਸਾਰ ਸਭ ਦਿਨ ਮੱਸਿਆ ,ਸੰਗਰਾਂਦ, ਪੂਰਨਮਾਸ਼ੀ ਸਾਰੇ ਹੀ ਇਕਸਾਰ ਹਨ।ਸਿੱਖ ਨੇ ਕੇਵਲ ਗੁਰਬਾਣੀ ਤੇ ਭਰੋਸਾ ਰੱਖਣਾ ਹੈ ਅਤੇ ਗੁਰਬਾਣੀ ਅਨੁਸਾਰ ਹੀ ਆਪਣਾ ਜੀਵਨ ਬਸਰ ਕਰਨਾ ਹੈ।
ਪਰ ਕੁੱਝ ਜਗ੍ਹਾ ਤੇ ਇਨ੍ਹਾਂ ਦਿਨਾਂ ਨੂੰ ਖਾਸ ਮਹੱਤਤਾ ਦਿੱਤੀ ਜਾਂਦੀ ਹੈ ਜੋ ਕਿ ਗੁਰਬਾਣੀ ਅਨੁਸਾਰ ਪੂਰਨ ਤੌਰ ਤੇ ਇੱਕ ਭਰਮ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ ਉਪਰ ਆਪਾਂ ਸਮਝ ਲਿਆ ਹੈ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਪੱਸ਼ਟ ਸਮਝਾਇਆ ਹੈ ਸਾਰੇ ਹੀ ਦਿਨ ਇਕੋ ਜਿਹੇ ਹਨ।ਸੋ ਕਿਸੇ ਵੀ ਭਰਮ ਵਿੱਚ ਪੈਣ ਦੀ ਕੋਈ ਲੋੜ ਨਹੀਂ ਹਰ ੳਹ ਵੇਲਾ ਸ਼ੁਭ ਹੈ ਜਦੋਂ ਅਸੀਂ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਦੇ ਹਾਂ।
ਸਭੇ ਰੁਤੀ ਚੰਗੀਆਂ ਜਿਤੁ ਸਚੇ ਸਿਉ ਨੇਹੁ।।(1015)
ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ।।ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ।।(137)
You have talked about Massia and Puranmashi. These days are especially celebrated in many Gurdwaras but let us also understand the Hukam of Dhan Dhan Guru Granth Sahib Ji about this:
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ।।ਘੜੀ ਮੂਰਤ ਪਲ ਸਾਚੇ ਆਇ ਸਹਜਿ ਮਿਲੇ।।(1109)
This means that all the twelve months, all the seasons, all the dates, all the days are very good, even a small part of the time is very good. We live our life according to the best teachings of Satguru Ji.
There are other Hukums:
ਕੁਰਬਾਣ ਜਾਈ ਉਸ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ।।(749)
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ।।(540)
So according to Gurbani all the days Massia, Sangranad, Puranmashi are all the same. A Sikh has to have faith only in Gurbani and live his life according to Gurbani.
But in some places, these days are given special importance which according to Gurbani is nothing more than an illusion. We have understood above that Dhan Dhan Guru Granth Sahib Ji has clearly explained that all days are the same. So there is no need to fall into any illusions. Every moment is auspicious when we join in the remembrance of that Akal Purakh.
ਸਭੇ ਰੁਤੀ ਚੰਗੀਆਂ ਜਿਤੁ ਸਚੇ ਸਿਉ ਨੇਹੁ।।(1015)
ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ।।ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ।।(137)